ਪੰਜਾਬ

ਤਪਾ ਪੁਲਸ ਨੇ ਕੇਬਲਾਂ ‘ਚੋਂ ਤਾਂਬਾ ਕੱਢਕੇ ਵੇਚਣ ਵਾਲਾ ਚੋਰ ਕਾਬੂ

October 29, 2024

ਤਪਾ ਮੰਡੀ 29 ਅਕਤੂਬਰ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-

ਤਪਾ ਪੁਲਸ ਨੇ ਕੇਬਲਾਂ ਵੱਢਕੇ ਉਨ੍ਹਾਂ ‘ਚੋਂ ਤਾਂਬਾ ਕੱਢਕੇ ਵੇਚਣ ਵਾਲੇ ਚੋਰਾਂ ਨੂੰ 8 ਕਿਲੋ 500 ਗ੍ਰਾਮ ਤਾਂਬੇ ਸਮੇਤ ਕਾਬੂ ਕਰਨ ‘ਚ ਸਫਲਤਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਤਪਾ ਗੁਰਬਿੰਦਰ ਸਿੰਘ ਦੇ ਹੁਕਮਾਂ ‘ਚ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਰੇਸ਼ਮ ਸਿੰਘ ਉਰਫ ਕਾਲੂ ਪੁੱਤਰ ਸੰਭੂ ਸਿੰਘ ਵਾਸੀ ਨੰਦੀ ਬਸਤੀ ਢਿਲਵਾਂ ਕਿਸਾਨਾਂ ਦੇ ਖੇਤਾਂ ‘ਚੋਂ ਰਾਤ ਸਮੇਂ ਕੇਬਲਾਂ ਵੱਢਕੇ ਉਨ੍ਹਾਂ ‘ਚੋਂ ਤਾਂਬਾ ਕੱਢਕੇ ਵੇਚਣ ਦਾ ਆਦੀ ਹੈ,ਅੱਜ ਵੀ ਉਹ ਸ਼ਹਿਰ ‘ਚ ਇੱਕ ਪਲਾਸਟਿਕ ਦੇ ਗੱਟੇ ‘ਚ ਤਾਂਬਾ ਕੱਢਕੇ ਵੇਚਣ ਦੀ ਤਾਕ ‘ਚ ਹੈ ਅਗਰ ਕਾਰਵਾਈ ਕੀਤੀ ਜਾਵੇ ਤਾਂ ਸਫਲਤਾ ਮਿਲ ਸਕਦੀ ਹੈ ਤਾਂ ਸਹਾਇਕ ਥਾਣ੍ਵੇਦਾਰ ਗੁਰਤੇਜ ਸਿੰਘ ਦੀ ਅਗਵਾਈ ‘ਚ ਪੁਲਸ ਪਾਰਟੀ ਮਾਤਾ ਦਾਤੀ ਰੋਡ ‘ਤੇ ਕੱਚੇ ਰਾਸਤੇ ‘ਤੇ ਪਲਾਸਟਿਕ ਦੇ ਇੱਕ ਗੱਟੇ ‘ਚੋ 8 ਕਿਲੋ 500 ਗ੍ਰਾਮ ਤਾਂਬਾ ਬਰਾਮਦ ਕੀਤਾ ਗਿਆ। ਪੁਲਸ ਨੇ ਚੋਰ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ 14 ਦਿਨਾਂ ਦੇ ਜੁਡੀਸੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਚੋਰ ਖਿਲਾਫ ਪਹਿਲਾਂ ਵੀ ਬਰਨਾਲਾ ਥਾਣੇ ‘ਚ ਇੱਕ ਚੋਰੀ ਦਾ ਮਾਮਲਾ ਦਰਜ ਹੈ। ਇਸ ਮੋਕੇ ਹੌਲਦਾਰ ਜਗਦੀਪ ਸਿੰਘ ਵੀ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੈਸੇ ਦੇ ਲਾਲਚ ਵਿਚ ਲੁਟੇਰਿਆਂ ਮਜਦੂਰ ਨੂੰ ਮੌਤ ਦੇ ਘਾਟ ਉਤਾਰਿਆ

