ਪਟਨਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਸ਼ਾਹੂਕਾਰ ਅਤੇ ਉਸ ਦੇ ਸਾਥੀਆਂ ਵਲੋਂ ਇਕ ਅਨੁਸੂਚਿਤ ਜਾਤੀ ਦੀ ਔਰਤ ਨੂੰ ਪਹਿਲਾਂ ਨਗਨ ਕਰ ਕੇ ਕੁੱਟਿਆ ਗਿਆ ਅਤੇ ਫਿਰ ਉਸ ਦੇ ਮੂੰਹ ’ਤੇ ਪਿਸ਼ਾਬ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਕਰਜ਼ ਦਾ ਪੂਰਾ ਭੁਗਤਾਨ ਕਰਨ ਮਗਰੋਂ ਵੀ ਹੋਰ ਰਕਮ ਦਿੱਤੇ ਜਾਣ ਦੀ ਸ਼ਾਹੂਕਾਰ ਦੀ ਅਨੁਚਿਤ ਮੰਗ ਨੂੰ ਲੈ ਕੇ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਗੁੱਸੇ ’ਚ ਆਏ ਮੁਲਜ਼ਮਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਘਟਨਾ ਪਟਨਾ ਜ਼ਿਲ੍ਹੇ ’ਚ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ ਦੀ ਹੈ।