Saturday, September 30, 2023  

ਚੰਡੀਗੜ੍ਹ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸਾਸ਼ਕ ਦੀ ਅਗਵਾਈ ਹੇਠ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਨਾਲ ਹੋਈ ਮੀਟਿੰਗ

June 01, 2023

ਚੰਡੀਗੜ੍ਹ, 1 ਜੂਨ:

ਪੰਜਾਬ ਯੂਨੀਵਰਸਿਟੀ , ਚੰਡੀਗੜ੍ਹ ਵਿਚ ਹਰਿਆਣਾ ਦੀ ਹਿੱਸੇਦਾਰੀ ਦੀ ਬਹਾਲੀ ਅਤੇ ਹਰਿਆਣਾ ਸੂਬੇ ਦੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਨਾਲ ਏਫਲੀਏਸ਼ਨ ਦੀ ਦਿਸ਼ਾ ਵਿਚ ਸਕਾਰਾਤਮਕ ਕਦਮ ਵਧੇ ਹਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਸ੍ਰੀ ਬਨਵਾਰੀ ਲਾਲ ਪਰੋਹਿਤ ਦੀ ਅਗਵਾਈ ਹੇਠ ਅੱਜ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਨਾਲ ਬਹੁਤ ਸਾਕਾਰਤਮਕ ਮਾਹੌਲ ਵਿਚ ਮੀਟਿੰਗ ਹੋਈ।

ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਅੱਜ ਬਹੁਤ ਵਿਕਾਸ ਹੋ ਰਿਹਾ ਹੈ। ਗ੍ਰਾਮੀਣ ਖੇਤਰਾਂ ਤਕ ਵੀ ਸਿਖਿਆ ਦੀ ਪਹੁੰਚ ਹੋਵੇ, ਇਸ ਦੇ ਲਈ ਸਾਰੀ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਜੋ ਵਿਸ਼ਾ ਹੈ ਉਨ੍ਹਾਂ 'ਤੇ ਆਪਸੀ ਸਹਿਮਤੀ ਨਾਲ ਅੱਗੇ ਵੱਧਨਾ ਚਾਹੀਦਾ ਹੈ ਅਤੇ ਹਰਿਆਣਾ ਦੇ ਕਾਲਜਾਂ ਦੀ ਪੰਜਾਬ ਯੂਨੀਵਰਸਿਟੀ ਤੋਂ ਏਫਲੀਏਸ਼ਨ ਦਾ ਵਿਸ਼ਾ ਵੱਡਾ ਵਿਸ਼ਾ ਨਹੀਂ ਹੈ, ਇਹ ਕਰਨਾ ਸੰਭਵ ਹੈ। ਹਰਿਆਣਾ, ਪੰਜਾਬ ਦੇ ਇਸ ਸਹਿਯੋਗ ਨਾਲ ਯਕੀਨੀ ਰੂਪ ਨਾਲ ਇਕ ਚੰਗੀ ਸ਼ੁਰੂਆਤ ਹੋਵੇਗੀ।

ਹਰਿਆਣਾ ਦੇ ਕਾਲਜਾਂ ਦੀ ਏਫਲੀਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਜਾਵੇ - ਮਨੋਹਰ ਲਾਲ

ਮੀਟਿੰਗ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ ਪੁਨਰਗਠਨ ਐਕਟ, 1966 ਦੇ ਤਹਿਤ ਪੰਜਾਬ ਯੂਨੀਵਰਸਿਟੀ ਵਿਚ ਹਰਿਆਣਾ ਸੂਬੇ ਦਾ ਹਿੱਸਾ ਦਿੱਤਾ ਗਿਆ ਸੀ ਅਤੇ ਹਰਿਆਣਾ ਦੇ ਕਾਲਜ ਅਤੇ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਤੋਂ ਏਫਲੀਏਟ ਸਨ। ਪਰ 1973 ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਇਸ ਨੂੰ ਖਤਮ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਕੌਮਾਂਤਰੀ ਯੂਨੀਵਰਸਿਟੀ ਤੋਂ ਵੀ ਸੂਬਿਆਂ ਦੇ ਕਾਲਜਾਂ ਦੀ ਏਫਲੀਏਸ਼ਨ ਹੋ ਰਹੀ ਹੈ। ਕੌਮੀ ਸਿਖਿਆ ਨੀਤੀ ਦਾ ਉਦੇਸ਼ ਹੈ ਕਿ ਸਾਰੀ ਵਿਦਿਅਕ ਸੰਸਥਾਨ ਦੇਸ਼ ਦੀ ਉਨਤੀ ਵਿਚ ਸਹਿਯੋਗ ਕਰਨ ਅਤੇ ਸਾਰੇ ਸੂਬਿਆਂ ਦਾ ਆਪਸੀ ਸਬੰਧ ਹੋਰ ਗੂੜੇ ਹੋਣ। ਇਸ ਲਈ ਹਰਿਆਣਾ ਦੇ ਕਾਲਜਾਂ ਦੀ ਏਫਲੀਏਸ਼ਨ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਜਾਵੇ।

