Tuesday, September 10, 2024  

-

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਰਜਿਸ਼ਟਰੀ ਮੋਕੇ ਐਨੳਸੀ ਦੀ ਸ਼ਰਤ ਖਤਮ ਕਰਕੇ ਨਵੀ ਮਿਸਾਲ ਪੈਦਾ ਕੀਤੀ ਜੱਸੀ ਸੇਖੋ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋ ਰਜਿਸ਼ਟਰੀ ਮੋਕੇ ਐਨੳਸੀ ਦੀ ਸ਼ਰਤ ਖਤਮ ਕਰਕੇ ਨਵੀ ਮਿਸਾਲ ਪੈਦਾ ਕੀਤੀ ਜੱਸੀ ਸੇਖੋ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਵਿੰਚ ਰਜਿਸ਼ਟਰੀ ਕਰਵਾਉਣ ਸਮੇ ਐਨੳਸੀ ਦੀ ਸ਼ਰਤ ਖਤਮ ਕਰਕੇ ਨਵੀ ਮਿਸਾਲ ਪੈਦਾ ਕੀਤੀ ਹੇ ਕਿਊਕਿ ਇਸ ਤੋ ਪਹਿਲਾਂ ਐਨੳਸੀ ਦੀ ਰਜਿਸ਼ਟਰੀ ਸਮੇ ਜਰੂਰਤ ਪੈਦੀ ਸੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀ.ਆਗੂ ਜ਼ਸਵੀਰ ਸਿੰਘ ਜੱਸੀ ਸੇਖੋ ਨੇ ਦੇਸ਼ ਸੇਵਕ ਦੇ ਦਫਤਰ ਵਿੱਚ ਧੂਰੀ ਵਿਖੇ ਗੱਲਬਾਤ ਕਰਦਿਆਂ ਕੀਤਾ ਉਨਾ ਕਿਹਾ ਕਿ ਪੰਜਾਬ ਵਿੱਚ ਇਸ ਤੋ ਪਹਿਲੀਆਂ ਸਰਕਾਰਾਂ ਕਾਂਗਰਸ,ਅਕਾਲੀ ਭਾਜਪਾ ਸਰਕਾਰਾਂ ਨੇ ਕੋਈ ਇਸ ਤਰਾਂ ਦਾ ਇਤਿਹਾਸਕ ਫੈਸਲਾ ਨਹੀ ਲਿਆ ਜ਼ੋ ਪੰਜਾਬ ਦੀ ਮੋਜੂਦਾ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਮਿਸਾਲੀ ਕਦਮ ਚੁੱਕਿਆ ਹੈ ਇਸ ਫੈਸਲੇ ਨਾਲ ਛੋਟੇ ਪਲਾਟਾ ਵਾਲੇ ਮਾਲਕਾਂ ਨੂੰ ਬਹੁਤ ਫਾਇਦਾ ਹੋਵੇਗਾ ਐਨੳਸੀ ਲੈਣ ਵਾਸਤੇ ਦਫਤਰਾਂ ਵਿੱਚ ਧੱਕੇ ਖਾਣੇ ਪੈਦੇ ਸਨ ਅਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਦਾ ਸੀ ਕਿਊਕਿ ਸ਼ਹਿਰਾਂ ਵਿੱਚ ਰਹਿੰਦੇ ਵਿਅਕਤੀਆਂ ਨੂੰ ਮਕਾਨ ਬਣਾਉਣਾ ਬੁਨਿਆਦੀ ਲੋੜ ਸੀ ਐਨੳਸੀ ਦੀ ਸ਼ਰਤ ਖਤਮ ਕਰਨ ਨਾਲ ਸ਼ਹਿਰੀ ਲੋਕ,ਮੁਲਾਜਮ ਵਰਗ,ਮਜਦੂਰ ਵਰਗ,ਵਪਾਰੀ ਵਰਗ ਤੇ ਸਾਰਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਫੈਸਲੇ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ ਵੱਲ ਤੇਜੀ ਨਾਲ ਵਧੇਗਾ ਉਨਾ ਅੱਗੇ ਕਿਹਾ ਕਿ ਮੁੱਖ ਮੰਤਰੀ ਵੱਲੋ ਲਏ ਇਤਿਹਾਸਕ ਫੈਸਲੇ ਦਾ ਮਨੋਰਥ ਆਮ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਏਗਾ.ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ.

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ ਜਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਪਾ ਦੇ ਸਕੂਲ ਇੰਚਾਰਜ ਤਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਟੀਮਾਂ ਦੀ ਅਗਵਾਈ ਕਰਨ ਵਾਲੇ ਅਧਿਆਪਕ ਡੀ.ਪੀ.ਈ ਕਮਲਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਅੰਡਰ -19 ਦੇ ਵਿਦਿਆਰਥੀਆਂ ਨੇ ਕ੍ਰਿਕਟ ਟੂਰਨਾਮੈਂਟ ਵਿਚੋਂ ਪਹਿਲਾਂ ਸਥਾਨ ਹਾਸਲ ਕਰ ਕੇ ਇਲਾਕੇ ਅਤੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਜਿਸ ਤੇ ਸਕੂਲ ਇੰਚਾਰਜ ਤਲਵਿੰਦਰ ਸਿੰਘ ਨੇ ਆਪਣੇ ਸਮੁੱਚੇ ਸਟਾਫ ਸਮੇਤ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਡੀ.ਪੀ.ਈ ਕਮਲਦੀਪ ਸ਼ਰਮਾ ਨੂੰ ਮੁਬਾਰਕਬਾਦ ਦਿੱਤੀ। ਸਕੂਲ ਇੰਚਾਰਜ ਤਲਵਿੰਦਰ ਸਿੰਘ ਨੇ ਕਿਹਾ ਕਿ ਇਹ ਉਪਾਧੀ ਕੋਚ ਕਮਲਜੀਤ ਸ਼ਰਮਾ ਦੇ ਯਤਨਾਂ ਸਦਕਾ ਸੰਭਵ ਹੋਈ ਹੈ। ਇਸ ਮੌਕੇ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਖੇਡਾਂ ਵਿਚੋਂ ਪੁਜੀਸ਼ਨ ਹਾਸਲ ਕਰਨ ਤੇ ਮੈਡਲ ਨਾਲ ਸਨਮਾਨਿਤ ਕਰਨ ਮੌਕੇ ਹਾਜ਼ਰ ਸੀ।

