ਜੀਤਾ ਸਿੰਘ ਨਾਰੰਗ
ਕੋਟ ਈਸੇ ਖਾਂ, 4 ਮਈ : ਮਾਨਯੋਗ ਡੀਜੀਪੀ ਪੰਜਾਬ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਮੁਹਾਇਮ ਤਹਿਤ ਸ੍ਰੀ ਵਿਵੇਕ ਸੀਲ ਸੋਨੀ ਆਈਪੀਐਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਐਸਪੀ (ਆਈ) ਮੋਗਾ ਅਤੇ ਸ੍ਰੀ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ)ਮੋਗਾ ਦੀ ਦੇਖਰੇਖ ਹੇਠ ਮੋਗਾ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੁਕਬਰ ਖਾਸ ਦੀ ਇਤਲਾਹ ਤੇ ਇਥੋਂ ਦੀ ਅੰਮ੍ਰਿਤਸਰ ਰੋਡ ਤੇ ਪਿੰਡ ਮੰਦਰ ਦੇ ਰਕਬੇ ਤੇ ਕੀਤੀ ਨਾਕਾਬੰਦੀ ਦੌਰਾਨ ਇੰਸਪੈਕਟਰ ਦਲਜੀਤ ਸਿੰਘ ਇਨਚਾਰਜ ਸੀਆਈਏ ਸਟਾਫ ਮੋਗਾ ਦੀ ਯੋਗ ਅਗਵਾਈ ਹੇਠ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੀ ਮਦਦ ਨਾਲ ਗੁਰਚਰਨ ਸਿੰਘ ਉਰਫ ਗੰਜਾ ਪੁੱਤਰ ਪਰਮਜੀਤ ਸਿੰਘ ਵਾਸੀ ਚੀਮਾ ਰੋਡ ਕੋਟ ਈਸੇ ਖਾਂ, ਗਰਜੰਟ ਸਿੰਘ ਉਰਫ ਜੰਟਾ ਪੁੱਤਰ ਸ਼ੁਬੇਗ ਸਿੰਘ ਵਾਸੀ ਚੀਮਾ ਰੋਡ ਕੋਟ ਈਸੇ ਖਾਂ ਅਤੇ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਨੂੰ ਡੇਢ ਕਿਲੋ ਹੈਰੋਇਨ ਅਤੇ ਸਵੈਫਟ ਡਿਜ਼ਾਇਰ ਕਾਰ ਸਮੇਤ ਕਾਬੂ ਕਰ ਲਿਆ ਗਿਆ ਜਿਨਾਂ ਵਿਰੁੱਧ ਥਾਣਾ ਕੋਟ ਈਸੇ ਖਾਂ ਵਿਖੇ ਮੁਕਦਮਾ ਨੰਬਰ 56 ਅ/ਧ 21-61-85 ਐਨਡੀਪੀਐਸ ਐਕਟ ਤਹਿਤ ਦਰਜ ਕਰ ਲਿਆ ਗਿਆ ਹੈ ਅਤੇ ਜਿਨਾਂ ਕੋਲੋਂ ਹੋਰ ਤਫਤੀਸ਼ ਕਰਨ ਲਈ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।