ਸ੍ਰੀ ਫ਼ਤਹਿਗੜ੍ਹ ਸਾਹਿਬ/14 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਖੋਜ ਸਾਧਨਾਂ ਬਾਰੇ ਸਮਝ’ ਵਿਸ਼ੇ ’ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਖੁਸ਼ਬੂ ਬਾਂਸਲ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਖੋਜ ਦੀ ਮਹੱਤਤਾ ’ਤੇ ਰੌਸ਼ਨੀ ਪਾਈ। ਪ੍ਰੋ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੇ ਉਦਘਾਟਨੀ ਭਾਸ਼ਣ ਦਿੰਦੇ ਹੋਏ ਇਸ ਪਹਿਲ ਦੀ ਸ਼ਲਾਘਾ ਕੀਤੀ। ਪਹਿਲੇ ਸੈਸ਼ਨ ਵਿੱਚ ਡਾ. ਐਚ.ਕੇ. ਸਿੱਧੂ ਨੇ ਗੁਣਾਤਮਕ ਤੇ ਮਾਤਰਾਤਮਕ ਖੋਜ ਵਿਧੀਆਂ ਬਾਰੇ ਸੂਝ ਦਿੱਤੀ। ਦੂਜੇ ਸੈਸ਼ਨ ਵਿੱਚ ਡਾ. ਅਨੂਪ ਸਿੰਘ ਨੇ ਡਿਜੀਟਲ ਤੇ ਕੰਪਿਊਟੇਸ਼ਨਲ ਸਾਧਨਾਂ ਦੀ ਜਾਣਕਾਰੀ ਦਿੱਤੀ। ਅੰਤ ਵਿੱਚ ਡਾ. ਨਵਨੀਤ ਕੌਰ ਸੰਧੂ ਨੇ ਧੰਨਵਾਦ ਕੀਤਾ।