ਪੰਜਾਬ ‘ਚ ਬਿਜਲੀ ਚੋਰੀ ’ਤੇ ਸਖ਼ਤ ਵਾਰ: 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ

ਪੰਜਾਬ ‘ਚ ਬਿਜਲੀ ਚੋਰੀ ’ਤੇ ਸਖ਼ਤ ਵਾਰ: 296 ਐਫ.ਆਈ.ਆਰ ਦਰਜ, 38 ਕਰਮਚਾਰੀ ਬਰਖਾਸਤ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਿਜਲੀ ਚੋਰੀ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਦਿਆਂ ਸਿਰਫ ਅਗਸਤ ਮਹੀਨੇ ਦੌਰਾਨ ਸੂਬੇ ਭਰ ਦੇ ਐਂਟੀ ਪਾਵਰ ਥੈਫਟ ਥਾਣਿਆਂ ਵਿੱਚ 296 ਐਫ.ਆਈ.ਆਰ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ 38 ਕਰਮਚਾਰੀਆਂ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਬਰਖਾਸਤ ਕੀਤਾ ਗਿਆ ਹੈ।
ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਖਜਾਨੇ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਰਾਜ ਭਰ ਵਿੱਚ ਨਿਯਮਤ ਚੈਕਿੰਗਾਂ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਟਿਆਲਾ ਜ਼ੋਨ ਵਿੱਚ 90, ਅੰਮ੍ਰਿਤਸਰ ਜ਼ੋਨ ਵਿੱਚ 79, ਬਠਿੰਡਾ ਜ਼ੋਨ ਵਿੱਚ 71, ਲੁਧਿਆਣਾ ਜ਼ੋਨ ਵਿੱਚ 29 ਅਤੇ ਜਲੰਧਰ ਜ਼ੋਨ ਵਿੱਚ 27 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ।

