ਆਸਟਰੇਲੀਅਨ ਓਪਨ ਦੇ ਚੌਥੇ ਗੇੜ 'ਚ ਪਹੁੰਚੇ ਡੈਨੀਅਲ ਮੇਦਵੇਦੇਵ
ਵਿਸ਼ਵ ਦੇ ਚੌਥੇ ਨੰਬਰ ਦੇ ਰੂਸ ਦੇ ਡੈਨੀਅਲ ਮੇਦਵੇਦੇਵ ਨੇ ਸ਼ਨੀਵਾਰ ਨੂੰ ਲਗਾਤਾਰ ਤੀਜੀ ਵਾਰ ਆਸਟਰੇਲੀਆਈ ਓਪਨ ਦੇ ਚੌਥੇ ਗੇੜ ਵਿੱਚ ਪ੍ਰਵੇਸ਼ ਕੀਤਾ। ਮੇਦਵੇਦੇਵ ਨੇ ਸਰਬੀਆ ਦੇ ਫਿਲਪ ਕ੍ਰਜਿਨੋਵਿਚ ਨੂੰ 6–3, 6–3, 4–6, 3–6, 6-0 ਨਾਲ ਹਰਾ ਕੇ ਚੌਥੇ ਦੌਰ ਵਿੱਚ ਪ੍ਰਵੇਸ਼ ਕੀਤਾ। ਇਹ ਮੈਚ ਤਿੰਨ ਘੰਟੇ 6 ਮਿੰਟ ਤੱਕ ਚੱਲਿਆ।