Sunday, May 19, 2024  

ਅਪਰਾਧ

ਲੋਹਗੜ੍ਹ ਪਾਰਕ ਨੇੜੇ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

May 03, 2024

ਜ਼ੀਰਕਪੁਰ, 3 ਮਈ (ਵਿੱਕੀ ਭਬਾਤ) : ਲੋਹਗੜ੍ਹ ਪਾਰਕ ਨੇੜੇ ਸਬਜ਼ੀ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਿਸ ਦੇ ਖਿਲਾਫ ਪੁਲਿਸ ਨੇ ਧਾਰਾ 323, 341 ਅਤੇ 506 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸਤਵਿੰਦਰ ਸਿੰਘ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸ ਦੀ ਮਾਸੀ ਦਾ ਲੜਕਾ ਰਣਜੀਤ ਸਿੰਘ ਲੋਹਗੜ੍ਹ ਪਾਰਕ ਨੇੜੇ ਸਬਜ਼ੀ ਤੇ ਮੋਮੋਜ਼ ਦਾ ਠੇਕਾ ਚਲਾਉਂਦਾ ਹੈ ਅਤੇ ਉਸ ਨੇ ਉਸ ਦੀ ਮਦਦ ਲਈ ਤਿੰਨ ਨੌਕਰ ਵੀ ਰੱਖੇ ਹੋਏ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਅਪਰੈਲ ਨੂੰ ਸ਼ਾਮ 5 ਵਜੇ ਦੇ ਕਰੀਬ ਤਿੰਨ ਨੌਜਵਾਨ ਉਸ ਦੇ ਗਲੀ ਦੇ ਰੇਹੜੀ ਵਾਲੇ ਕੋਲ ਆਏ ਅਤੇ ਨੌਕਰ ਬਾਰੇ ਪੁੱਛਣ ਲੱਗੇ। ਨੌਕਰ ਤੋਂ ਪੁੱਛਗਿੱਛ ਕਰਨ ਵਾਲੇ ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਬਲਟਾਣਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਘੁੰਮਦਾ ਰਹਿੰਦਾ ਸੀ ਅਤੇ ਇਸ ਦੌਰਾਨ ਉਕਤ ਤਿੰਨੇ ਨੌਜਵਾਨਾਂ ਨੇ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਇਕ ਨੌਜਵਾਨ ਨੇ ਚਾਕੂ ਕੱਢ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਕ ਹੋਰ ਨੌਜਵਾਨ ਨੇ ਉਸ ਨੂੰ ਫੜ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਦੀ ਭੀੜ ਨੂੰ ਦੇਖ ਕੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਉਸੇ ਦਿਨ ਰਾਤ ਕਰੀਬ 11:30 ਵਜੇ ਤਿੰਨ ਨੌਜਵਾਨ ਆਪਣੇ 20 ਤੋਂ 25 ਸਾਥੀਆਂ ਨਾਲ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ਦੀਆਂ ਦੋਵੇਂ ਬਾਹਾਂ ਫੜ ਲਈਆਂ ਅਤੇ ਇਕ ਨੇ ਉਸ ਦੇ ਪੇਟ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਚਾਕੂ ਉਸ ਦੇ ਹੱਥ ਵਿਚ ਵੱਜਿਆ ਅਤੇ ਉਹ ਬਚ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਇਆ ਤਾਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਿਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕੁੱਟਮਾਰ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਕਰਨਾਟਕ 'ਚ ਗੇਮ ਦੀ ਲਤ 'ਚ ਨੌਜਵਾਨ ਨੇ ਨਾਬਾਲਿਗ ਭਰਾ ਦਾ ਕੀਤਾ ਕਤਲ, ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਆਸਾਮ ਦੇ ਕਾਰਬੀ ਐਂਗਲੌਂਗ 'ਚ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਹੈਦਰਾਬਾਦ 'ਚ ਗੁਆਂਢੀ, ਪਾਲਤੂ ਕੁੱਤੇ 'ਤੇ ਹਮਲਾ ਕਰਨ ਦੇ ਦੋਸ਼ 'ਚ ਪੰਜ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ

ਤ੍ਰਿਪੁਰਾ: ਬੇਟੇ ਦੀ ਬਾਈਕ ਦਾ ਪ੍ਰੀਮੀਅਮ ਅਦਾ ਕਰਨ ਵਿੱਚ ਅਸਫਲ ਰਹਿਣ 'ਤੇ ਪਰਿਵਾਰ ਦੇ ਮੁਖੀ ਦੀ ਹੱਤਿਆ ਕਰਨ ਵਾਲੇ ਦੋ ਗ੍ਰਿਫਤਾਰ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਹੈਦਰਾਬਾਦ ਇੰਜੀਨੀਅਰਿੰਗ ਛੱਡਣ ਵਾਲੇ ਨੇ ਗੋਆ ਪੁਲਿਸ ਦੁਆਰਾ ਰੱਖੇ ਗਏ ਚੈਟਜੀਪੀਟੀ ਦੀ ਵਰਤੋਂ ਕਰਕੇ ਜਾਅਲੀ ਕੈਸੀਨੋ ਵੈਬਸਾਈਟ ਬਣਾਈ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਮੁਲਜ਼ਮ ਨੇ ਪਿਸਤੌਲ ਖੋਹ ਕੇ ਰਾਜਸਥਾਨ ਪੁਲੀਸ ’ਤੇ ਗੋਲੀ ਚਲਾ ਦਿੱਤੀ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਦਿੱਲੀ ਪੁਲਿਸ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਮਾਂ-ਪਤਨੀ ਤੇ 3 ਬੱਚਿਆਂ ਨੂੰ ਮਾਰੀ ਗੋਲ਼ੀ, ਫਿਰ ਕੀਤੀ ਖ਼ੁਦਕੁਸ਼ੀ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਕੋਚੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਇਕ ਹੋਰ ਯਾਤਰੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ

ਅਹਿਮਦਾਬਾਦ 'ਚ ਪਤਨੀ ਨੂੰ ਚਾਕੂ ਮਾਰਨ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