Sunday, May 19, 2024  

ਕੌਮੀ

ਜੈਪੁਰ, ਨਾਗਪੁਰ ਤੇ ਗੋਆ ਸਮੇਤ ਕਈ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

April 29, 2024

ਏਜੰਸੀਆਂ
ਨਵੀਂ ਦਿੱਲੀ/ 29 ਅਪ੍ਰੈਲ : ਜੈਪੁਰ, ਨਾਗਪੁਰ, ਕਾਨਪੁਰ, ਗੋਆ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਈ-ਮੇਲ ਸੋਮਵਾਰ ਨੂੰ ਰਿਸੀਵ ਹੋਏ। ਨਾਗਪੁਰ ਏਅਰਪੋਰਟ ਐਡਮਿਨੀਸਟ੍ਰੇਸ਼ਨ ਅਨੁਸਾਰ ਧਮਕੀ ਭਰਿਆ ਈ-ਮੇਲ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਮਿਲਿਆ। ਇਹ ਈ-ਮੇਲ ਏਅਰਪੋਰਟ ਡਾਇਰੈਕਟਰ ਆਬਿਦ ਰੂਈ ਦੀ ਮੇਲ ਆਈ.ਡੀ. ’ਤੇ ਰਿਸੀਵ ਹੋਇਆ। ਇਸ ਬਾਰੇ ਏਅਰਪੋਰਟ ਦੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਏਅਰਪੋਰਟ ਐਡਮਿਨੀਸਟ?ਰੇਸ਼ਨ ਨੇ ਧਮਕੀ ਭਰੇ ਈ-ਮੇਲ ਦੀ ਸ਼ਿਕਾਇਤ ਨਾਗਪੁਰ ਦੇ ਸੋਨੇਗਾਂਵ ਪੁਲਿਸ ’ਚ ਕੀਤੀ ਹੈ। ਏਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਇਕ ਫਰਜ਼ੀ ਈ-ਮੇਲ ਹੈ ਅਤੇ ਅਧਿਕਾਰੀਆਂ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਫਰਜ਼ੀ ਈਮੇਲ ਹਨ ਅਤੇ ਡਰ ਪੈਦਾ ਕਰਨ ਦੇ ਇਰਾਦੇ ਨਾਲ ਭੇਜੇ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ। 2 ਦਿਨ ਪਹਿਲੇ ਵੀ ਕੋਲਕਾਤਾ ਸਮੇਤ ਦੇਸ਼ ਦੇ ਕਈ ਹਵਾਈ ਅੱਡਿਆਂ ਨੂੰ ਇਸੇ ਤਰ੍ਹਾਂ ਦੇ ਈ-ਮੇਲ ਪ੍ਰਾਪਤ ਹੋਏ ਸਨ, ਜੋ ਬਾਅਦ ’ਚ ਫਰਜ਼ੀ ਨਿਕਲੇ। ਗੋਆ ਦੇ ਡਾਬੋਲਿਮ ਹਵਾਈ ਅੱਡੇ ਨੂੰ ਉਨ੍ਹਾਂ ਦੇ ਅਧਿਕਾਰਤ ਈ-ਮੇਲ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਏਅਰਪੋਰਟ ਦੇ ਅਧਿਕਾਰੀਆਂ ਵਲੋਂ ਪੁਲਸ ’ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਬੰਬ ਸਕਵਾਇਡ ਨੇ ਹਵਾਈ ਅੱਡੇ ਦੀ ਤਲਾਸ਼ੀ ਲਈ। ਹਾਲਾਂਕਿ ਕੁਝ ਵੀ ਬਰਾਮਦ ਨਹੀਂ ਹੋਇਆ। ਹਵਾਈ ਅੱਡੇ ਦੇ ਡਾਇਰੈਕਟਰ ਐੱਸਵੀਟੀ ਧਨਮਜਯ ਰਾਵ ਨੇ ਕਿਹਾ,’’ਅਸੀਂ ਹੁਣ ਹੋਰ ਸਾਵਧਾਨੀ ਵਰਤ ਰਹੇ ਹਨ। ਹਵਾਈ ਅੱਡੇ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਫਲਾਈਟ ਆਪਰੇਸ਼ਨ ਪ੍ਰਭਾਵਿਤ ਨਹੀਂ ਹੋਇਆ ਹੈ।’ ਰਾਜਸਥਾਨ ਦੇ ਜੈਪੁਰ ਹਵਾਈ ਅੱਡੇ ਨੂੰ ਵੀ ਅੱਜ ਸਵੇਰੇ ਈ-ਮੇਲ ਮਿਲਿਆ ਅਤੇ ਤਲਾਸ਼ੀ ਮੁਹਿੰਮ ਤੋਂ ਬਾਅਦ ਹੁਣ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਕ ਅਧਿਕਾਰੀ ਨੇ ਕਿਹਾ,’’ਅਸੀਂ ਧਮਕੀ ਭਰੇ ਈ-ਮੇਲ ਭੇਜਣ ’ਚ ਸ਼ਾਮਲ ਦੋਸ਼ੀਆਂ ਦਾ ਪਤਾ ਲਗਾਉਣ ਲਈ ਵੱਖ-ਵੱਖ ਸੂਬਿਆਂ ’ਚ ਆਪਣੇ ਹਮਅਹੁਦੇਦਾਰਾਂ ਨਾਲ ਸਹਿਯੋਗ ਕਰ ਰਹੇ ਹਾਂ। ਪੁਲਸ ਦੀ ਟੈਕਨੀਕਲ ਸੈੱਲ ਵੀ ਸਰਗਰਮ ਰੂਪ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸੈਂਸੈਕਸ, ਨਿਫਟੀ ਨੇ ਵਿਸ਼ੇਸ਼ ਵਪਾਰਕ ਸੈਸ਼ਨਾਂ ਵਿੱਚ ਜਿੱਤ ਦੀ ਲਕੀਰ ਨੂੰ ਵਧਾਇਆ, TCS ਅਤੇ ਨੇਸਲੇ ਦੀ ਲੀਡ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਸ਼ੇਅਰ ਬਾਜ਼ਾਰ ਦਾ ਅੱਜ ਵਿਸ਼ੇਸ਼ ਸੈਸ਼ਨ, ਸੈਂਸੈਕਸ 120 ਅੰਕਾਂ ਦੀ ਛਾਲ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਬੋਇੰਗ ਸਟਾਰਲਾਈਨਰ ਦੇ ਮਾਨਵ ਮਿਸ਼ਨ ਵਿੱਚ ਫਿਰ ਦੇਰੀ, 25 ਮਈ ਨੂੰ ਉਡਾਣ ਭਰਨ ਦੀ ਸੰਭਾਵਨਾ: ਨਾਸਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਪੇਟੀਐਮ ਟਰੈਵਲ ਕਾਰਨੀਵਲ ਘਰੇਲੂ ਉਡਾਣਾਂ, ਰੇਲਗੱਡੀ 'ਤੇ ਛੋਟ, ਬੱਸ ਬੁਕਿੰਗ 'ਤੇ ਸੌਦੇ ਦੀ ਪੇਸ਼ਕਸ਼ ਕਰਦਾ