ਡਾ. ਵਰਿੰਦਰ ਕੁਮਾਰ ਨੇ ਜੈਤੋ ਸਿਵਲ ਹਸਪਤਾਲ ਦਾ ਐਸ.ਐਮ.ਓ. ਵਜੋਂ ਸੰਭਾਲਿਆ ਚਾਰਜ

ਡਾ. ਵਰਿੰਦਰ ਕੁਮਾਰ ਨੇ ਜੈਤੋ ਸਿਵਲ ਹਸਪਤਾਲ ਦਾ ਐਸ.ਐਮ.ਓ. ਵਜੋਂ ਸੰਭਾਲਿਆ ਚਾਰਜ

ਸਿਵਲ ਹਸਪਤਾਲ ਜੈਤੋ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਐਮ.ਡੀ. ਮੈਡੀਸਿਨ ਤੇ ਜਨਰਲ ਬਿਮਾਰੀਆਂ ਦੇ ਮਾਹਿਰ ਡਾ. ਵਰਿੰਦਰ ਕੁਮਾਰ ਨੇ ਅਹੁੱਦਾ ਸੰਭਾਲ ਲਿਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੈਤੋ ਦੇ ਐਸਐਮਓ ਡਾ. ਸ਼ਿਵਕਰਨ ਸਿੰਘ ਕਾਹਲੋ ਦਾ ਤਬਾਦਲਾ ਸਿਵਲ ਹਸਪਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਗਿਆ ਹੈ। ਜੈਤੋ ਸਿਵਲ ਹਸਪਤਾਲ ਦੇ ਡਾ. ਰਾਜਵੀਰ ਕੌਰ ਅਤੇ ਡਾਕਟਰ ਡੌਲੀ ਅਗਰਵਾਲ, ਡਾਕਟਰ ਵਿਕਰਮਜੀਤ ਜਿੰਦਲ ਤੇ ਸਮੂਹ ਸਟਾਫ ਵੱਲੋਂ ਡਾ. ਵਰਿੰਦਰ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ ਐਮ ਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਉਹ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨਿਕ ਕੰਮਾਂ ਦੇ ਨਾਲ ਨਾਲ ਮਰੀਜ ਦੇਖਣ ਨੂੰ ਵੀ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਭਾਵੇਂ ਸਿਵਲ ਹਸਪਤਾਲ ਜੈਤੋ ਵਿਖੇ ਮੌਜੂਦਾ ਸਮੇਂ ਡਾਕਟਰਾਂ ਤੇ ਸਹਿਯੋਗੀ ਸਟਾਫ ਦੀ ਕਮੀ ਹੈ ਪਰੰਤੂ ਫਿਰ ਵੀ ਉਹ ਮੌਜੂਦਾ ਸਟਾਫ ਨਾਲ ਮਰੀਜਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਡਾਕਟਰ ਵਰਿੰਦਰ ਕੁਮਾਰ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹਸਪਤਾਲ ਨੂੰ ਵਧੀਆ ਚਲਾਉਣ ਲਈ ਸਹਿਯੋਗ ਦੇਣ ਤਾਂ ਕਿ ਇੱਥੇ ਡਾਕਟਰਾਂ ਅਤੇ ਸਟਾਫ ਦੀ ਹੋਰ ਨਿਯੁਕਤੀ ਕੀਤੀ ਜਾਵੇ। ਉਹਨਾਂ ਕਿਹਾ ਅਤੇ ਇਲਾਕੇ 'ਚ ਵੱਧ ਰਹੇ ਡੇਂਗੂ ਦੇ ਕੇਸਾਂ ਸਬੰਧੀ ਡਾ. ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸ ਪਾਸ ਗੰਦੇ ਪਾਣੀ ਦੇ ਨਾਲ ਨਾਲ ਸਾਫ ਪਾਣੀ ਵੀ ਜਮਾਂ ਨਾ ਹੋਣ ਦੇਣ ਤੇ ਘਰਾਂ 'ਚ ਫੇਂਗਸ਼ੂਈ ਤੇ ਫਲਾਵਰ ਪੋਟਜ਼ ਆਦਿ ਦਾ ਪਾਣੀ ਵੀ ਹਫ਼ਤੇ 'ਚ ਇਕ ਵਾਰ ਜਰੂਰ ਤਬਦੀਲ ਕਰਨ ਤਾਂ ਜੋ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ 'ਚ ਡੇਂਗੂ ਜਾਂ ਮਲੇਰੀਆਂ ਦੇ ਲੱਛਣ ਆਉਂਦੇ ਹਨ ਤਾਂ ਉਹ ਤੁਰੰਤ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕਰੇ ਤਾਂ ਜੋ ਸਬੰਧਿਤ ਇਲਾਕੇ 'ਚ ਐਂਟੀ ਲਾਰਵਾ ਸਪਰੇਅ ਕਰਵਾਇਆ ਜਾ ਸਕੇ। ਇਸ ਮੌਕੇ ਡੇਰਾ ਜਲਾਲ ਬ੍ਰਾਂਚ ਜੈਤੋ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਿਸ਼ੀ ਰਾਮ ਜੀ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਹਰਸੰਗੀਤ ਸਿੰਘ ਹੈਪੀ, ਜਨਰਲ ਸਕੱਤਰ ਜਸਵਿੰਦਰ ਸਿੰਘ ਜੋਨੀ, ਇੰਦਰਜੀਤ ਸ਼ਰਮਾ, ਲਾਈਨਜ ਕਲੱਬ ਜੈਤੋ ਦੇ ਕੈਂਪ ਚੈਅਰਮੈਨ ਸ੍ਰੀ ਨਰੇਸ਼ ਮਿੱਤਲ, ਲਾਈਨਜ ਕਲੱਬ ਜੈਤੋ ਗੁੱਡਵਿੱਲ ਦੇ ਪ੍ਰਧਾਨ ਡਾਕਟਰ ਸੰਦੀਪ ਜਿੰਦਲ, ਜਨਰਲ ਸਕੱਤਰ ਪ੍ਰੇਮ ਬਾਂਸਲ,ਪੀ ਆਰ ਓ ਸੁਧਾਂਸ਼ੂ ਜਿੰਦਲ, ਸਮਾਜ ਸੇਵੀ ਲਵਲੀਨ ਕੋਚਰ,ਪੱਤਰਕਾਰ ਤਰਸੇਮ ਗੋਇਲ, ਵਿਕਾਸ ਸ਼ਰਮਾ ਆਦਿ ਨੇ ਵੀ ਡਾਕਟਰ ਵਰਿੰਦਰ ਕੁਮਾਰ ਜੀ ਨੂੰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਆਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

6ਵੀਂ ਨੈਸ਼ਨਲ ਜੂਨੀਅਰ ਮਿਕਸਡ ਨੈੱਟਬਾਲ ਮੁਕਾਬਲਿਆਂ ’ਚ ਪੰਜਾਬ ਚੈਂਪੀਅਨ

6ਵੀਂ ਨੈਸ਼ਨਲ ਜੂਨੀਅਰ ਮਿਕਸਡ ਨੈੱਟਬਾਲ ਮੁਕਾਬਲਿਆਂ ’ਚ ਪੰਜਾਬ ਚੈਂਪੀਅਨ

ਪੰਜਾਬ ਨੇ 6ਵੀਂ ਜੂਨੀਅਰ ਮਿਕਸਡ ਨੈੱਟਬਾਲ ਮੁਕਾਬਲਿਆਂ ’ਚ ਚੈਂਪੀਅਨ ਰਹਿੰਦਿਆਂ ਗੋਲਡ ਮੈਡਲ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਮਿਕਸਡ ਨੈੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਦੇ ਰਾਸ਼ਟਰੀ ਮੁਕਾਬਲੇ ਫ਼ੈਡਰੇਸ਼ਨ ਆਫ਼ ਮਿਕਸਡ ਨੈੱਟਬਾਲ ਦੇ ਦਿਸ਼ਾ ਨਿਰਦੇਸ਼ ’ਤੇ ਮੱਧ ਭਾਰਤ ਮਿਕਸਡ ਨੈੱਟਬਾਲ ਐਸੋਸੀਏਸ਼ਨ­ ਮੱਧ ਪ੍ਰਦੇਸ਼ ਦੀ ਦੇਖਰੇਖ ਅਧੀਨ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਵਿਚ 7 ਤੋਂ 9 ਸਤੰਬਰ 2024 ਤਕ ਕਰਵਾਏ ਗਏ। ਪੰਜਾਬ ਦੀ ਟੀਮ ਨੇ ਪਹਿਲੇ ਰਾਉਂਡ ਦੇ ਮੈਚਾਂ ’ਚ ਤੇਲੰਗਾਨਾ­ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਅਸਾਨੀ ਨਾਲ ਹਰਾਉਂਦਿਆਂ ਸੈਮੀਫ਼ਾਈਨਲ ਵਿਚ ਪ੍ਰਵੇਸ਼ ਕੀਤਾ। ਸੈਮੀਫਾਈਨਲ ਵਿਚ ਰਾਜਸਥਾਨ ਨੂੰ 25-20 ਨਾਲ ਹਰਾਉਣ ਉਪਰੰਤ ਫਾਈਨਲ ਵਿਚ ਉੱਤਰ ਪ੍ਰਦੇਸ਼ ਨੂੰ 25-19 ਨੂੰ ਹਰਾਕੇ ਗੋਲਡ ਮੈਲਡ ’ਤੇ ਕਬਜ਼ਾ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪ੍ਰਤਾਪ ਸਿੰਘ ਅਤੇ ਖਜ਼ਾਂਚੀ ਸ੍ਰੀ ਗਗਨਦੀਪ ਸਿੰਗਲਾ ਦੀ ਨਿਗਰਾਨੀ ਨੇ ਜੇਤੂ ਖਿਡਾਰੀਆਂ ਦੇ ਨਾਲ ਨਾਲ ਸਾਰੇ ਸਪੋਰਟ ਸਟਾਫ਼ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਜਲਦ ਹੀ ਇਕ ਵਿਸ਼ੇਸ਼ ਸਮਾਗਮ ਕਰਕੇ ਇਹਨਾਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਵਕੀਲ ਦੇ ਘਰੋਂ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਲੈ ਕੇ ਫਰਾਰ

