Sunday, May 05, 2024  

ਕੌਮਾਂਤਰੀ

ਅਮਰੀਕਾ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ਭਾਰਤ ਨੇ ਕੀਤੀ ਰੱਦ

April 25, 2024

ਏਜੰਸੀਆਂ
ਵਾਸ਼ਿੰਗਟਨ/ਨਵੀਂ ਦਿੱਲੀ/25 ਅਪ੍ਰੈਲ : ਅਮਰੀਕਾ ਦੀ ਮਨੁੱਖੀ ਅਧਿਕਾਰਾਂ ਦੇ ਉਲੰਘਣ ’ਤੇ ਜਾਰੀ ਕੀਤੀ ਗਈ ਇੱਕ ਰਿਪੋੋਰਟ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ’ਚ ਅਮਰੀਕਾ ਨੇ ਮਨੀਪੁਰ ਹਿੰਸਾ ਦਾ ਜ਼ਿਕਰ ਕਰਦਿਆਂ ਉਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੋਣ ਦਾ ਦਾਅਵਾ ਕੀਤਾ ਸੀ। ਭਾਰਤ ਨੇ 80 ਪੰਨਿਆਂ ਦੀ ਇਸ ਰਿਪੋਰਟ ਨੂੰ ਗਲਤ ਅਤੇ ਭੇਦਭਾਵ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਵੀਰਵਾਰ ਨੂੰ ਕਿਹਾ ਹੈ ਕਿ ਰਿਪੋਰਟ ਇਹ ਦਿਖਾਉਂਦੀ ਹੈ ਕਿ ਅਮਰੀਕਾ ਦੀ ਭਾਰਤ ਨੂੰ ਲੈ ਕੇ ਸਮਝ ਠੀਕ ਨਹੀਂ ਹੈ। ਵੀਕਲੀ ਬਰੀਫਿੰਗ ’ਚ ਅਮਰੀਕੀ ਰਿਪੋਰਟ ’ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, ‘ਅਸੀਂ ਇਸ ਰਿਪੋਰਟ ਨੂੰ ਕੋਈ ਮਹੱਤਵ ਨਹੀਂ ਦਿੰਦੇ ਹਾਂ ਅਤੇ ਤੁਹਾਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ।’ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਿਲਕਿੰਨ ਨੇ 22 ਅਪ੍ਰੈਲ ਨੂੰ ਵੱਖ-ਵੱਖ ਦੇਸ਼ਾਂ ’ਚ ਮਨੁੱਖੀ ਅਧਿਕਾਰਾਂ ਨਾਲ ਜੁੜੇ ਕਾਨੂੰਨਾਂ ਦੇ ਪਾਲਣ ਦੀ ਸਥਿਤੀ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਸੀ। ਰਿਪੋਰਟ ’ਚ ਚੀਨ, ਬ੍ਰਾਜ਼ੀਲ, ਬੇਲਾਰੂਸ, ਮਿਆਂਮਾਰ ਦੇ ਨਾਲ-ਨਾਲ ਭਾਰਤ ਦਾ ਵੀ ਜ਼ਿਕਰ ਸੀ। ਇਸ ’ਚ ਭਾਰਤ ਨੂੰ ਲੈ ਕੇ ਦਾਅਵਾ ਕੀਤਾ ਗਿਆ ਸੀ ਕਿ ਮਨੀਪੁਰ ’ਚ ਮੈਤੇਈ ਅਤੇ ਕੁਕੀ ਭਾਈਚਾਰਿਆਂ ’ਚ ਫੈਲੀ ਜਾਤੀ ਹਿੰਸਾ ਫੈਲਣ ਤੋਂ ਬਾਅਦ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ। 3 ਮਈ ਤੋਂ 15 ਨਵੰਬਰ ਦੇ ਦਰਮਿਆਨ ਘੱਟੋ-ਘੱਟ 175 ਲੋਕ ਮਾਰੇ ਗਏ ਅਤੇ 60,000 ਤੋਂ ਵਧ ਬੇਘਰ ਹੋਏ। ਇਸ ਦੇ ਨਾਲ ਹੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਾਰਤ ’ਚ ਤਾਨਾਸ਼ਾਹੀ ਵਧੀ ਹੈ।
ਇਸ ਰਿਪੋਰਟ ’ਚ ਭਾਰਤ ’ਚ ਰਹਿ ਰਹੇ ਮੁਸਲਮਾਨਾਂ ਨੂੰ ਲੈ ਕੇ ਵੀ ਕਈ ਦਾਅਵੇ ਕੀਤੇ ਗਏ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ’ਚ ਭਾਜਪਾ ਸਰਕਾਰ ਹਿੰਦੋਸਤਾਨ ’ਚ ਮੁਸਲਮਾਨਾਂ ਨਾਲ ਭੇਦਭਾਵ ਕਰ ਰਹੀ ਹੈ। ਭਾਰਤ ਅੰਦਰ ਘੱਟਗਿਣਤੀਆਂ ’ਤੇ ਵੀ ਹਮਲੇ ਤੇਜ਼ ਹੋਏ ਹਨ।
ਰਿਪੋਰਟ ਵਿੱਚ ਮੋਦੀ ਸਰਕਾਰ ’ਤੇ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜੇਲ੍ਹੀ ਡੱਕਣ ਦੀ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਲੋਕਾਂ ਦੀ ਵਿਅਕਤੀਗਤ ਆਜ਼ਾਦੀ ਦਾ ਹਨਨ ਵੀ ਸ਼ਾਮਲ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾ ਰਿਹਾ।
ਰਿਪੋਰਟ ’ਚ ਬੀਬੀਸੀ ਦੇ ਮੁੰਬਈ ਅਤੇ ਦਿੱਲੀ ਦਫ਼ਤਰ ’ਤੇ ਛਾਪੇਮਾਰੀ ਦਾ ਵੀ ਜ਼ਿਕਰ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਡਾਕੂਮੈਂਟਰੀ ਰਿਲੀਜ਼ ਕਰਨ ਤੋਂ ਬਾਅਦ ਬੀਬੀਸੀ ’ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ 60 ਘੰਟੇ ਦੀ ਸੀ, ਜਿਸ ਨੂੰ ਟੈਕਸ ਚੋਰੀ ਦੀ ਜਾਂਚ ਦੇ ਰੂਪ ਵਿੱਚ ਦੱਸਿਆ ਗਿਆ ਸੀ, ਪਰ ਅਧਿਕਾਰੀਆਂ ਨੇ ਉਨ੍ਹਾਂ ਪੱਤਰਕਾਰਾਂ ਦੇ ਵੀ ਮੋਬਾਇਲ ਤੇ ਲੈਪਟਾਪ ਜ਼ਬਤ ਕਰ ਲਏ ਸਨ, ਜਿਨ੍ਹਾਂ ਦਾ ਕੰਪਨੀ ਦੇ ਵਿੱਤੀ ਹਿਸਾਬ ਕਿਤਾਬ ਰੱਖਣ ਵਾਲੇ ਵਿਭਾਗ ਨਾਲ ਕੋਈ ਸਬੰਧ ਨਹੀਂ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਨੇਡਾ ਪੁਲਿਸ ਨੇ ਨਿੱਝਰ ਹੱਤਿਆ ਮਾਮਲੇ ’ਚ 3 ਪੰਜਾਬੀ ਮੁੰਡੇ ਕੀਤੇ ਗ੍ਰਿਫ਼ਤਾਰ

