ਹੁਣ ਤੱਕ ਅਨੇਕ ਸ਼ੋਧਕਰਤਾਵਾਂ ਵੱਲੋਂ ਇਹ ਚੰਗੀ ਤਰ੍ਹਾਂ ਸਾਬਤ ਕਰ ਦਿੱਤਾ ਜਾ ਚੁੱਕਿਆ ਹੈ ਕਿ ਦੇਹਾਤੀ ਭਾਰਤ ’ਚ ਮਜ਼ਦੂਰੀ ਦੀਆਂ ਅਸਲ ਦਰਾਂ, ਭਾਵੇਂ ਉਹ ਖੇਤ ਮਜ਼ਦੂਰਾਂ ਦਾ ਮਾਮਲਾ ਹੋਵੇ ਜਾਂ ਆਮ ਤੌਰ ’ਤੇ ਦੇਹਾਤੀ ਮਜ਼ਦੂਰਾਂ ਦਾ, 2014-15 ਤੋਂ 2022-23 ਦਰਮਿਆਨ, ਕਰੀਬ ਕਰੀਬ ਜਿਉਂ ਦੀਆਂ ਤਿਉਂ ਰੁਕੀਆਂ ਰਹੀਆਂ ਹਨ।
ਲੋਕ ਸਭਾ ਚੋਣਾ ਦਾ ਬਿਗਲ ਵਜਦਿਆਂ ਹੀ ਹੁਣ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪਰਵਾਸੀ ਕੂੰਜਾਂ ਵਾਂਗ ਆਪਣੇ-ਆਪਣੇ ਆਲ੍ਹਣਿਆਂ ਵੱਲ ਨੂੰ ਮੁੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਿਹੜੇ ਲੋਕ ਨੁਮਾਇੰਦੇ ਆਪਣੇ ਚੋਣਾਂ ਲੜਨ ਵਾਲੇ ਹਲਕਿਆਂ ਤੋ ਲਗਾਤਾਰ ਪੰਜ ਸਾਲ ਤੱਕ ਗਾਇਬ ਰਹੇ ਸਨ ਉਨ੍ਹਾਂ ਨੂੰ ਵੀ ਹੁਣ ਇੱਕ ਵਾਰ ਫਿਰ ਤੋ ਉਨ੍ਹਾਂ ਲੋਕਾਂ ਦੀ ਯਾਦ ਆਈ ਐ ਜਿਨ੍ਹਾਂ ਨੂੰ ਦਿਨੇ ਤਾਰੇ ਵਿਖਾਕੇ ਇਨ੍ਹਾਂ ਆਗੂਆਂ ਨੇ ਦਿੱਲੀ ਦੀ ਲੋਕ ਸਭਾ ਵਿੱਚ ਬੈਠਣ ਦਾ ਹੱਕ ਹਾਸਲ ਕੀਤਾ ਸੀ
ਪਿਛਲੇ ਦਿਨੀਂ ਛੱਤੀਸਗੜ੍ਹ ਦੇ ਕਾਂਕੇਰ ਇਲਾਕੇ ’ਚ ਸੁਰੱਖਿਆ ਬਲਾਂ ਨੇ ਮੁੱਠਭੇੜ ’ਚ 29 ਨਕਸਲੀਆਂ ਨੂੰ ਮਾਰ ਦਿੱਤਾ। ਇਸ ਸਾਲੇ ਇਸ ਘਟਨਾ ਸਮੇਤ ਤਕਰੀਬਨ 80 ਨਕਸਲੀ ਮਾਰੇ ਜਾ ਚੁੱਕੇ ਹਨ। ਸਰਕਾਰ ਦਾ ਕਹਿਣਾ ਹੈ ਕਿ ਛੱਤੀਸਗੜ੍ਹ ’ਚ ਨਕਸਲੀ ਕੁਝ ਇਲਾਕਿਆਂ ਤੱਕ ਸਿਮਟ ਕੇ ਰਹਿ ਗਏ ਹਨ। ਜਲਦ ਹੀ ਉਨ੍ਹਾਂ ’ਤੇ ਪੂਰੀ ਤਰ੍ਹਾਂ ਨਕੇਲ ਕਸੀ ਜਾਵੇਗੀ। ਕੇਂਦਰ ਅਤੇ ਰਾਜ ਸਰਕਾਰਾਂ ਅਜਿਹੇ ਦਾਅਵੇ ਬਹੁਤ ਸਮੇਂ ਤੋਂ ਕਰਦੇ ਰਹੇ ਹਨ
