Wednesday, July 08, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਦੁਨੀਆ

ਇੰਟਰਪੋਲ ਨੇ ਖਾਰਜ ਕੀਤਾ ਟਰੰਪ ਖਿਲਾਫ ਈਰਾਨ ਦਾ ਗਿਰਫਤਾਰੀ ਵਾਰੰਟ

June 30, 2020 04:15 PM

ਤੇਹਰਾਨ, 30 ਜੂਨ (ਏਜੰਸੀ) : ਅਮਰੀਕਾ ਨਾਲ ਟਕਰਾਅ ਦੇ ਦੌਰਾਨ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਈਰਾਨ ਨੇ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਤੋਂ ਮਦਦ ਦੀ ਮੰਗ ਕੀਤੀ ਸੀ। ਜਿਸ ਨੂੰ ਬਾਅਦ ਵਿਚ ਇੰਟਰਪੋਲ ਨੇ ਰੱਦ ਕਰ ਦਿੱਤਾ। ਸਥਾਨਕ ਵਕੀਲ ਅਲੀ ਅਲਕਾਸਿਮਰ ਨੇ ਕਿਹਾ ਕਿ ਇਰਾਨ ਦਾ ਮੰਨਣਾ ਹੈ ਕਿ ਇਨਾਂ ਲੋਕਾਂ ਨੇ ਬਗਦਾਦ ਵਿੱਚ ਇੱਕ ਡਰੋਨ ਹਮਲੇ ਵਿੱਚ  ਈਰਾਨ ਦੇ ਚੋਟੀ ਦੇ ਜਨਰਲ ਕਾਸੀਮ ਸੁਲੇਮਾਨੀ ਦੀ ਹੱਤਿਆ ਕੀਤੀ ਸੀ।

ਇੰਟਰਪੋਲ ਨੇ ਕਿਹਾ ਕਿ ਉਹ ਈਰਾਨ ਦੀ ਬੇਨਤੀ ‘ਤੇ ਵਿਚਾਰ ਨਹੀਂ ਕਰੇਗਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਨੂੰ ਹਾਲਾਂਕਿ  ਗ੍ਰਿਫਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਇਸ ਕੇਸ ਵਿੱਚ ਸਿਖਰ ਤੇ ਪਹੁੰਚ ਗਿਆ ਹੈ। ਅਮਰੀਕਾ ਉਸ ਘਟਨਾ ਤੋਂ ਬਾਅਦ ਇਕਤਰਫਾ ਫੈਸਲਾ ਲੈਂਦਿਆਂ ਤਹਿਰਾਨ ਨਾਲ ਪ੍ਰਮਾਣੂ ਸਮਝੌਤੇ ਤੋਂ ਬਾਹਰ ਆ ਗਇਆ ਸੀ।

ਅਲੀ ਨੇ ਕਿਹਾ, ਈਰਾਨ ਦਾ ਮੰਨਣਾ ਹੈ ਕਿ ਟਰੰਪ ਅਤੇ 35 ਹੋਰ ਲੋਕ 3 ਜਨਵਰੀ ਦੀ ਘਟਨਾ ਵਿਚ ਸ਼ਾਮਲ ਹੋਏ ਸਨ, ਜਿਸ ਵਿਚ ਸੁਲੇਮਾਨੀ ਦੀ ਮੌਤ ਹੋ ਗਈ ਸੀ। ਇਰਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਬ੍ਰਾਇਨ ਹੁੱਕ ਨੇ ਗ੍ਰਿਫਤਾਰੀ ਵਾਰੰਟ ਨੂੰ ਰੱਦ ਕਰ ਦਿੱਤਾ। ਹੁੱਕ ਨੇ ਇਸ ਨੂੰ ਪਬਲੀਸਿਟੀ ਸਟੰਟ ਦੱਸਦਿਆਂ ਕਿਹਾ ਕਿ ਕੋਈ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੁਨੀਆ ਖ਼ਬਰਾਂ

ਆਨਲਾਈਨ ਕਲਾਸ ਲੈਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਵਾਪਸ ਲਵੇਗਾ ਅਮਰੀਕਾ, 2 ਲੱਖ ਭਾਰਤੀ ਹੋਣਗੇ ਪ੍ਰਭਾਵਿਤ

ਦੁਨੀਆ 'ਚ ਹੁਣ ਤੱਕ 1.16 ਕਰੋੜ ਕੋਰੋਨਾ ਪੀੜਤ, ਬ੍ਰਾਜੀਲ 'ਚ 65 ਹਜ਼ਾਰ ਤੋਂ ਵੱਧ ਮੌਤਾਂ

ਨਵਾਂਸ਼ਹਿਰ ਦੀ ਕੁੜੀ ਨੇ ਇਟਲੀ 'ਚ ਭਾਰਤੀਆਂ ਦਾ ਮਾਣ ਵਧਾਇਆ

ਪਾਕਿਸਤਾਨ : ਕੋਰੋਨਾ ਕਰਕੇ 48 ਡਾਕਟਰਾਂ ਨੇ ਦਿੱਤਾ ਅਸਤੀਫਾ, ਸੁਰੱਖਿਆ ਪ੍ਰਬੰਧ ਨਾ ਹੋਣ ਦੀ ਸ਼ਿਕਾਇਤ

ਡਬਲਿਊਐਚਓ ਨੇ ਹਾਈਡ੍ਰੋਕਸੀਕਲੋਰੋਕਵਿਨ 'ਤੇ ਪਰੀਖਣ ਕੀਤਾ ਬੰਦ 

ਕੈਨੇਡਾ ਗਈ ਵਿਦਿਆਰਥਣ ਦੀ ਭੇਦਭਰੀ ਹਾਲਤ 'ਚ ਮੌਤ  

ਮਿਆਂਮਾਰ : ਮਾਈਨ 'ਚ ਢਿੱਗਾ ਡਿੱਗਣ ਨਾਲ 50 ਲੋਕਾਂ ਦੀ ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ

ਪਾਇਲਟ ਧੋਖਾਧੜੀ ਕਾਂਡ : ਪਾਕਿਸਤਾਨ ਏਅਰਲਾਈਂਸ ਦੀਆਂ ਯੂਰਪ ਦੀਆਂ ਉਡਾਣਾਂ 'ਤੇ ਲਗਾਈ 6 ਮਹੀਨੇ ਦੀ ਪਾਬੰਦੀ

ਅਮਰੀਕਾ 'ਚ ਸੰਕਰਮਣ ਦੀ ਦੂਜੀ ਲਹਿਰ ਨਾਲ ਖੌਫ, ਨਿਊਯਾਰਕ ਤੋਂ ਬਾਅਦ ਲਾਸ ਏਂਜਲਸ ਬਣ ਰਿਹਾ ਕੇਂਦਰ

ਹੁਣ ਫਰਾਂਸ ਨੇ ਭਾਰਤ ਵੱਲ ਵਧਾਇਆ ਦੋਸਤੀ ਦਾ ਹੱਥ