ਵਕੀਲ ਦੇ ਘਰੋਂ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਲੈ ਕੇ ਫਰਾਰ

ਜੌੜੇ ਪੈਟਰੋਲ ਪੰਪਾਂ ਸਾਹਮਣੇ ਧਨੌਲਾ ਰੋਡ ਤੇ ਇੱਕ ਵਕੀਲ ਦੇ ਘਰੋਂ ਚੋਰ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਸੁਭਾਸ਼ ਕੁਮਾਰ ਗਰਗ ਪੁੱਤਰ ਰੋਸ਼ਨ ਲਾਲ ਵਾਸੀ ਧਨੌਲਾ ਰੋਡ, ਨੇੜੇ ਰੇਲਵੇ ਅੰਡਰ ਬਿ੍ਰਜ ਨੇ ਦੱਸਿਆ ਕਿ ਲੰਘੀ ਰਾਤ ਚੋਰ ਗੁਆਂਢੀਆਂ ਦੀ ਛੱਤ ਉੱਪਰ ਦੀ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਟੂਟੀਆਂ, ਗੀਜ਼ਰ ਤੋਂ ਇਲਾਵਾ ਹੋਰ ਵੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਅਤੇ ਸੈਂਖ ਵਗੈਰਾ ਦੀ ਭੰਨ ਤੋੜ ਕਰ ਗਏ । ਉਹਨਾਂ ਦੱਸਿਆ ਸਵੱਖਤੇ ਉਹਨਾਂ ਨੂੰ ਚੋਰੀ ਸਬੰਧੀ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਜਦ ਅਸੀਂ ਘਰ ਦਾ ਜਿੰਦਰਾ ਖੋਲ੍ਹ ਕੇ ਦੇਖਿਆ ਤਾਂ ਚੋਰ ਸਾਰੀਆਂ ਟੂਟੀਆਂ, ਗੀਜਰ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ । ਵਕੀਲ ਸੁਭਾਸ਼ ਕੁਮਾਰ ਗਰਗ ਨੇ ਦੱਸਿਆ ਕਿ ਉਹ ਹੁਣ ਇੱਕ ਕਲੋਨੀ ਵਿੱਚ ਰਹਿ ਰਹੇ ਹਨ ਅਤੇ ਪੁਰਾਣੇ ਘਰ ਵਿੱਚ ਉਨ੍ਹਾਂ ਦਫਤਰ ਬਣਾਇਆ ਹੋਇਆ ਹੈ ਅਤੇ ਹੋਰ ਵੀ ਸਮਾਨ ਇਸ ਘਰ ਵਿੱਚ ਹੀ ਪਿਆ ਹੈ । ਉਹਨਾਂ ਦੱਸਿਆ ਕੀ ਚੋਰੀ ਸਬੰਧੀ ਥਾਣਾ ਸਿਟੀ 1 ਬਰਨਾਲਾ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਹੋ ਰਹੀਆ ਚੋਰੀਆਂ ਰੋਕਣ ਲਈ ਰਾਤ ਦੀ ਗਸਤ ਵਧਾਈ ਜਾਵੇ ਤਾਂ ਜੋ ਨਿੱਤ ਦਿਨ ਹੋ ਰਹੀ ਚੋਰੀਆਂ ਰੁਕ ਸਕਣ ਜਦੋਂ ਇਸ ਸਬੰਧੀ ਥਾਣਾ ਸਿਟੀ ਇੱਕ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਵਕੀਲ ਸੁਭਾਸ਼ ਕੁਮਾਰ ਗਰਗ ਦੇ ਘਰ ਨੇੜੇ ਦੁਕਾਨਾਂ ਤੇ ਲੱਗੇ ਕੈਮਰਿਆਂ ਦੀ ਫੁਟੇਜ ਖੁੰਘਾਲੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ

ਬੰਗਲਾਦੇਸ਼ ਵਿੱਚ ਡੇਂਗੂ ਦੇ 534 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਪੰਜ ਹੋਰ ਮੌਤਾਂ

ਬੰਗਲਾਦੇਸ਼ ਵਿੱਚ ਡੇਂਗੂ ਦੇ 534 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਪੰਜ ਹੋਰ ਮੌਤਾਂ

ਸਿਹਤ ਮੰਤਰਾਲੇ ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਮੰਗਲਵਾਰ ਨੂੰ ਡੇਂਗੂ ਦੇ 534 ਨਵੇਂ ਮਾਮਲੇ ਅਤੇ ਪੰਜ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਇਸ ਸਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 16,819 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 102 ਹੋ ਗਈ ਹੈ।

