Saturday, May 18, 2024  

ਪੰਜਾਬ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

May 03, 2024
ਸ੍ਰੀ ਫ਼ਤਹਿਗੜ੍ਹ ਸਾਹਿਬ/3 ਮਈ:
(ਰਵਿੰਦਰ ਸਿੰਘ ਢੀਂਡਸਾ)

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ । ਇਸ ਮੀਟਿੰਗ ਵਿੱਚ ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਵਿਭਾਗ ਤੋਂ ਜਾਰੀ ਹੋਈਆਂ ਨਵੀਆਂ ਗਾਈਡਲਾਈਨ ਸਬੰਧੀ ਜਾਣੂ ਕਰਵਾਇਆ।  ਉਹਨਾਂ ਕਿਹਾ ਕਿ ਆਪੋ ਆਪਣੀ ਸੰਸਥਾ ਵਿੱਚ ਲੂ ਲੱਗਣ (ਹੀਟ ਵੇਵ ) ਕਾਰਨ ਆਉਣ ਵਾਲੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ ਤੇ ਦੇਖਿਆ ਜਾਵੇ ਅਤੇ ਸਿਹਤ ਸੇਵਾਵਾਂ ਦੇਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਉਹਨਾਂ ਕਿਹਾ ਕਿ ਸੰਸਥਾ ਵਿੱਚ ਇਹਨਾਂ ਮਰੀਜ਼ਾਂ ਲਈ ਰਾਖਵੇਂ ਬੈਡ, ਓ.ਆਰ.ਐਸ, ਗਲੂਕੋਸ ਅਤੇ ਹੋਰ ਲੋੜੀਂਦੀਆਂ ਦਵਾਈਆਂ ਮਿਕਦਾਰ ਵਿੱਚ ਰੱਖਣੀਆਂ ਯਕੀਨੀ ਬਣਾਈਆਂ  ਜਾਣ ਤੇ ਹੀਟ ਸਟਰੋਕ ਦੇ ਮਰੀਜ਼ਾਂ ਨੂੰ ਲਿਆਉਣ ਅਤੇ ਲਿਜਾਣ ਲਈ ਐਂਬੂਲੈਂਸ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਡਾ. ਦਵਿੰਦਰਜੀਤ ਕੌਰ ਨੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਕੰਮਾਂ ਸਬੰਧੀ ਸਮੂਹ ਐਸਐਮਓ ਨੂੰ ਕਿਹਾ ਕਿ ਅਧਿਕਾਰੀਆਂ ਕਰਮਚਾਰੀਆਂ ਦੇ ਪੈਨਸ਼ਨ ਅਤੇ ਹੋਰ ਅਦਾਇਗੀਆਂ ਸਬੰਧੀ ਕੇਸ ਉਹਨਾਂ ਦੀ ਰਿਟਾਇਰਮੈਂਟ ਮਿਤੀ ਤੋਂ ਤਿੰਨ ਮਹੀਨੇ ਪਹਿਲਾਂ ਭੇਜੇ ਜਾਣ , ਪਿਛਲੇ ਸਮੇਂ ਦੌਰਾਨ ਆਡਿਟ ਟੀਮ ਵੱਲੋਂ ਜੇਕਰ ਸਿਹਤ ਸੰਸਥਾ ਉੱਪਰ ਕੋਈ ਆਡਿਟ ਪੈਰਾ ਬਣਾਇਆ ਗਿਆ ਹੈ ਤਾਂ ਉਸ ਨੂੰ ਡਿਲੀਟ ਕਰਾਉਣ ਲਈ ਢੁਕਵੇਂ ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਸੰਸਥਾ ਵਿੱਚ  ਹੋਏ ਹਰ ਕਿਸਮ ਦੇ ਫੁਟਕਲ ਖਰਚਿਆਂ ਦੇ ਬਿੱਲ ਸਮੇਂ ਸਿਰ ਭੇਜੇ ਜਾਣ। ਦਰਜਾ ਚਾਰ ਕਰਮਚਾਰੀਆਂ ਦੀਆਂ ਜੀ.ਪੀ.ਐਫ ਲੈਜਰਾਂ ਨੂੰ ਤਿੰਨ ਮਹੀਨੇ ਦੇ ਅੰਦਰ ਅੰਦਰ ਆਨਲਾਈਨ ਕਰਨਾ ਯਕੀਨੀ ਬਣਾਇਆ ਜਾਵੇ । ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਸਵਪਨਜੀਤ ਕੌਰ ,ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਗਗਨ ਥੰਮਣ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼੍ਰੋਮਣੀ ਅਕਾਲੀ ਦਲ (ਅ) ਨੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਦਵਿੰਦਰ ਸਿੰਘ ਖਾਨਖਾਨਾ ਨੂੰ ਪਾਰਟੀ ਚੋਂ ਕੱਢਿਆ

