Tuesday, July 07, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਸਿਹਤ

ਰੋਟਰੀ ਕਲੱਬ ਨੇ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਇਕ ਵੈਂਟੀਲੇਟਰ, 2500 ਮਾਸਕ,

June 30, 2020 07:22 PM

ਫ਼ਾਜ਼ਿਲਕਾ, 30 ਜੂਨ (ਏਜੰਸੀ) : ਕੋਵਿਡ 19 ਦੌਰਾਨ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜਿਥੇ ਸੂਬਾ ਸਰਕਾਰ ਹਰੇਕ ਤਰਾਂ ਦਾ ਸਾਜੋ ਸਮਾਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਉਥੇ ਜ਼ਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਪਿਛੇ ਨਹੀਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫ਼ਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ ਨੇ ਰੋਟਰੀ ਕਲੱਬ ਫ਼ਾਜ਼ਿਲਕਾ ਵੱਲੋਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੂੰ ਇਕ ਵੈਂਟੀਲੇਟਰ, 2500 ਮਾਸਕ, 20 ਪੀ ਪੀ ਈ ਕਿੱਟਾਂ ਅਤੇ ਇਨਫਰਾਰੇਡ ਥਰਮਾਮੀਟਰ ਦੇਣ ਮੌਕੇ ਕੀਤਾ। 
ਵਿਧਾਇਕ  ਘੁਬਾਇਆ ਨੇ ਰੋਟਰੀ ਕਲੱਬ ਫ਼ਾਜ਼ਿਲਕਾ ਵੱਲੋਂ ਇਸ ਔਖੀ ਘੜੀ ਵਿੱਚ ਸਿਵਲ ਹਸਪਤਾਲ ਨੂੰ ਦਿੱਤੇ ਗਏ ਸਾਜੋ-ਸਮਾਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਜੋ ਕਿ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਅਤੇ ਜਿਸ ਦੀ ਕੋਈ ਅਜੇ ਦਵਾਈ ਨਹੀਂ ਬਣੀ ਇਸ ਲਈ ਬਚਾਅ ਅਤੇ ਸਾਵਧਾਨੀਆਂ ਰੱਖ ਕੇ ਹੀ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। 
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ ਦਾ ਉਦੇਸ਼ ਕਿਸੇ ਵੀ ਵਿਅਕਤੀ ਲਈ ਸਿਹਤ ਪੱਖੋਂ ਕੋਈ ਵੀ ਸਾਜੋ-ਸਮਾਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਕਾਰਜਸ਼ੀਲ ਅਤੇ ਵਚਨਬਧ ਹੈ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਤੇ ਹਦਾਇਤਾਂ ਦੀ ਤਨਦੇਹੀ ਨਾਲ ਪਾਲਣਾ ਕਰਨ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਣ ’ਤੇ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਨੂੰ ਲੋੜ ਅਨੁਸਾਰ ਬਾਹਰ ਜਾਣ ਸਮੇਂ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖਣ ਸਬੰਧੀ ਧਿਆਨ ਦੇਣਾ ਚਾਹੀਦਾ ਹੈ। 
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ, ਰੋਟਰੀ ਕਲਬ ਦੇ ਪ੍ਰਧਾਨ ਮਨੋਜ ਦੂਮੜਾ, ਸਕੱਤਰ ਅਜੇ ਧਵਨ, ਡਾ. ਰਵੀ ਗਗਲੇਜਾ, ਅਸ਼ਵਨੀ ਸਚਦੇਵਾ ਅਤੇ ਡਾ. ਕੋਚਰ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਸਿਹਤ ਖ਼ਬਰਾਂ

ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ   

ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ       

ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਕੋਰੋਨਾ ’ਤੇ ਕੰਟਰੋਲ ਕਰਨ ਲਈ ਸਮੂਹ ਵਿਭਾਗਾਂ ਵੱਲੋਂ ਨਿਭਾਇਆ ਜਾ ਰਿਹਾ ਹੈ ਅਹਿਮ ਰੋਲ

'ਮਿਸ਼ਨ ਫਤਿਹ' ਸਫਾਈ ਨੂੰ ਯਕੀਨੀ ਬਣਾਓ, ਕੋਰੋਨਾ ਨੂੰ ਦੂਰ ਰੱਖੋ : ਬਲਬੀਰ ਸਿੰਘ ਸਿੱਧੂ

ਕੋਵਿਡ-19 : 4 ਨਵੇਂ ਕੇਸ, 4 ਠੀਕ ਹੋਏ, 62 ਨੈਗੇਟਿਵ ਰਿਪੋਰਟਾਂ

ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਪਾਰ, ਰਿਕਵਰੀ ਰੇਟ ਸੁਧਰ ਕੇ 61.13 ਫੀਸਦ

ਦਿੱਲੀ : 20 ਦਿਨਾਂ ਤੋਂ ਸੁਧਰ ਰਹੇ ਹਾਲਾਤ, ਸੰਕਰਮਣ ਦਰ ਘਟੀ, ਰਿਕਵਰੀ ਰੇਟ ਵੱਧ ਕੇ ਹੋਇਆ 72%

ਜਿਲ੍ਹਾ ਲੁਧਿਆਣਾ ਵਿੱਚ 534 ਮਰੀਜ਼ਾਂ ਦਾ ਚੱਲ ਰਹੇ ਇਲਾਜ਼

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 6 ਹੋਰ ਮਰੀਜ਼ ਆਏ ਕੋਰੋਨਾ ਪਾਜ਼ੇਟਿਵ