ਅੰਕੜਿਆਂ ਅਨੁਸਾਰ ਸਤੰਬਰ ਵਿੱਚ ਡੇਂਗੂ ਦੇ 3,978, ਅਗਸਤ ਵਿੱਚ 6,521 ਅਤੇ ਜੁਲਾਈ ਵਿੱਚ 2,669 ਡੇਂਗੂ ਦੇ ਮਾਮਲੇ ਦਰਜ ਕੀਤੇ ਗਏ।

ਨਿਊਜ਼ ਏਜੰਸੀ ਨੇ ਦੱਸਿਆ ਕਿ ਕੁੱਲ ਮੌਤਾਂ ਵਿੱਚੋਂ ਸਤੰਬਰ ਵਿੱਚ 19, ਅਗਸਤ ਵਿੱਚ 27 ਅਤੇ ਜੁਲਾਈ ਵਿੱਚ 12 ਮੌਤਾਂ ਦਰਜ ਕੀਤੀਆਂ ਗਈਆਂ।

ਜੂਨ-ਸਤੰਬਰ ਮੌਨਸੂਨ ਦੀ ਮਿਆਦ ਬੰਗਲਾਦੇਸ਼ ਵਿੱਚ ਡੇਂਗੂ ਬੁਖਾਰ ਦਾ ਸੀਜ਼ਨ ਹੈ, ਜਿਸ ਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਲਈ ਉੱਚ ਜੋਖਮ ਵਾਲਾ ਦੇਸ਼ ਮੰਨਿਆ ਜਾਂਦਾ ਹੈ।

ਸਟੋਕਸ ਦੀ ਵਾਪਸੀ ਜਦੋਂ ਇੰਗਲੈਂਡ ਨੇ ਪਾਕਿਸਤਾਨ ਟੈਸਟ ਲਈ ਲਾਰੈਂਸ ਨੂੰ ਬਾਹਰ ਕੀਤਾ

ਸਟੋਕਸ ਦੀ ਵਾਪਸੀ ਜਦੋਂ ਇੰਗਲੈਂਡ ਨੇ ਪਾਕਿਸਤਾਨ ਟੈਸਟ ਲਈ ਲਾਰੈਂਸ ਨੂੰ ਬਾਹਰ ਕੀਤਾ

ਕਪਤਾਨ ਬੇਨ ਸਟੋਕਸ ਹੈਮਸਟ੍ਰਿੰਗ ਦੀ ਸੱਟ ਕਾਰਨ ਸ੍ਰੀਲੰਕਾ ਦੇ ਟੈਸਟ ਮੈਚਾਂ ਤੋਂ ਬਾਹਰ ਹੋਣ ਤੋਂ ਬਾਅਦ ਟੀਮ ਵਿੱਚ ਵਾਪਸੀ ਕਰੇਗਾ ਜਦੋਂ ਕਿ ਡੈਨ ਲਾਰੈਂਸ ਨੂੰ ਅਕਤੂਬਰ ਵਿੱਚ ਸ਼ੁਰੂ ਹੋਣ ਵਾਲੀ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਲਈ 17 ਮੈਂਬਰੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਇੰਗਲੈਂਡ ਨੇ ਅਨਕੈਪਡ ਜੋੜੀ ਜੌਰਡਨ ਕਾਕਸ ਅਤੇ ਬ੍ਰਾਈਡਨ ਕਾਰਸੇ ਨੂੰ ਵੀ ਟੀਮ ਵਿੱਚ ਰੱਖਿਆ ਹੈ। ਇਸ ਦੌਰਾਨ ਸਲਾਮੀ ਬੱਲੇਬਾਜ਼ ਜ਼ੈਕ ਕ੍ਰਾਲੀ ਉਂਗਲ ਟੁੱਟਣ ਕਾਰਨ ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਘਰੇਲੂ ਟੈਸਟ ਲੜੀ ਤੋਂ ਬਾਹਰ ਹੋਣ ਮਗਰੋਂ ਪਾਕਿਸਤਾਨ ਦੌਰੇ ਲਈ ਵਾਪਸੀ ਕਰੇਗਾ।

ਕ੍ਰਾਲੀ ਦੀ ਗੈਰ-ਮੌਜੂਦਗੀ ਵਿੱਚ, ਲਾਰੈਂਸ ਨੂੰ ਉਸ ਦੀ ਆਮ ਮੱਧ-ਕ੍ਰਮ ਦੀ ਭੂਮਿਕਾ ਦੇ ਉਲਟ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਦਿੱਤਾ ਗਿਆ। ਹਾਲਾਂਕਿ, ਉਹ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਵਿੱਚ ਅਸਫਲ ਰਿਹਾ ਅਤੇ ਛੇ ਪਾਰੀਆਂ ਵਿੱਚ ਸਿਰਫ 35 ਦਾ ਸਰਵੋਤਮ ਸਕੋਰ ਦਰਜ ਕੀਤਾ।

ਡਰਹਮ ਦੇ ਤੇਜ਼ ਗੇਂਦਬਾਜ਼ ਕਾਰਸ ਪਹਿਲਾਂ ਹੀ 14 ਵਨਡੇ ਅਤੇ ਤਿੰਨ ਟੀ-20 ਮੈਚਾਂ ਵਿੱਚ ਖੇਡ ਚੁੱਕੇ ਹਨ। ਆਪਣੀ ਅਸਲ ਗਤੀ ਲਈ ਜਾਣੇ ਜਾਂਦੇ, ਕਾਰਸ ਕੋਲ ਕੇਂਦਰੀ ਇਕਰਾਰਨਾਮਾ ਹੈ ਪਰ ਇਤਿਹਾਸਕ ਜੂਏਬਾਜ਼ੀ ਦੀ ਉਲੰਘਣਾ ਕਾਰਨ ਮੁਅੱਤਲ ਹੋਣ ਕਾਰਨ ਇਸ ਸੀਜ਼ਨ ਵਿੱਚ ਤਿੰਨ ਮਹੀਨਿਆਂ ਤੋਂ ਖੁੰਝ ਗਿਆ।

