Wednesday, July 08, 2020 ePaper Magazine
BREAKING NEWS
ਕੈਬਨਿਟ ਮੰਤਰੀ ਨੇ ਪੰਚਾਇਤਾਂ ਨੂੰ 33 ਲੱਖ ਰੁਪਏ ਦੇ ਚੈੱਕ ਵੰਡੇ     ਪੰਚਕੂਲਾ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰਨ ਵਾਲੀ ਮਹਿਲਾ ਸਮੇਤ ਤਿੰਨ ਜਣੇ ਕੋਰੋਨਾ ਪਾਜ਼ੇਟਿਵ    ਵਾਹ ਮੋਦੀ ਸਰਕਾਰੇ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚਾੜ੍ਹੇ ..            ਮਹਾਮਾਰੀ ਦੀ ਮਾਰ ਝੱਲ ਚੁੱਕੇ ਪਿੰਡ ਜਵਾਹਰਪੁਰ 'ਚ ਕੋਰੋਨਾ ਨੇ ਮੁੜ ਦਿੱਤੀ ਦਸਤਕ        ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   ਸ੍ਰੀ ਮੁਕਤਸਰ ਸਾਹਿਬ 'ਚ ਪਹਿਲੇ ਦਿਨ ਹੀ ਪਾਣੀ ਪੀ ਗਈ ਸਰਕਾਰ ਦੀ ਈ-ਰਜਿਸਟ੍ਰੇਸ਼ਨ ਸਖ਼ਤੀ   ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ ਐਲਏਸੀ ਵਿਵਾਦ :  ਰਾਹੁਲ ਨੇ ਮੋਦੀ ਸਰਕਾਰ 'ਤੇ ਚੁੱਕੇ ਸਵਾਲ     ਸਾਬਕਾ ਕੇਂਦਰੀ ਮੰਤਰੀ ਭਰਤ ਸੋਲੰਕੀ ਦੀ ਤਬੀਅਤ ਵਿਗੜੀ    

ਦੇਸ਼

ਯੂਕਰੇਨ 'ਚ ਫਸੇ 144 ਭਾਰਤੀ ਵਿਦਿਆਰਥੀਆਂ ਦੀ ਹੋਈ ਵਤਨ ਵਾਪਸੀ 

June 30, 2020 09:42 PM

ਏਜੰਸੀਆਂ
ਇੰਦੌਰ/30 ਜੂਨ : ਕੋਰੋਨਾ ਵਾਇਰਸ ਕੋਵਿਡ-19 ਦੇ ਕਹਿਰ ਕਾਰਨ ਯੂਕਰੇਨ 'ਚ ਲੰਬੇ ਸਮੇਂ ਤੋਂ ਫਸੇ 144 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਵਿਸ਼ੇਸ਼ ਜਹਾਜ਼ ਦੇਸ਼ ਪਰਤਿਆ । ਜਹਾਜ਼ ਮੰਗਲਵਾਰ ਨੂੰ ਸਵੇਰੇ ਇੰਦੌਰ ਦੇ ਦੇਵੀ ਅਹਿਲਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ। ਸਥਾਨਕ ਹਵਾਈ ਅੱਡੇ ਦੀ ਡਾਇਰੈਕਟਰ ਅਰਯਮਾ ਸਾਨਯਾਲ ਨੇ ਦੱਸਿਆ ਕਿ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਯੂਕ੍ਰੇਨ ਦੇ ਬੋਰੀਸਿਪਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰ ਕੇ ਦਿੱਲੀ ਹੁੰਦੇ ਹੋਏ ਸਵੇਰੇ 5 ਵਜ ਕੇ 16 ਮਿੰਟ 'ਤੇ ਇੰਦੌਰ ਪੁੱਜਾ । ਅਧਿਕਾਰੀਆਂ ਨੇ ਦੱਸਿਆ ਕਿ ਯੂਕ੍ਰੇਨ 'ਚ ਫਸੇ 144 ਭਾਰਤੀ ਵਿਦਿਆਰਥੀਆਂ ਦੀ ਇਸ ਫਲਾਈਟ  ਜ਼ਰੀਏ ਵਤਨ ਵਾਪਸੀ ਹੋਈ । ਸਥਾਨਕ ਹਵਾਈ ਅੱਡੇ 'ਤੇ ਇਨ੍ਹਾਂ ਯਾਤਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਰੋਗ ਮੁਕਤ ਕੀਤਾ ਗਿਆ । ਇਸ ਦਰਮਿਆਨ ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਦੇ ਇਸ ਸਮੂਹ ਵਿਚ ਜ਼ਿਆਦਾਤਰ ਵਿਦਿਆਰਥੀ ਮੱਧ ਪ੍ਰਦੇਸ਼ ਦੇ ਹਨ । ਇਨ੍ਹਾਂ 'ਚੋਂ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਕੁਝ ਵਿਦਿਆਰਥੀ ਵੀ ਸ਼ਾਮਲ ਹਨ । ਦੇਸ਼ ਪਰਤੇ ਯਾਤਰੀਆਂ 'ਚ ਇੰਦੌਰ ਦੇ 29 ਵਿਦਿਆਰਥੀ ਸ਼ਾਮਲ ਹਨ, ਜਿਨ੍ਹਾਂ ਨੂੰ ਸ਼ਹਿਰ ਦੇ ਇਕ ਕੁਆਰੰਟੀਨ ਕੇਂਦਰ ਵਿਚ 7 ਦਿਨ ਲਈ ਭੇਜਿਆ ਗਿਆ ਹੈ । ਹੋਰ ਥਾਵਾਂ ਦੇ ਯਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 
ਹੋਰ ਦੇਸ਼ ਖ਼ਬਰਾਂ

