Sunday, May 19, 2024  

ਅਪਰਾਧ

ਦਿੱਲੀ ਹਵਾਈ ਅੱਡੇ ’ਤੇ 2.4 ਕਰੋੜ ਰੁਪਏ ਦੀ ਸੋਨੇ ਦੀ ਤਸਕਰੀ ਦੇ ਦੋਸ਼ ’ਚ 5 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ

May 03, 2024

ਏਜੰਸੀਆਂ
ਨਵੀਂ ਦਿੱਲੀ/3 ਮਈ : ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਰੀਬ 2.4 ਕਰੋੜ ਰੁਪਏ ਮੁੱਲ ਦੇ ਸੋਨੇ ਦੀ ਤਸਕਰੀ ਕਰਨ ਦੇ ਦੋਸ਼ ’ਚ ਅਜਰਬੈਜਾਨ ਦੇ 5 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਕਸਟਮ ਵਿਭਾਗ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ 30 ਅਪ੍ਰੈਲ ਨੂੰ ਦੁਬਈ ਤੋਂ ਆਉਣ ਤੋਂ ਬਾਅਦ ਦੋਸ਼ੀਆਂ ਨੂੰ ਰੋਕਿਆ ਗਿਆ, ਜਿਨ੍ਹਾਂ ’ਚ ਇਕ ਮਹਿਲਾ ਯਾਤਰੀ ਵੀ ਸ਼ਾਮਲ ਹੈ। ਬਿਆਨ ’ਚ ਕਿਹਾ ਗਿਆ ਹੈ, ’’ਉਕਤ ਯਾਤਰੀਆਂ ਦੀ ਤਲਾਸ਼ੀ ਲੈਣ ’ਤੇ, ਉਨ੍ਹਾਂ ਕੋਲੋਂ ਗਹਿਣੇ, ਤਾਰ, ਬੈਲਟ ਬਕਲ ਅਤੇ ਹੈਂਡਬੈਗ ਆਦਿ ਵਜੋਂ 3.5 ਕਿਲੋਗ੍ਰਾਮ ਸੋਨੇ ਦੀਆਂ ਵਸਤੂਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 2.44 ਕਰੋੜ ਰੁਪਏ ਹੈ।’’ ਇਸ ’ਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸੋਨੇ ਦੀਆਂ ਵਸਤੂਆਂ ਜ਼ਬਤ ਕਰ ਲਈਆਂ ਗਈਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