ਭਾਰਤ ਲੋਕਤੰਤਰ ਦੇਸ਼ ਹੈ, ਇੱਥੇ ਵੋਟਾਂ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਇਹਨਾਂ ਸਰਕਾਰਾਂ ਨੇ ਦੇਸ਼ ਦੇ ਸੰਵਿਧਾਨ ਅਨੁਸਾਰ ਕੰਮ ਕਰਨਾ ਹੁੰਦਾ ਹੈ। ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਤੇ ਆਧਾਰਤ ਹੈ। ਸਰਕਾਰਾਂ ਦਾ ਕੰਮ ਸਾਰੇ ਧਰਮਾਂ ਦਾ ਆਦਰ ਕਰਨਾ, ਸਭ ਦੀ ਸੁਰੱਖਿਆ ਕਰਨਾ, ਲੋਕਾਂ ਨੂੰ ਸੁਖ ਸਹੂਲਤਾਂ ਦੇਣੀਆਂ, ਅਪਰਾਧ ਨੂੰ ਰੋਕਣਾ ਆਦਿ ਹੈ।
ਲੋਕਾਂ ਦੇ ਮੁੱਦੇ ਗੁਆਚੇ ਇਸ ਸਮੇਂ ਪੂਰੇ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਬਿਘਲ ਵੱਜ ਚੁੱਕਿਆ ਹੈ। ਜਦੋਂ ਤੋਂ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਦਿਨ ਨਿਰਧਾਰਿਤ ਕੀਤਾ ਹੈ। ਉਦੋਂ ਤੋਂ ਹੀ ਸਿਆਸੀ ਤਿਕੜਮਾਂ ਲੱਗਣੀਆਂ ਵੀ ਸ਼ੁਰੂ ਹੋ ਗਈਆ ਹਨ। ਲੀਡਰ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾ ਰਹੇ ਹਨ ਜਾਂ ਆਪਣੀ ਜਿੱਤ ਨੂੰ ਹਾਸਿਲ ਕਰਨ ਲਈ ਵੋਟਾਂ ਦਾ ਜੋੜ ਘਟਾਉ ਵੀ ਕਰ ਰਹੇ ਹਨ। ਪਰ ਇਸ ਸਮੇਂ ਲੋਕਾਂ ਦੇ ਮੁੱਦੇ, ਲੋਕਾਂ ਦੀਆਂ ਮੁਸ਼ਕਿਲਾਂ ਇਕ ਪਾਸੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਵਾਰ ਕੋਈ ਵੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ ਮੁੱਦੇ ਨੂੰ ਉਭਾਰ ਨਹੀਂ ਸਕੀ।
ਦੇਸ਼ ਦੀਆਂ 18ਵੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਕਿਸੇ ਵੀ ਲੋਕਤੰਤਰੀ ਦੇਸ਼ ਦੇ ਸੰਵਿਧਾਨ ਅਨੁਸਾਰ ਚੋਣਾਂ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਚੁਣੀ ਜਾਂਦੀ ਹੈ। ਹਰ ਸਿਆਸੀ ਪਾਰਟੀ ਨੇ ਆਪਣੀ ਜਿੱਤ ਦੇ ਸਮੀਕਰਣ ਬਣਾਉਣ ਲਈ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਰਾਜ ਨੇਤਾ ਵੀ ਹਰ ਵਾਰ ਦੀ ਤਰ੍ਹਾਂ ਆਪਣਾ ਚੰਗਾ ਭਵਿੱਖ ਦੇਖਦੇ ਹੋਏ ਇਕ ਪਾਰਟੀ ਵਿੱਚੋਂ ਦੂਜੀ ਪਾਰਟੀ ਵਿੱਚ ਛਾਲ ਮਾਰ ਰਹੇ ਹਨ।
