Monday, July 13, 2020 ePaper Magazine
BREAKING NEWS
ਪੰਜਾਬ 'ਚ ਅੱਜ 234 ਕੇਸ ਕੋਰੋਨਾ ਪਾਜ਼ੀਟਿਵ, 352 ਠੀਕ ਹੋ ਕੇ ਪਰਤੇ ਘਰ47 ਕਿਲੋਗ੍ਰਾਮ ਗਾਂਜਾ ਬਰਾਮਦ, ਕਾਰ ਸਵਾਰ ਦੋ ਨੌਜਵਾਨ ਗ੍ਰਿਫਤਾਰ ਸਿਰਸਾ ਦੀ ਫਰਮ ਕਿਸਾਨਾਂ ਦੀ ਕਣਕ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰਖਿਡਾਰੀਆਂ ਨੂੰ ਆਨਲਾਈਨ ਟ੍ਰੇਨਿੰਗ ਸੁਚਾਰੂ ਢੰਗ ਨਾਲ ਦੇਣ ਕੋਚਬੂੜਾ ਗੁੱਜਰ ਰੋਡ 'ਤੇ ਅੰਡਰ ਬ੍ਰਿਜ ਦੀ ਉਸਾਰੀ 'ਚ ਸੀਵਰੇਜ ਬਣਿਆ ਬਹੁਤ ਵੱਡਾ ਅੜਿੱਕਾਡਾ. ਓਬਰਾਏ ਦੇ ਯਤਨਾਂ ਨਾਲ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪਹੁੰਚੀਫੁੱਟਬਾਲ ਖਿਡਾਰੀ ਗੁਰਵਿੰਦਰ ਸਿੰਘ ਦੀ ਕੈਨੇਡਾ 'ਚ ਬੇਵਕਤੀ ਮੌਤ ਹੋਣ ਨਾਲ ਮਹਿਰਾਜ 'ਚ ਸੋਗ ਦੀ ਲਹਿਰਰਾਹੁਲ ਨੇ ਚੀਨੀ ਘੁਸਪੈਠ ਨੂੰ ਲੈ ਕੇ ਫ਼ਿਰ ਸਾਧਿਆ ਮੋਦੀ ਸਰਕਾਰ 'ਤੇ ਨਿਸ਼ਾਨਾ    ਹਰਿਆਣਾ : ਇੱਕ ਦਿਨ 'ਚ ਆਏ 383 ਨਵੇਂ ਮਾਮਲੇ, ਕੁੱਲ ਗਿਣਤੀ 20,965 ਹੋਈ      ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਓ ਕਲਿਪ ਬਣਾਉਣ ਵਾਲੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਧਰੀ ਇੰਦੌਰ ਤੋਂ ਗ੍ਰਿਫ਼ਤਾਰ     

ਦੇਸ਼

ਅਨੰਤਨਾਗ ਮੁੱਠਭੇੜ 'ਚ ਦੇ ਅੱਤਵਾਦੀ ਢੇਰ, ਭਾਲ ਮੁਹਿੰਮ ਜਾਰੀ

June 30, 2020 03:48 PM

ਅਨੰਤਨਾਗ, 30 ਜੂਨ (ਏਜੰਸੀ) :  ਮੰਗਲਵਾਰ ਸਵੇਰੇ ਅਨੰਤਨਾਗ ਜ਼ਿਲ੍ਹੇ ਦੇ ਵਾਘਾਮਾ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।

ਡੀਜੀਪੀ ਦਿਲਬਾਗ ਸਿੰਘ ਨੇ ਵੀ ਪੁਸ਼ਟੀ ਕੀਤੀ ਹੈ ਕਿ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਹ ਉਹੀ ਅੱਤਵਾਦੀ ਹਨ ਜਿਨ੍ਹਾਂ ਨੇ ਤਿੰਨ ਦਿਨ ਪਹਿਲਾਂ ਬਿਜਬਿਹਾਰਾ ਵਿੱਚ ਇੱਕ ਸੀਆਰਪੀਐਫ ਦੀ ਗੱਡੀ ਉੱਤੇ ਹਮਲਾ ਕੀਤਾ ਸੀ, ਜਿਸ ਵਿੱਚ ਇੱਕ ਮਾਸੂਮ ਬੱਚਾ ਮਾਰਿਆ ਗਿਆ ਸੀ ਅਤੇ ਸੀਆਰਪੀਐਫ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ।

ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਨੂੰ ਜ਼ਿਲ੍ਹੇ ਦੇ ਵਾਘਾਮਾ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੁਖਤਾ ਜਾਣਕਾਰੀ ਮਿਲੀ ਸੀ। ਸੂਚਨਾ ਮਿਲਦਿਆਂ ਹੀ 3 ਆਰਆਰ ਅਤੇ ਪੁਲਿਸ ਦੀ ਟੀਮ ਨੇ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨੇੜੇ ਆਉਂਦੇ ਵੇਖ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਖੇਤਰ ਵਿਚ ਲੁਕੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ।

ਧਿਆਨ ਯੋਗ ਹੈ ਕਿ ਇਸ ਸਾਲ ਵਿਚ ਹੁਣ ਤੱਕ ਸੁਰੱਖਿਆ ਬਲਾਂ ਨੇ ਕਸ਼ਮੀਰ ਘਾਟੀ ਵਿਚ ਵੱਖ-ਵੱਖ ਮੁਹਿੰਮਾਂ ਵਿਚ 118 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