Sunday, May 19, 2024  

ਰਾਜਨੀਤੀ

ਵੋਟ ਫੀਸਦੀ ’ਚ ਦਰਸਾਇਆ ਵਾਧਾ ਸ਼ੱਕ ਦੇ ਦਾਇਰੇ ਹੇਠ : ਯੇਚੁਰੀ

May 03, 2024

ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਇਤਰਾਜ਼ ਪ੍ਰਗਟਾਇਆ

ਆਈਐਨਐਨ
ਨਵੀਂ ਦਿੱਲੀ, 3 ਮਈ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਇੱਕ ਪੱਤਰ ਲਿਖ ਕੇ ਚੋਣ ਕਮਿਸ਼ਨ ਦੁਆਰਾ ਵੋਟਿੰਗ ਦੇ ਅੰਕੜਿਆਂ ਨੂੰ ਜਾਰੀ ਕਰਨ ਵਿੱਚ ਦੇਰੀ ਅਤੇ ਅੰਤਰਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਲਿਖੇ ਪੱਤਰ ਵਿੱਚ ਕਾਮਰੇਡ ਯੇਚੁਰੀ ਨੇ ਕਿਹਾ ਕਿ ਇਹ ਸੱਚਮੁੱਚ ਹੈਰਾਨੀਜਨਕ ਹੈ ਕਿ ਬਿਨਾਂ ਕੋਈ ਕਾਰਨ ਦੱਸੇ ਗਿਆਰਾਂ ਦਿਨਾਂ ਦੀ ਦੇਰੀ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਅੰਤਿਮ ਅੰਕੜੇ ਉਪਲਬਧ ਕਰਵਾਏ ਗਏ ਹਨ, ਜਦਕਿ ਦੂਜੇ ਪੜਾਅ ਦੇ ਅੰਕੜੇ ਜਾਰੀ ਕਰਨ ਵਿੱਚ ਚਾਰ ਦਿਨ ਦੀ ਦੇਰੀ ਹੋਈ ਹੈ। ਬਦਕਿਸਮਤੀ ਨਾਲ ਮੁੱਖ ਚੋਣ ਕਮਿਸ਼ਨਰ ਨੇ ਇਸ ਬੇਲੋੜੀ ਦੇਰੀ ਦੇ ਕਾਰਨਾਂ ਲਈ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਮੁੱਖ ਚੋਣ ਕਮਿਸ਼ਨਰ ਦੁਆਰਾ ਪੇਸ਼ ਕੀਤੇ ਗਏ ਸ਼ੁਰੂਆਤੀ ਅੰਕੜਿਆਂ ਅਤੇ ਅੰਤਮ ਅੰਕੜਿਆਂ ਵਿੱਚ 6 ਫੀਸਦੀ ਦਾ ਵਾਧਾ ਦੱਸਿਆ ਗਿਆ ਹੈ। ਹਾਲਾਂਕਿ ਇਹ ਮੰਨਣਯੋਗ ਹੈ ਕਿ ਸ਼ੁਰੂਆਤੀ ਅਤੇ ਅੰਤਮ ਅੰਕੜਿਆਂ ਵਿੱਚ ਮਾਮੂਲੀ ਅੰਤਰ ਹੋ ਸਕਦਾ ਹੈ ਪਰ ਛੇ ਫੀਸਦੀ ਦਾ ਇਹ ਅੰਤਰ ਅਸਾਧਾਰਨ ਹੈ ਅਤੇ ਕੁਝ ਸ਼ੱਕ ਪੈਦਾ ਕਰਦਾ ਹੈ, ਨਾਲ ਹੀ, ਜਦੋਂ ਕਿ ਫੀਸਦੀ ਦਾ ਖੁਲਾਸਾ ਕੀਤਾ ਗਿਆ ਹੈ, ਵੋਟਿੰਗ ਅੰਕੜੇ (ਪੋਲ ਹੋਈਆਂ ਵੋਟਾਂ ਦੀ ਗਿਣਤੀ) ਅਜੇ ਪ੍ਰਦਾਨ ਨਹੀਂ ਕੀਤੇ ਗਏ ਹਨ। ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਦੇ ਹਿੱਤ ਵਿੱਚ ਇਹ ਲਾਜ਼ਮੀ ਹੈ ਕਿ ਚੋਣ ਕਮਿਸ਼ਨਰ ਇਸ ਸਬੰਧ ਵਿੱਚ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰੇ। ਇਸ ਨੂੰ ਰਾਜ-ਵਾਰ, ਹਲਕਾ-ਵਾਰ ਅਤੇ ਵਿਧਾਨ ਸਭਾ ਖੇਤਰ ਅਨੁਸਾਰ ਸ਼ੁਰੂਆਤੀ ਅਤੇ ਅੰਤਮ ਫੀਸਦੀ ਦੇ ਨਾਲ-ਨਾਲ ਪਈਆਂ ਵੋਟਾਂ ਦੀ ਗਿਣਤੀ ਦਾ ਰਿਕਾਰਡ ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਹ ਵਾਧਾ ਕਿਸ ਸ਼੍ਰੇਣੀ ਦੇ ਅਧੀਨ ਹੋਇਆ ਹੈ ਜਿਵੇਂ ਈਵੀਐਮ, ਪੋਸਟਲ ਬੈਲਟ, ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਲਈ ਸੁਵਿਧਾ ਕੇਂਦਰਾਂ ’ਤੇ ਵੋਟਾਂ ਆਦਿ ਤਹਿਤ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਮਾਲੀਵਾਲ ਕੁੱਟਮਾਰ ਮਾਮਲਾ: ਕੇਜਰੀਵਾਲ ਦੇ ਪੀਏ ਰਿਸ਼ਵ ਕੁਮਾਰ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਬੰਗਾਲ: 5ਵੇਂ ਪੜਾਅ 'ਚ 57 ਫੀਸਦੀ ਬੂਥ ਸੰਵੇਦਨਸ਼ੀਲ, CAPF ਦੀ ਤਾਇਨਾਤੀ ਵਧੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਘਰ ਅਤੇ ਕਮਰੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਤੀਸ ਹਜ਼ਾਰੀ ਅਦਾਲਤ ਵਿੱਚ ਬਿਆਨ ਦਰਜ ਕਰਵਾਉਣ ਲਈ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ NCW ਨੇ CM ਕੇਜਰੀਵਾਲ ਦੇ PS ਨੂੰ ਸੰਮਨ ਕੀਤਾ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