ਸ਼੍ਰੋਮਣੀ ਅਕਾਲੀ ਦਲ (ਅ) ਨੇ ਅਨੁਸ਼ਾਸਨ ਭੰਗ ਕਰਨ ਦੇ ਦੋਸ਼ ਹੇਠ ਦਵਿੰਦਰ ਸਿੰਘ ਖਾਨਖਾਨਾ ਨੂੰ ਪਾਰਟੀ ਚੋਂ ਕੱਢਿਆ

ਇੱਟਾਂ ਮਾਰ-ਮਾਰ ਕੇ ਦੋਸਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਯੂ.ਪੀ. ਮੂਲ ਦਾ ਨੌਜਵਾਨ ਗ੍ਰਿਫਤਾਰ

ਇੱਟਾਂ ਮਾਰ-ਮਾਰ ਕੇ ਦੋਸਤ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਯੂ.ਪੀ. ਮੂਲ ਦਾ ਨੌਜਵਾਨ ਗ੍ਰਿਫਤਾਰ

ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

ਗੁਰੂ ਨਾਨਕ ਗਿਆਨ ਅਕੈਡਮੀ ਲੁਧਿਆਣਾ ਵਲੋੰ ਪੋਸਟਰ ਕਲਰਿੰਗ ਅਤੇ ਗੁਰਮਤਿ ਉੱਤਰ ਲੇਖਣ ਮੁਕਾਬਲੇ ਦਾ ਆਯੋਜਨ

ਗੁਰੂ ਨਾਨਕ ਗਿਆਨ ਅਕੈਡਮੀ ਲੁਧਿਆਣਾ ਵਲੋੰ ਪੋਸਟਰ ਕਲਰਿੰਗ ਅਤੇ ਗੁਰਮਤਿ ਉੱਤਰ ਲੇਖਣ ਮੁਕਾਬਲੇ ਦਾ ਆਯੋਜਨ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

1 ਕਿਲੋ 500 ਗ੍ਰਾਮ ਅਫੀਮ ਤੇ ਡੱਰਗ ਮੰਨੀ ਸਮੇਤ ਨਸ਼ਾ ਤਸਕਰ ਗ੍ਰਿਫਤਾਰ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਦੇਸ਼ ਭਗਤ ਯੂਨੀਵਰਸਿਟੀ ਦੀ ਫਾਰਮੇਸੀ, ਨਰਸਿੰਗ ਤੇ ਪੈਰਾਮੈਡੀਕਲ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਜੱਚਾ-ਬੱਚਾ ਮੌਤ ਦਰ ਘਟਾਉਣ ਲਈ ਡਾਕਟਰਾਂ ਨੂੰ ਦਿੱਤੀ ਗਈ ਸਿਖਲਾਈ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਹਾਈ ਬਲੱਡ ਪ੍ਰੈਸ਼ਰ ਇੱਕ ਸਾਈਲੈਂਟ ਕਿਲਰ: ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਦੇ 12 ਵਿਦਿਆਰਥੀਆਂ ਨੂੰ ਮਿਲੇ ਨੌਕਰੀ ਦੇ ਸ਼ਾਨਦਾਰ ਪੈਕੇਜ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ, ਚੇਤਨਾ, ਕਾਰਪੋਰੇਟੀਕਰਨ 'ਤੇ ਪੰਜ-ਦਿਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