ਕੇਂਦਰ ਦੇ ਨਾਲ ਮਿਲ ਕੇ ਹਰਿਆਣਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਅੱਗੇ ਵਧਾਏਗੀ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਜਾਬ੍ਹ ਯੂਨੀਵਰਸਿਟੀ ਇਕ ਕੇਂਦਰੀ ਯੂਨੀਵਰਸਿਟੀ, ਜਿਸ ਵਿਚ ਹਰਿਆਣਾ ਦੇ ਕਾਲਜ ਦਾ ਵੀ ਏਫਲੀਏਸ਼ਨ ਹੋਣਾ ਚਾਹੀਦਾ ਹੈ। ਕੇਂਦਰ ਦੇ ਨਾਲ ਮਿਲ ਕੇ ਹਰਿਆਣਾ ਸਰਕਾਰ ਪੰਜਾਬ ਯੂਨੀਵਰਸਿਟੀ ਨੁੰ ਅੱਗੇ ਵਧਾਏਗੀ ਤਾਂ ਜੋ ਯੂਨੀਵਰਸਿਟੀ ਏਫਲੀਏਟ ਬਣੇ ਅਤੇ ਉਸ ਦੀ ਜਰੂਰਤਾਂ ਵੀ ਪੂਰੀਆਂ ਹੋਣ।

ਪੰਜਾਬ ਦੇ ਕਾਲਜ ਹਰਿਆਣਾ ਦੇ ਨਾਲ ਜੁੜ ਕੇ ਕਰਨਾ ਚਾਹੇ ਕੰਮ ਤਾਂ ਸਵਾਗਤ

ਮੁੱਖ ਮੰਤਰੀ ਨੇ ਪੰਜਾਬ ਸਰਕਾਰ ਨੂੰ ਸੁਝਾਅ ਦਿੱਤਾ ਕਿ ਨੌਜੁਆਨਾਂ ਦੇ ਭਵਿੱਖ ਲਈ ਪੰਜਾਬ ਦੇ ਕਾਲਜ ਵੀ ਜੇਕਰ ਹਰਿਆਣਾ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਣ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਨ।

ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਸਾਕਾਰਾਤਮਕ ਰੁੱਖ ਦਿਖਾਉਂਦੇ ਹੋਏ ਇੰਨ੍ਹਾਂ ਵਿਸ਼ਿਆਂ ਨੂੰ ਆਖੀਰੀ ਰੂਪ ਦੇਣ ਲਈ ਕੁੱਝ ਸਮਾਂ ਮੰਗਿਆ। 5 ਜੂਨ ਨੂੰ ਮੁੜ ਸਾਰੀ ਪੱਖਾਂ ਦੀ ਮੀਟਿੰਗ ਹੋਵੇਗੀ।

ਮੀਟਿੰਗ ਵਿਚ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ, ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਹਰਿਆਣਾ ਦੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ, ਉੱਚੇਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਜੀਵ ਰਤਨ, ਆਮ ਪ੍ਰਸਾਸ਼ਨ ਵਿਭਾਗ ਦੇ ਵਿਸ਼ੇਸ਼ ਸਕੱਤਰ ਆਦਿਤਅ ਦਹਿਆ, ਪੰਜਾਬ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਰੇਣੂ ਵਿਗ ਸਮੇਤ ਪੰਜਾਬ ਅਤੇ ਚੰਡੀਗੜ੍ਹ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਹੱਕ ਤੇ ਸਹੂਲਤਾਂ ਦੇਣ ਦੀ ਮੰਗ - ਅਰੁਣ ਸੂਦ ਨੇ ਪ੍ਰਸ਼ਾਸਕ ਨਾਲ ਕੀਤੀ ਮੁਲਾਕਾਤ

ਆਜ਼ਾਦੀ ਘੁਲਾਟੀਆਂ ਦੇ ਵਾਰਿਸਾਂ ਨੂੰ ਹੱਕ ਤੇ ਸਹੂਲਤਾਂ ਦੇਣ ਦੀ ਮੰਗ - ਅਰੁਣ ਸੂਦ ਨੇ ਪ੍ਰਸ਼ਾਸਕ ਨਾਲ ਕੀਤੀ ਮੁਲਾਕਾਤ

