ਡੀ.ਏ.ਵੀ. ਕਾਲਜ, ਸੈਕਟਰ–10, ਚੰਡੀਗੜ੍ਹ ਨੇ ਦੁਬਾਰਾ ਆਪਣਾ ਨਾਮ ਸੋਨੇ ਦੇ ਅੱਖਰਾਂ ‘ਚ ਦਰਜ ਕਰਵਾਂਦਿਆਂ ਏ.ਐਸ. ਕਾਲਜ, ਖੰਨਾ ‘ਚ ਹੋਏ 66ਵੇਂ ਪੰਜਾਬ ਯੂਨੀਵਰਸਿਟੀ ਇੰਟਰ-ਜ਼ੋਨਲ ਯੂਥ ਫੈਸਟੀਵਲ ‘ਚ ਕੁੱਲ ਪਹਿਲਾ ਸਥਾਨ (ਓਵਰਆਲ ਟਰਾਫੀ) ਹਾਸਲ ਕੀਤਾ। ਇਹ ਮਹਾਨ ਜਿੱਤ ਕਲਾ, ਸਭਿਆਚਾਰ ਤੇ ਰਚਨਾਤਮਕਤਾ ਦੇ ਖੇਤਰ ‘ਚ ਕਾਲਜ ਦੀ ਅਦੁੱਤੀਅ ਸਰਦਾਰੀ ਦਾ ਪ੍ਰਤੀਕ ਹੈ।