ਦਿੱਲੀ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

'ਜੇ ਤੁਸੀਂ 'ਆਪ' ਨੂੰ ਵੋਟ ਦਿੰਦੇ ਹੋ, ਮੈਂ ਜੇਲ੍ਹ ਨਹੀਂ ਜਾਵਾਂਗਾ', ਈਡੀ ਨੇ ਮੁੱਖ ਮੰਤਰੀ ਕੇਜਰੀਵਾਲ ਦੀ 'ਅਪੀਲ' ਵੱਲ SC ਦਾ ਧਿਆਨ ਦਿਵਾਇਆ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਲਖਨਊ : ਕਾਂਗਰਸ ਪ੍ਰਧਾਨ ਖੜਗੇ ਨੇ ਕੀਤਾ ‘ਇੰਡੀਆ ਗੱਠਜੋੜ’ ਦੀ ਜਿੱਤ ਦਾ ਦਾਅਵਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਚੋਣ ਕਮਿਸ਼ਨ 4 ਜੂਨ ਨੂੰ ਵੋਟਾਂ ਦੀ ਗਿਣਤੀ ਲਈ ਰਾਜਸਥਾਨ ਵਿੱਚ 27 ਕੇਂਦਰ ਬਣਾਏਗਾ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ

ਸਖ਼ਤ ਸੁਰੱਖਿਆ ਹੇਠ 50 ਸਟਰਾਂਗ ਰੂਮਾਂ ਵਿੱਚ ਈਵੀਐਮ ਸਟੋਰ: ਅਸਾਮ ਦੇ ਸੀ.ਈ.ਓ