ਨਸ਼ਿਆਂ ਦੀ ਬੁਰਾਈ ਤੋਂ ਬਚਣ ਲਈ ਧਿਆਨ ਦੇਣ ਦੀ ਲੋੜ

ਨਸ਼ਿਆਂ ਦੀ ਬੁਰਾਈ ਤੋਂ ਬਚਣ ਲਈ ਧਿਆਨ ਦੇਣ ਦੀ ਲੋੜ

ਬ੍ਰਹਮਾ ਕੁਮਾਰੀ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਮਲੋਟ ਰੋਡ ਸਥਿਤ ਚਹਿਲ ਪੈਲੇਸ ਵਿਖੇ ਸਿਹਤਮੰਦ ਸਮਾਜ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕਰਵਾਏ ਗਏ ਸ਼ਾਮ ਦੇ ਸੈਸ਼ਨ ’ਚ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਸਮੇਤ ਹੋਰ ਸ਼ਖਸ਼ੀਅਤਾਂ ਨੇ ਭਾਗ ਲਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸ. ਜਗਮੀਤ ਸਿੰਘ ਬਰਾੜ, ਪੰਜਾਬ ਜੋਨ ਇੰਚਾਰਜ ਪ੍ਰੇਮ ਦੀਦੀ, ਫਰੀਦਕੋਟ ਜੋਨ ਦੇ ਇੰਚਾਰਜ ਸੰਗੀਤਾ ਦੀਦੀ, ਬੀਕੇ ਡਾ. ਲੇਖ ਰਾਮ ਸ਼ਰਮਾ, ਬੀਕੇ ਡਾ. ਸਚਿਨ ਪਰਬ, ਕਾਂਤਾ ਭੈਣ ਅਤੇ ਰਮਿੰਦਰ ਸਿੰਘ ਚਹਿਲ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ। ਇਸ ਮੌਕੇ ਡਾ. ਸਚਿਨ ਪਰਬ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ, ਪੁਲਿਸ ਅਤੇ ਸੰਸਥਾਵਾਂ ਇਕੱਲੇ ਤੌਰ ’ਤੇ ਕੁਝ ਨਹੀਂ ਕਰ ਸਕਦੀਆਂ। ਉਨ੍ਹਾਂ ਅੰਕੜਿਆਂ ਸਮੇਤ ਨਸ਼ਿਆਂ ਦੇ ਵਾਧੇ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਚੰਗੇ ਸੰਸਕਾਰ ਦੇਣਾ ਚਾਹੀਦੇ ਹਨ। ਅਸੀਂ ਖੁਦ ਹੀ ਨਸ਼ੇ ਤੋਂ ਆਪ ਬਚਣਾ ਹੈ, ਕਿਉਂਕਿ ਨਸ਼ੇ ਵੇਚਣ ਵਾਲੇ ਤਾਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਜਾਲ ਵਿਛਾ ਰਹੇ ਹਨ। ਇਸ ਮੌਕੇ ਬੋਲਦਿਆਂ ਡਾ. ਲੇਖ ਰਾਮ ਸ਼ਰਮਾ ਨੇ ਕਿਹਾ ਕਿ ਗੁੱਸਾ ਸਾਡੀ ਸਿਹਤ ਦਾ ਦੁਸ਼ਮਣ ਹੈ। ਇਸ ਲਈ ਸਭ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਰਹੀ ਹੈ। ਇਸ ਮੌਕੇ ਬੋਲਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਡਾ. ਸਚਿਨ ਪਰਬ ਵੱਲੋਂ ਨਸ਼ਿਆਂ ਦੇ ਮਾਮਲੇ ਤੇ ਬਹੁਤ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ ਹੈ। ਅੰਤ ’ਚ ਪ੍ਰੇਮ ਦੀਦੀ ਵੱਲੋਂ ਆਏ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।

