Saturday, May 18, 2024  

ਕੌਮਾਂਤਰੀ

ਪਾਕਿਸਤਾਨ : ਬੱਸ ਹਾਦਸੇ ’ਚ 20 ਦੀ ਮੌਤ

May 03, 2024

ਏਜੰਸੀਆਂ
ਪੇਸ਼ਾਵਰ/3 ਮਈ : ਉੱਤਰ-ਪੱਛਮੀ ਪਾਕਿਸਤਾਨ ’ਚ ਸ਼ੁੱਕਰਵਾਰ ਨੂੰ ਯਾਤਰੀਆਂ ਨਾਲ ਭਰੀ ਇਕ ਬੱਸ ਫਿਸਲ ਜਾਣ ਕਾਰਨ ਡੂੰਘੀ ਖੱਡ ’ਚ ਡਿੱਗ ਗਈ, ਜਿਸ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਹੁਣ ਘੱਟੋ-ਘੱਟ 20 ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਇਸ ਮਾਮਲੇ ਦੀ ਸੂਚਨਾ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਗਿਲਗਿਤ-ਬਾਲਟਿਸਤਾਨ ਖੇਤਰ ਦੇ ਦਿਆਮੇਰ ਜ਼ਿਲ੍ਹੇ ਵਿੱਚ ਕਾਰਾਕੋਰਮ ਹਾਈਵੇਅ ’ਤੇ ਵਾਪਰੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਬੱਸ ਰਾਵਲਪਿੰਡੀ ਤੋਂ ਹੁੰਜ਼ਾ ਜਾ ਰਹੀ ਸੀ। ਇਸ ਦੌਰਾਨ ਡਰਾਈਵਰ ਬੱਸ ਦਾ ਕੰਟਰੋਲ ਗੁਆ ਬੈਠਾ। ਅਧਿਕਾਰੀ ਨੇ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਰਿਹਾ ਕਿ ਬੱਸ ਵਿੱਚ ਕਿੰਨੇ ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਘੱਟੋ-ਘੱਟ 15 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਸਪਤਾਲ ਦੇ ਇੱਕ ਸੂਤਰ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ, ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਹਾਜੀ ਗੁਲਬਰ ਖਾਨ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਅਫਗਾਨਿਸਤਾਨ 'ਚ ਅਣਪਛਾਤੇ ਹਥਿਆਰਾਂ ਦੇ ਧਮਾਕੇ 'ਚ ਦੋ ਬੱਚਿਆਂ ਦੀ ਮੌਤ ਹੋ ਗਈ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਯੂਕਰੇਨ ਅਮਰੀਕੀ ਹਥਿਆਰਾਂ 'ਤੇ ਪਾਬੰਦੀਆਂ ਤੋਂ ਵਾਂਝਾ: ਰਿਪੋਰਟ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਪਾਕਿਸਤਾਨ: ਬਰੇਕ ਫੇਲ ਹੋਣ ਕਾਰਨ ਸੜਕ ਹਾਦਸੇ ਵਿੱਚ 14 ਦੀ ਮੌਤ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਲੋਵਾਕੀਅਨ ਸਿਆਸਤਦਾਨਾਂ ਨੇ ਫਿਕੋ ਹਮਲੇ ਤੋਂ ਬਾਅਦ ਧਮਕੀਆਂ ਵਿੱਚ ਵਾਧਾ ਹੋਣ ਦੀ ਰਿਪੋਰਟ ਕੀਤੀ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਸਿੰਗਾਪੁਰ ਦਾ F-16 ਜੈੱਟ ਕੰਪੋਨੈਂਟ ਫੇਲ ਹੋਣ ਕਾਰਨ ਕਰੈਸ਼ ਹੋ ਗਿਆ

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਜਰਮਨੀ ਦੇ ਸਾਰਲੈਂਡ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ 

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਅਮਰੀਕਾ ਨੇ LGBTQI+ ਕਮਿਊਨਿਟੀ ਲਈ ਸੰਭਾਵਿਤ ਦਹਿਸ਼ਤੀ ਖ਼ਤਰੇ ਦੀ ਚੇਤਾਵਨੀ ਦਿੱਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਭੀੜ ਦੇ ਹਮਲਿਆਂ ਦੌਰਾਨ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਨਵੀਂ ਮਾਰਗਦਰਸ਼ਨ ਤਕਨੀਕ ਨਾਲ ਰਣਨੀਤਕ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ

ਹਮਾਸ ਨੇ ਪੁਸ਼ਟੀ ਕੀਤੀ ਹੈ ਕਿ ਸਹਾਇਤਾ ਪ੍ਰਦਾਨ ਕਰਨ ਲਈ ਲੈਂਡ ਕਰਾਸਿੰਗ ਖੋਲ੍ਹਣ ਦਾ ਕੋਈ ਵਿਕਲਪ ਨਹੀਂ