ਪੈਸੇ ਦੇ ਲਾਲਚ ਵਿਚ ਲੁਟੇਰਿਆਂ ਮਜਦੂਰ ਨੂੰ ਮੌਤ ਦੇ ਘਾਟ ਉਤਾਰਿਆ

ਭਵਾਨੀਗੜ੍ਹ ਬਲਿਆਲ ਰੋਡ ਤੇ ਲੱਗੀ ਕਬਾੜ ਦੀ ਦੁਕਾਨ ਨੂੰ ਅੱਗ ਲੱਖਾਂ ਦਾ ਹੋਇਆ ਨੁਕਸਾਨ

ਭਵਾਨੀਗੜ੍ਹ ਬਲਿਆਲ ਰੋਡ ਤੇ ਲੱਗੀ ਕਬਾੜ ਦੀ ਦੁਕਾਨ ਨੂੰ ਅੱਗ ਲੱਖਾਂ ਦਾ ਹੋਇਆ ਨੁਕਸਾਨ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਸਮੇਂ ਰੱਖੀ ਫੀਸ ਪਾਕਿ ਸਰਕਾਰ ਵਾਪਸ ਲਵੇ : ਪ੍ਰੋ. ਬਡੂੰਗਰ 

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਸਮੇਂ ਰੱਖੀ ਫੀਸ ਪਾਕਿ ਸਰਕਾਰ ਵਾਪਸ ਲਵੇ : ਪ੍ਰੋ. ਬਡੂੰਗਰ 

ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ

ਜ਼ਿਮਨੀ ਚੋਣ ਲਈ ਮੁੱਖ ਮੰਤਰੀ ਮਾਨ ਨੇ ਪ੍ਰਚਾਰ ਕੀਤਾ ਤੇਜ਼, ਚੱਬੇਵਾਲ ਵਿੱਚ ਕੀਤੀਆਂ ਦੋ ਜਨ ਸਭਾਵਾਂਂ

ਸੜਕ ਹਾਦਸੇ *ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੋਰਾਨ ਮੌਤ

ਸੜਕ ਹਾਦਸੇ *ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੋਰਾਨ ਮੌਤ

ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਲੁਧਿਆਣਾ ਨੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ ਐਮ.ਓ.ਯੂ. 'ਤੇ ਹਸਤਾਖਰ ਕੀਤੇ

ਪੀ.ਐਸ.ਪੀ.ਸੀ.ਐਲ. ਅਤੇ ਜੀ.ਐਨ.ਡੀ.ਈ.ਸੀ. ਲੁਧਿਆਣਾ ਨੇ ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਲਈ ਸਮਰੱਥਾ-ਨਿਰਮਾਣ ਪ੍ਰੋਗਰਾਮ ਦੇਣ ਲਈ ਐਮ.ਓ.ਯੂ. 'ਤੇ ਹਸਤਾਖਰ ਕੀਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਅਪਰਾਜਿਤਾ ਵੂਮੈਨ ਐਂਡ ਚਾਈਲਡ ਬਿੱਲ 'ਤੇ ਚਰਚਾ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਅਪਰਾਜਿਤਾ ਵੂਮੈਨ ਐਂਡ ਚਾਈਲਡ ਬਿੱਲ 'ਤੇ ਚਰਚਾ 

ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਮਾਨਸਿਕ ਰੋਗਾਂ ਦਾ ਮੁਫਤ ਇਲਾਜ : ਡਾ. ਦਵਿੰਦਰਜੀਤ ਕੌਰ

ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਮਾਨਸਿਕ ਰੋਗਾਂ ਦਾ ਮੁਫਤ ਇਲਾਜ : ਡਾ. ਦਵਿੰਦਰਜੀਤ ਕੌਰ

ਪੰਜਾਬ 'ਚ ਸਰਹੱਦ ਪਾਰ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਪੰਜਾਬ 'ਚ ਸਰਹੱਦ ਪਾਰ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਮਨਾਇਆ ਆਯੁਰਵੈਦ ਦਿਵਸ