570 ਨਸ਼ੀਲੇ ਕੈਪਸੂਲਾਂ ਸਮੇਤ ਮੈਡੀਕਲ ਸਟੋਰ ਮਾਲਿਕ ਸਿਹਤ ਵਿਭਾਗ ਨੇ ਕੀਤਾ ਕਾਬੂ

570 ਨਸ਼ੀਲੇ ਕੈਪਸੂਲਾਂ ਸਮੇਤ ਮੈਡੀਕਲ ਸਟੋਰ ਮਾਲਿਕ ਸਿਹਤ ਵਿਭਾਗ ਨੇ ਕੀਤਾ ਕਾਬੂ

ਪੰਜਾਬ ਸਰਕਾਰ ਦੇ ਦਿਸ਼ਾਨਿਰਦੇਸ਼ ਮੈਡੀਕਲ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜੋਨਲ ਲਾਇਸੈਂਸ ਅਥਾਰਟੀ ਅਧਿਕਾਰੀ ਅੰਮ੍ਰਿਤਸਰ ਸ ਕੁਲਵਿੰਦਰ ਸਿੰਘ ਦੀ ਅਗੁਵਾਈ ਵਾਲੀ ਟੀਮ ਜਿਸ ਵਿਚ ਡਰੱਗ ਕੰਟਰੋਲ ਅਫਸਰ ਹਰਪ੍ਰੀਤ ਸਿੰਘ ਅਤੇ ਪੁਲਿਸ ਵਿਭਾਗ ਵਲੋ ਬਾਬਾ ਬਕਾਲਾ ਸਾਹਿਬ ਸਰਕਾਰੀ ਸਿਵਿਲ ਹਸਪਤਾਲ ਨੇੜੇ ਇਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ। ਇਸ ਬਾਰੇ ਜੇਡ. ਐਲ. ਏ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਾਬਾ ਬਕਾਲਾ ਸਾਹਿਬ ਵਿਚ ਮੈਡੀਕਲ ਨਸ਼ੇ ਦਾ ਕਾਰੋਬਾਰ ਚਲ ਰਿਹਾ ਹੈ। ਜਿਸ ਤੇ ਤਹਿਤ ਡਰੱਗ ਅਧਿਕਾਰੀ ਵਲੋ ਇਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ ਤਾਂ ਉਕਤ ਦੁਕਾਨ ਤੋਂ 570 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਦੁਕਾਨਦਾਰ ਵਲੋ ਇਹਨਾਂ ਕੈਪਸੂਲਾਂ ਦੇ ਸੈੱਲ ਅਤੇ ਪ੍ਰਚੇਜ ਦਾ ਕੋਈ ਵੀ ਰਿਕਾਰਡ ਮੌਕੇ ਤੇ ਨਹੀਂ ਦਿਖਾਇਆ ਗਿਆ। ਜਿਸ ਤੇ ਤਹਿਤ ਕਾਰਵਾਈ ਕਰਦਿਆਂ ਉਕਤ ਦੁਕਾਨਦਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਪੁਲਿਸ ਵਿਭਾਗ ਵਲੋ ਦੁਕਾਨ ਮਾਲਿਕ ਨੂੰ ਗਿਰਫ਼ਤਾਰ ਕਰ ਲਿਤਾ ਗਿਆ ਹੈ। ਉਹਨਾਂ ਆਖਿਆ ਕਿ ਮੈਡੀਕਲ ਨਸ਼ਿਆ ਖ਼ਿਲਾਫ਼ ਸਰਕਾਰ ਪੂਰੀ ਤਰ੍ਹਾਂ ਸਖ਼ਤ ਹੈ ਅਤੇ ਇਸ ਤਰ੍ਹਾਂ ਦਾ ਨਸ਼ਾ ਵੇਚਦੀਆਂ ਕੋਈ ਵੀ ਪਾਇਆ ਗਿਆ ਤਾਂ ਉਸ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਜੂਨੀਅਰ ਐਨਟੀਆਰ ਅਤੇ ਸੈਫ ਦੀ 'ਦੇਵਾਰਾ' ਦਾ ਟ੍ਰੇਲਰ ਖੂਨ-ਖਰਾਬੇ, ਲੜਾਈਆਂ ਅਤੇ ਹੋਰ ਬਹੁਤ ਕੁਝ ਬਾਰੇ ਹੈ

ਜੂਨੀਅਰ ਐਨਟੀਆਰ ਅਤੇ ਸੈਫ ਦੀ 'ਦੇਵਾਰਾ' ਦਾ ਟ੍ਰੇਲਰ ਖੂਨ-ਖਰਾਬੇ, ਲੜਾਈਆਂ ਅਤੇ ਹੋਰ ਬਹੁਤ ਕੁਝ ਬਾਰੇ ਹੈ

ਕੇਂਦਰ ਦੂਰਸੰਚਾਰ ਲਾਇਸੈਂਸ, ਵਾਇਰਲੈੱਸ ਉਪਕਰਣਾਂ ਲਈ ਪ੍ਰਵਾਨਗੀ ਦੇ ਨਿਯਮਾਂ ਨੂੰ ਸਰਲ ਬਣਾਉਂਦਾ ਹੈ

ਕੇਂਦਰ ਦੂਰਸੰਚਾਰ ਲਾਇਸੈਂਸ, ਵਾਇਰਲੈੱਸ ਉਪਕਰਣਾਂ ਲਈ ਪ੍ਰਵਾਨਗੀ ਦੇ ਨਿਯਮਾਂ ਨੂੰ ਸਰਲ ਬਣਾਉਂਦਾ ਹੈ

ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਦਰਾਂ ਵਿੱਚ ਕੀਤਾ ਗਿਆ ਵਾਧਾ ਸਰਕਾਰ ਤੁਰੰਤ ਵਾਪਸ ਲਵੇ : ਲਿਬੜਾ, ਪੰਜੋਲੀ

ਪੈਟਰੋਲ ਡੀਜ਼ਲ ਅਤੇ ਬਿਜਲੀ ਦੀਆਂ ਦਰਾਂ ਵਿੱਚ ਕੀਤਾ ਗਿਆ ਵਾਧਾ ਸਰਕਾਰ ਤੁਰੰਤ ਵਾਪਸ ਲਵੇ : ਲਿਬੜਾ, ਪੰਜੋਲੀ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਅਧਿਆਪਕ ਦਿਵਸ ਸਬੰਧੀ ਸਮਾਗਮ

ਦੇਸ਼ ਭਗਤ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਅਧਿਆਪਕ ਦਿਵਸ ਸਬੰਧੀ ਸਮਾਗਮ

ਇਪਸਵਿਚ ਟਾਊਨ ਦੇ ਮਸ਼ਹੂਰ ਜਾਰਜ ਬਰਲੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ

ਇਪਸਵਿਚ ਟਾਊਨ ਦੇ ਮਸ਼ਹੂਰ ਜਾਰਜ ਬਰਲੇ ਕੈਂਸਰ ਦਾ ਇਲਾਜ ਕਰਵਾ ਰਹੇ ਹਨ

ਜਾਪਾਨ: ਸਾਬਕਾ ਐਲਡੀਪੀ ਧੜੇ ਦੇ ਲੇਖਾਕਾਰ ਨੂੰ ਸਿਆਸੀ ਫੰਡ ਦੀ ਗਲਤ ਰਿਪੋਰਟਿੰਗ ਲਈ ਸਜ਼ਾ ਸੁਣਾਈ ਗਈ