ਕਾਂਗਰਸ ਸਰਕਾਰ ਵੇਲੇ ਸੁਖਪਾਲ ਖਹਿਰਾ ਖਿਲਾਫ ਐਫਆਈਆਰ ਦਰਜ ਹੋਈ ਸੀ, ਹੁਣ ਉਹ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਹਨ - ਜਗਤਾਰ ਸੰਘੇੜਾ

ਕਾਂਗਰਸ ਸਰਕਾਰ ਵੇਲੇ ਸੁਖਪਾਲ ਖਹਿਰਾ ਖਿਲਾਫ ਐਫਆਈਆਰ ਦਰਜ ਹੋਈ ਸੀ, ਹੁਣ ਉਹ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਹਨ - ਜਗਤਾਰ ਸੰਘੇੜਾ

ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ: ਅਰੁਣ ਸੂਦ

ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਇਸ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ: ਅਰੁਣ ਸੂਦ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਾਪਾਨ ਦੇ ਰਹਿਣ ਵਾਲੇ ਪੰਜਾਬੀ ਸਾਹਿਤਕਾਰ ‘ਪਰਮਿੰਦਰ ਸੋਢੀ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਜਾਪਾਨ ਦੇ ਰਹਿਣ ਵਾਲੇ ਪੰਜਾਬੀ ਸਾਹਿਤਕਾਰ ‘ਪਰਮਿੰਦਰ ਸੋਢੀ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ

ਡਾ. ਬਲਜੀਤ ਕੌਰ ਨੇ ਦੋ ਹੋਮੋਪੈਥਿਕ ਮੈਡੀਕਲ ਅਫਸਰ (ਰਿਟਾ:) ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ

ਡਾ. ਬਲਜੀਤ ਕੌਰ ਨੇ ਦੋ ਹੋਮੋਪੈਥਿਕ ਮੈਡੀਕਲ ਅਫਸਰ (ਰਿਟਾ:) ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 35 ਕੈਡਿਟਾਂ ਵੱਲੋਂ ਐਨ.ਡੀ.ਏ. ਪ੍ਰੀਖਿਆ ਪਾਸ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 35 ਕੈਡਿਟਾਂ ਵੱਲੋਂ ਐਨ.ਡੀ.ਏ. ਪ੍ਰੀਖਿਆ ਪਾਸ

ਸਾਉਣੀ ਮੰਡੀਕਰਨ ਸੀਜ਼ਨ 2023-24 ਲਈ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ: ਲਾਲ ਚੰਦ ਕਟਾਰੂਚੱਕ

ਸਾਉਣੀ ਮੰਡੀਕਰਨ ਸੀਜ਼ਨ 2023-24 ਲਈ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ: ਲਾਲ ਚੰਦ ਕਟਾਰੂਚੱਕ

ਪਿਛਲੇ ਮੁਖਮੰਤਰੀਆਂ ਦੇ ਉਲਟ, ਮੁੱਖ ਮੰਤਰੀ ਭਗਵੰਤ ਮਾਨ ਨੇ ਜੋਰਦਾਰ ਅਤੇ ਸ਼ਪਸ਼ਟ ਢੰਗ ਨਾਲ ਪੰਜਾਬ ਦੇ ਮੁੱਦੇ ਕੇਂਦਰ ਅੱਗੇ ਉਠਾਏ: ਆਪ

ਪਿਛਲੇ ਮੁਖਮੰਤਰੀਆਂ ਦੇ ਉਲਟ, ਮੁੱਖ ਮੰਤਰੀ ਭਗਵੰਤ ਮਾਨ ਨੇ ਜੋਰਦਾਰ ਅਤੇ ਸ਼ਪਸ਼ਟ ਢੰਗ ਨਾਲ ਪੰਜਾਬ ਦੇ ਮੁੱਦੇ ਕੇਂਦਰ ਅੱਗੇ ਉਠਾਏ: ਆਪ

ਇਮਾਨਦਾਰੀ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ-ਮੁੱਖ ਮੰਤਰੀ

ਇਮਾਨਦਾਰੀ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ-ਮੁੱਖ ਮੰਤਰੀ

ਏਕਾਂਤਮਕ ਮਾਨਵਵਾਦ ਦਾ ਵਿਚਾਰ ਅੱਜ ਵੀ ਪ੍ਰਸੰਗਿਕ ਹੈ: ਅਰੁਣ ਸੂਦ

ਏਕਾਂਤਮਕ ਮਾਨਵਵਾਦ ਦਾ ਵਿਚਾਰ ਅੱਜ ਵੀ ਪ੍ਰਸੰਗਿਕ ਹੈ: ਅਰੁਣ ਸੂਦ