ਕੈਨੇਡਾ ਪੁਲਿਸ ਨੇ ਨਿੱਝਰ ਹੱਤਿਆ ਮਾਮਲੇ ’ਚ 3 ਪੰਜਾਬੀ ਮੁੰਡੇ ਕੀਤੇ ਗ੍ਰਿਫ਼ਤਾਰ

ਕੈਨੇਡਾ ਵਿੱਚ ਚੀਨੀ ਦੂਤਾਵਾਸ ਨੇ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦਾ ਖੰਡਨ ਕੀਤਾ

ਕੈਨੇਡਾ ਵਿੱਚ ਚੀਨੀ ਦੂਤਾਵਾਸ ਨੇ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦਾ ਖੰਡਨ ਕੀਤਾ

ਯੂਕਰੇਨ ਦੇ ਖਾਰਕਿਵ ਵਿੱਚ ਰਾਤ ਭਰ ਰੂਸੀ ਹਮਲਿਆਂ ਤੋਂ ਬਾਅਦ ਅੱਗ ਭੜਕ ਗਈ

ਯੂਕਰੇਨ ਦੇ ਖਾਰਕਿਵ ਵਿੱਚ ਰਾਤ ਭਰ ਰੂਸੀ ਹਮਲਿਆਂ ਤੋਂ ਬਾਅਦ ਅੱਗ ਭੜਕ ਗਈ

ਯੂਕਰੇਨ ਨੇ ਕ੍ਰੀਮੀਆ 'ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕੀਤਾ: ਰੂਸ

ਯੂਕਰੇਨ ਨੇ ਕ੍ਰੀਮੀਆ 'ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਹਮਲਾ ਕੀਤਾ: ਰੂਸ

ਹਮਾਸ 33 ਦੀ ਬਜਾਏ 20 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ

ਹਮਾਸ 33 ਦੀ ਬਜਾਏ 20 ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰੇਗਾ

ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ

ਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ 39 ਹੋ ਗਈ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਕੈਨੇਡਾ ਘੁੰਮਣ ਆਏ ਭਾਰਤੀ ਜੋੜੇ ਤੇ ਪੋਤੇ ਦੀ ਮੌਤ, ਨੂੰਹ-ਪੁੱਤ ਗੰਭੀਰ ਜ਼ਖ਼ਮੀ

ਪਾਕਿਸਤਾਨ : ਬੱਸ ਹਾਦਸੇ ’ਚ 20 ਦੀ ਮੌਤ

ਪਾਕਿਸਤਾਨ : ਬੱਸ ਹਾਦਸੇ ’ਚ 20 ਦੀ ਮੌਤ

ਹੁਣ ਉਨ੍ਹਾਂ ਲਈ ਸਿਰਫ਼ ਮੇਰਾ ਕਤਲ ਕਰਨਾ ਹੀ ਬਚਿਆ ਹੈ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਹੁਣ ਉਨ੍ਹਾਂ ਲਈ ਸਿਰਫ਼ ਮੇਰਾ ਕਤਲ ਕਰਨਾ ਹੀ ਬਚਿਆ ਹੈ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਗਾਜ਼ਾ ਪੱਟੀ ਵਿੱਚ ਇੱਕ ਹੋਰ ਬੰਧਕ ਦੀ ਮੌਤ ਹੋ ਗਈ ਹੈ: ਇਜ਼ਰਾਈਲ

ਗਾਜ਼ਾ ਪੱਟੀ ਵਿੱਚ ਇੱਕ ਹੋਰ ਬੰਧਕ ਦੀ ਮੌਤ ਹੋ ਗਈ ਹੈ: ਇਜ਼ਰਾਈਲ