ਜਾਪਾਨ: ਸਾਬਕਾ ਐਲਡੀਪੀ ਧੜੇ ਦੇ ਲੇਖਾਕਾਰ ਨੂੰ ਸਿਆਸੀ ਫੰਡ ਦੀ ਗਲਤ ਰਿਪੋਰਟਿੰਗ ਲਈ ਸਜ਼ਾ ਸੁਣਾਈ ਗਈ

ਸੱਤਾ ਦੀ ਦੁਰਵਰਤੋਂ, ਭ੍ਰਿਸ਼ਟਾਚਾਰ ਨੂੰ ਜ਼ੀਰੋ ਸਹਿਣਸ਼ੀਲਤਾ: ਬਰੂਨੇਈ ਸੁਲਤਾਨ

ਸੱਤਾ ਦੀ ਦੁਰਵਰਤੋਂ, ਭ੍ਰਿਸ਼ਟਾਚਾਰ ਨੂੰ ਜ਼ੀਰੋ ਸਹਿਣਸ਼ੀਲਤਾ: ਬਰੂਨੇਈ ਸੁਲਤਾਨ

ਦਿੱਲੀ ਦੀ ਅਦਾਲਤ ਨੇ ਇੰਜੀਨੀਅਰ ਰਸ਼ੀਦ ਨੂੰ 2 ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ ਹੈ

ਦਿੱਲੀ ਦੀ ਅਦਾਲਤ ਨੇ ਇੰਜੀਨੀਅਰ ਰਸ਼ੀਦ ਨੂੰ 2 ਅਕਤੂਬਰ ਤੱਕ ਜ਼ਮਾਨਤ ਦੇ ਦਿੱਤੀ ਹੈ

ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਘੰਟੇ ਕੰਮ ਠੱਪ ਕਰਕੇ ਕੀਤੀ ਹੜਤਾਲ

ਸਰਕਾਰੀ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਘੰਟੇ ਕੰਮ ਠੱਪ ਕਰਕੇ ਕੀਤੀ ਹੜਤਾਲ

ਪਿੰਡ ਪੱਕਾ ਵਿਖੇ ਹੋਇਆ 6 ਲੱਖ ਦੀ ਲਾਗਤ ਨਾਲ ਸਕੂਲ ਪਾਰਕ ਦਾ ਨਿਰਮਾਣ:ਡਿਪਟੀ ਕਮਿਸ਼ਨਰ

ਪਿੰਡ ਪੱਕਾ ਵਿਖੇ ਹੋਇਆ 6 ਲੱਖ ਦੀ ਲਾਗਤ ਨਾਲ ਸਕੂਲ ਪਾਰਕ ਦਾ ਨਿਰਮਾਣ:ਡਿਪਟੀ ਕਮਿਸ਼ਨਰ

F1: ਮਹਾਨ ਕਾਰ ਡਿਜ਼ਾਈਨਰ ਐਡਰੀਅਨ ਨਿਊਏ ਲੰਬੇ ਸਮੇਂ ਦੇ ਸੌਦੇ 'ਤੇ ਐਸਟਨ ਮਾਰਟਿਨ ਨਾਲ ਸ਼ਾਮਲ ਹੋਣਗੇ

F1: ਮਹਾਨ ਕਾਰ ਡਿਜ਼ਾਈਨਰ ਐਡਰੀਅਨ ਨਿਊਏ ਲੰਬੇ ਸਮੇਂ ਦੇ ਸੌਦੇ 'ਤੇ ਐਸਟਨ ਮਾਰਟਿਨ ਨਾਲ ਸ਼ਾਮਲ ਹੋਣਗੇ

ਸਰਕਾਰੀ ਹਸਪਤਾਲ ਨੰਗਲ ਦੇ ਡਾਕਟਰਾ ਵੱਲੋ ੳ.ਪੀ.ਡੀ ਬੰਦ

ਸਰਕਾਰੀ ਹਸਪਤਾਲ ਨੰਗਲ ਦੇ ਡਾਕਟਰਾ ਵੱਲੋ ੳ.ਪੀ.ਡੀ ਬੰਦ

ਪੁਲੀਸ ਨੇ ਲੁੱਟ ਖੋਹ ਦੇ 3 ਮੋਟਰਸਾਈਕਲਾਂ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ ਮੁਲਜ਼ਮਾਂ ਕੋਲੋਂ 7 ਮੋਬਾਇਲ ਵੀ ਬਰਾਮਦ

ਪੁਲੀਸ ਨੇ ਲੁੱਟ ਖੋਹ ਦੇ 3 ਮੋਟਰਸਾਈਕਲਾਂ ਸਮੇਤ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ ਮੁਲਜ਼ਮਾਂ ਕੋਲੋਂ 7 ਮੋਬਾਇਲ ਵੀ ਬਰਾਮਦ

ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਅਧਿਆਪਕ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ

ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਅਧਿਆਪਕ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ

ਮਾਰੂਤੀ ਸੁਜ਼ੂਕੀ ਇੰਡੀਆ ਜਨਵਰੀ 'ਚ 500 ਕਿਲੋਮੀਟਰ ਦੀ ਰੇਂਜ ਵਾਲੀ ਆਪਣੀ ਪਹਿਲੀ ਈਵੀ ਲਾਂਚ ਕਰਨ ਲਈ ਤਿਆਰ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਜਨਵਰੀ 'ਚ 500 ਕਿਲੋਮੀਟਰ ਦੀ ਰੇਂਜ ਵਾਲੀ ਆਪਣੀ ਪਹਿਲੀ ਈਵੀ ਲਾਂਚ ਕਰਨ ਲਈ ਤਿਆਰ ਹੈ।