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਹਿਮਾਚਲ ਦੇ ਇਕਾਂਤ ਪਿੰਡਾਂ ਵਿਚ, ਸਿਆਸੀ ਸਾਜ਼ਿਸ਼ਾਂ ਦੀ ਦੁਨੀਆ ਦੂਰ ਜਾਪਦੀ !

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਆਂਧਰਾ ਪ੍ਰਦੇਸ਼ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੀ ਜਾਂਚ ਕਰੇਗੀ SIT

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਸੈਂਸੈਕਸ 166 ਅੰਕ ਹੇਠਾਂ, M&M 6 ਪ੍ਰਤੀਸ਼ਤ ਤੋਂ ਵੱਧ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਦਰਾਂ 'ਚ ਕਟੌਤੀ ਦੀ ਉਮੀਦ 'ਤੇ ਸੈਂਸੈਕਸ 676 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਸਕਾਰਾਤਮਕ ਗਲੋਬਲ ਸੰਕੇਤਾਂ ਤੋਂ ਬਾਅਦ ਸੈਂਸੈਕਸ 155 ਅੰਕ ਵਧਿਆ

ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਤੇ ਮਿਲੇ ਟਿਸ਼ੂ ਪੇਪਰ 'ਤੇ ਲਿਖਿਆ 'ਬੰਬ'

ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਤੇ ਮਿਲੇ ਟਿਸ਼ੂ ਪੇਪਰ 'ਤੇ ਲਿਖਿਆ 'ਬੰਬ'