ਕਿਤਾਬਾਂ ਮਨੁੱਖ ਦੀਆਂ ਮਿੱਤਰ ਹੁੰਦੀਆਂ ਨੇ ਅਕਸਰ ਹੀ ਸੁਣਿਆ ਹੈ, ਪਰ ਇਹਨਾਂ ਨਾਲ ਮਿੱਤਰਤਾ ਹਰ ਇੱਕ ਦੇ ਵੱਸ ਵਿੱਚ ਨਹੀਂ ਹੁੰਦੀ। ਸਮਾਂ, ਸਲੀਕਾ, ਸ਼ਾਂਤ ਮਾਹੌਲ ਮੰਗਦੀਆਂ ਨੇ, ਕਿਉਂਕਿ ਇਹਨਾਂ ਦੀ ਡੂੰਘਾਈ ਮਾਪਣ ਲਈ ਸਮਾਂ, ਬੈਠਣ ਦਾ ਢੰਗ ਤੇ ਰੌਲੇ ਰੱਪੇ ਤੋਂ ਪਰੇ ਦਾ ਮਾਪਦੰਡ ਜ਼ਰੂਰੀ ਹੁੰਦਾ।
ਪੰਜਾਬੀਆਂ ਵਿਚ ਸ਼ੌਕ ਵਜੋਂ ਪ੍ਰਚਲਿਤ ਹੋਈ ਨਸ਼ਿਆਂ ਦੀ ਲੱਤ ਅੱਜ ਪੰਜਾਬੀਆਂ ਲਈ ਇਕ ਭਿਆਨਕ ਮਹਾਂਮਾਰੀ ਬਣ ਗਈ ਹੈ । ਜਿਹੜੀ ਕਿ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਤਬਾਹ ਕਰ ਰਹੀ ਹੈ । ਅੱਜ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਜਿੱਥੇ ਇਕ ਸਮਾਜਿਕ ਮੁੱਦਾ ਹੈ ਉੱਥੇ ਇਹ ਇਕ ਸਿਆਸੀ ਮੁੱਦਾ ਵੀ ਬਣ ਗਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦਾ ਫੈਲਾਅ ਅਤੇ ਵਪਾਰ ਕੋਈ ਰਾਤੋ-ਰਾਤ ਨਹੀਂ ਹੋਇਆ, ਇਹ ਕਿਸੇ ਨਾ ਕਿਸੇ ਸਾਜ਼ਿਸ਼ ਅਤੇ ਯੋਜਨਾ ਤਹਿਤ ਹੀ ਹੋਇਆ ਜਾਪਦਾ ਹੈ ।
ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖ਼ੂਨੀ ਹੋਲੀ ਵਿਚ ਸੱਤ ਮਜ਼ਦੂਰ ਸ਼ਹੀਦ ਹੋਏ ਅਤੇ ਗਿ੍ਰਫ਼ਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ’ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ।
ਕਿਰਤੀਆਂ ਦਾ ਪਹਿਲੀ ਮਈ ਦਾ ਕੌਮਾਂਤਰੀ ਦਿਹਾੜਾ ਹਿੰਦੁਸਤਾਨ ਵਿੱਚ ਮਨਾਉਣ ਦੀ ਸ਼ੁਰੂਆਤ 1923 ਵਿੱਚ ਮਦਰਾਸ ਤੋਂ ਹੋਈ ਸੀ। ਇਸ ਦਿਨ ਨੂੰ ਮਨਾਉਣ ਦੀ ਪਿਰਤ ਪਾਉਣ ਵਾਲਾ ਮਹਾਨ ਮਨੁੱਖ ਸੀ ਕਾਮਰੇਡ ਸਿੰਗਾਰਵੇਲੂ। ਪਹਿਲੀ ਵਾਰ ਮਈ ਦਿਵਸ ਹਿੰਦੁਸਤਾਨ ਵਿੱਚ ਮਦਰਾਸ ਵਿਖੇ ਦੋ ਥਾਵਾਂ ਤੇ ਮਨਾਇਆ ਗਿਆ।