ਅਮਰੀਕਾ ਤੇ ਕੈਨੇਡਾ ’ਚ ਬਰਫ਼ੀਲੇ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 38 ਹੋਈ
ਅਮਰੀਕਾ ਤੇ ਕੈਨੇਡਾ ’ਚ ਕੜਾਕੇ ਦੀ ਠੰਢ ਤੇ ਬਰਫੀਲੇ ਤੂਫਾਨ ਦਾ ਕਹਿਰ ਜਾਰੀ ਹੈ।ਬਰਫ਼ੀਲੇ ਤੂਫ਼ਾਨ ਨਾਲ ਦੇਸ਼ ਦੇ 20 ਕਰੋੜ ਤੋਂ ਵਧ ਲੋਕਾਂ ਦਾ ਜੀਵਨ ਪ੍ਰਭਾਵਤ ਹੋਇਆ ਹੈ, ਹੁਣ ਤੱਕ ਤੂਫ਼ਾਨ ਨਾਲ ਜੁੜੀਆਂ ਘਟਨਾਵਾਂ ਵਿੱਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਸਭ ਤੋਂ ਜ਼ਿਆਦਾ ਅਸਰ ਨਿਊਯਾਰਕ, ਉਤਰੀ ਕੈਰੋਲੀਨਾ, ਬਰਜੀਨੀਅਰ ਅਤੇ ਟੇਨੇਸੀ ਵਿੱਚ ਹੈ। ਮਰਨ ਵਾਲੇ 38 ਵਿਅਕਤੀਆਂ ਵਿੱਚੋਂ 34 ਅਮਰੀਕਾ ਦੇ ਵਸਨੀਕ ਸਨ। ਮੀਡੀਆ ਰਿਪੋਰਟਾਂ ਮੁਤਾਬਕ 4 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ। ਅਮਰੀਕਾ ’ਚ ਚਾਰ ਦਿਨ ਤੋਂ ਜਾਰੀ ਬਰਫ਼ਬਾਰੀ ਕਾਰਨ ਕਈ ਸ਼ਹਿਰਾਂ ਦੇ ਹਾਲਾਤ ਬਦਤਰ ਹੋ ਗਏ ਹਨ। ਲੋਕ ਘਰਾਂ, ਕਾਰਾਂ ਅਤੇ ਰੈਸਟੋਰੈਂਟਾਂ ਵਿੱਚ ਕਈ ਘੰਟਿਆਂ ਤੋਂ ਫ਼ਸੇ ਹੋਏ ਹਨ। ਸੜਕ, ਰੇਲ ਅਤੇ ਹਵਾਈ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।