Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਦੇਸ਼

ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਰਾਹੁਲ ਨੇ ਸਰਕਾਰ ਨੂੰ ਘੇਰਿਆ

June 29, 2020 08:44 PM

ਏਜੰਸੀਆਂ
ਨਵੀਂ ਦਿੱਲੀ/29 ਜੂਨ : ਦੇਸ਼ 'ਚ ਜਿੱਥੇ ਇਕ ਪਾਸੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ, ਉੱਥੇ ਹੀ ਤਾਲਾਬੰਦੀ ਕਾਰਨ ਲੋਕ ਪ੍ਰੇਸ਼ਾਨ ਹਨ, ਕਿਉਂਕਿ ਠੱਪ ਹੋਏ ਕਾਰੋਬਾਰ ਕਾਰਨ ਆਮ ਆਦਮੀ ਪ੍ਰੇਸ਼ਾਨ ਹੈ । ਸਰਕਾਰ ਨੇ ਵੀ ਲੋਕਾਂ 'ਤੇ ਦੋਹਰੀ ਮਾਰ ਮਾਰੀ ਹੈ ।
ਦਰਅਸਲ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਾਂਗਰਸ ਪਾਰਟੀ ਲਗਾਤਾਰ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀ ਹੈ । ਕਾਂਗਰਸ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਅੱਜ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ । ਕਾਂਗਰਸ ਵਰਕਰ ਅੱਜ ਸਵੇਰੇ 10 ਵਜੇ ਤੋਂ 12 ਵਜੇ ਦਰਮਿਆਨ ਦੇਸ਼ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਚ ਧਰਨਾ ਦੇਣਗੇ । ਧਰਨੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਜ਼ਰੀਏ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਜਾਵੇਗਾ ।
ਇਸ ਮਸਲੇ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਦੀ ਸਵੇਰ ਨੂੰ ਇਕ ਮੁਹਿੰਮ ਦੀ ਸ਼ੁਰੂਆਤ ਕੀਤਾ ਹੈ, ਜਿਸ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਬੋਲਣ ਦੀ ਅਪੀਲ ਕੀਤੀ ਹੈ । ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਕਰਕੇ ਲਿਖਿਆ ਕਿ ਆਓ ਈਂਧਣ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਆਯੋਜਿਤ ਮੁਹਿੰਮ ਨਾਲ ਜੁੜੀਏ ।
ਰਾਹੁਲ ਗਾਂਧੀ ਨੇ ਜੋ ਵੀਡੀਓ ਟਵੀਟ ਕੀਤਾ ਹੈ, ਉਸ ਵਿਚ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਅਤੇ ਚੀਨ ਨਾਲ ਵਿਗੜਦੇ ਹਾਲਾਤ ਦਰਮਿਆਨ ਸਰਕਾਰ ਨੇ ਆਮ ਆਦਮੀ ਨੂੰ ਆਪਣੇ ਹਾਲਾਤ 'ਤੇ ਛੱਡ ਦਿੱਤਾ ਹੈ ਅਤੇ ਲੋਕਾਂ ਦੇ ਜ਼ਖਮਾਂ ਦੀ ਮਰਹਮ ਲਾਉਣ ਦੀ ਬਜਾਏ ਲੂਣ ਛਿੜਕ ਰਹੀ ਹੈ । ਨਾਲ ਹੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਕੋਲ ਰੋਜ਼ਗਾਰ ਨਹੀਂ ਹਨ ਅਤੇ ਕੇਂਦਰ ਸਰਕਾਰ 21 ਦਿਨਾਂ ਤੋਂ ਰੋਜ਼ਾਨਾ ਕੀਮਤਾਂ ਵਧਾ ਰਹੀ ਹੈ ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