ਲਾਕਡਾਉਨ ਦੌਰਾਨ ਫਸੇ ਭਾਰਤੀ ਤੇ ਪਾਕਿ ਨਾਗਰਿਕ ਭਲਕੇ ਵਤਨੀ ਪਰਤਣਗੇ   

ਆਰਮੀ 'ਚ ਔਰਤਾਂ ਨੂੰ ਸਥਾਈ ਕਮਿਸ਼ਨ, ਫੈਸਲਾ ਲਾਗੂ ਕਰਨ ਲਈ ਸਰਕਾਰ ਨੇ ਇੱਕ ਮਹੀਨੇ ਦੀ ਮੁਹਲਤ ਦਿੱਤੀ 

ਡੀਜ਼ਲ ਦੀ ਕੀਮਤ 'ਚ ਫ਼ਿਰ 25 ਪੈਸੇ ਪ੍ਰਤੀ ਲਿਟਰ ਵਾਧਾ 

ਦੇਸ਼ ਧ੍ਰੋਹ ਮਾਮਲਾ : ਦੂਆ ਦੀ ਗ੍ਰਿਫ਼ਤਾਰੀ 'ਤੇ ਰੋਕ 15 ਜੁਲਾਈ ਤੱਕ ਵਧੀ

ਮਧੇਪੁਰ : ਅਸਮਾਨੀ ਬਿਜਲੀ ਡਿੱਗਣ ਨਾਲ ਇੱਕ ਦੀ ਮੌਤ, ਦੋ ਔਰਤਾਂ ਝੁਲਸੀਆਂ  

ਸ੍ਰੀਨਗਰ ਪੁਲਿਸ ਨੇ ਨਸ਼ਾ ਤਸਕਰ ਨੂੰ 300 ਗ੍ਰਾਮ ਚਰਸ ਦੇ ਨਾਲ ਗ੍ਰਿਫਤਾਰ ਕੀਤਾ

ਆਰਥਿਕ ਹਾਲਾਤ 'ਚ ਸੁਧਾਰ ਦੇ ਦਿਖੇ ਸ਼ੁਰੂਆਤੀ ਸੰਕੇਤ, ਹੋਰ ਬਿਹਤਰ ਹੋਵੇਗੀ ਸਥਿਤੀ : ਵਿੱਤ ਮੰਤਰਾਲਾ

ਹਰ ਅੱਤਵਾਦੀ ਨੂੰ ਆਤਮ ਸਮਰਪਣ ਦਾ ਮੌਕਾ ਦਿੱਤਾ ਜਾਂਦਾ ਹੈ : ਬੀਐੱਸ ਰਾਜੂ

ਪਟਿਆਲਾ ਦਾ ਰਾਜਵਿੰਦਰ ਸਿੰਘ ਜੰਮੂ 'ਚ ਅੱਤਵਾਦੀਆਂ ਨਾਲ ਲੜਦਾ ਸ਼ਹੀਦ ਹੋਇਆ

ਗਲਵਾਨ ਦੇ ਹੜ੍ਹ ਨੇ ਵੀ ਚੀਨੀਆਂ ਨੂੰ ਵਾਪਸ ਪਰਤਨ ਲਈ ਕੀਤਾ ਮਜ਼ਬੂਰ