ਸ਼੍ਰੀ ਚਮਕੌਰ ਸਾਹਿਬ, 4 ਜੂਨ (ਕੁਲਦੀਪ ਸਿੰਘ ਓਇੰਦ) : ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ੍ਰੀ ਚਮਕੌਰ ਸਾਹਿਬ ਦੇ ਦੋ ਵਿਦਿਆਰਥੀ 66ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਭਾਗ ਲੈਣ ਲਈ ਸਕੂਲ ਵਿੱਚੋਂ ਰਵਾਨਾ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਅਨੁਰਾਧਾ ਧੀਮਾਨ ਨੇ ਦੱਸਿਆ ਕਿ ਸਮੂਹ ਜ਼ਿਲ੍ਹੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ 66ਵੀਆਂ ਨੈਸ਼ਨਲ ਸਕੂਲ ਖੇਡਾਂ ਜੋ ਕਿ ਭੋਪਾਲ ਅਤੇ ਦਿੱਲੀ ਵਿਖੇ ਮਿਤੀ 6 ਜੂਨ ਤੋਂ 12 ਜੂਨ ਤੱਕ ਹੋਣ ਜਾ ਰਹੀਆਂ ਹਨ, ਇਨ੍ਹਾਂ ਖੇਡਾਂ ਵਿੱਚ ਪੰਜਾਬ ਰਾਜ ਵੱਲੋਂ ਪਿਪਸ ਦੇ ਦੋ ਖਿਡਾਰੀ ਭਾਗ ਲੈਣ ਜਾ ਰਹੇ ਹਨ । ਇਨ੍ਹਾਂ ਖਿਡਾਰੀਆਂ ਜਸਕਰਨ ਸਿੰਘ (ਵੇਟ ਲਿਫਟਰ) ਅਤੇ ਗੁਰਵੀਰ ਸਿੰਘ (ਹੈਮਰਥ੍ਰੋਅਰ) ਨੂੰ ਪਿਪਸ ਦੀ ਮਨੈਜਮੈਂਟ ਵੱਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਨਗਦ ਰਾਸ਼ੀ ਦੇ ਕੇ ਸਕੂਲ ਵਿੱਚੋਂ ਰਵਾਨਾ ਕੀਤਾ ਗਿਆ। ਸਕੂਲ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਅਟਵਾਲ, ਮਨੇਜਿੰਗ ਡਾਇਰੈਕਟਰ ਸ਼ਿੰਦਰਪਾਲ ਕੌਰ ਅਟਵਾਲ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਕਰਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਵਧਾਈ ਸੰਦੇਸ਼ ਭੇਜਿਆ ਗਿਆ। ਸਕੂਲ ਦੇ ਪ੍ਰਬੰਧਕ ਸਰਦਾਰ ਸੁਰਜੀਤ ਸਿੰਘ, ਪਿ੍ਰੰਸੀਪਲ ਅਨੁਰਾਧਾ ਧੀਮਾਨ, ਮੈਨੇਜਰ ਪ੍ਰੀਤਪਾਲ ਕੌਰ ਅਟਵਾਲ, ਵਾਈਸ ਪਿ੍ਰੰਸੀਪਲ ਮਨਦੀਪ ਕੌਰ ਮਾਹਲ ਅਤੇ ਸਮੁੱਚੇ ਸਟਾਫ਼ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਪੋਰਟਸ ਇੰਚਾਰਜ ਸਰਦਾਰ ਹਰਪ੍ਰੀਤ ਸਿੰਘ, ਸਰਦਾਰ ਨਿਰਮਲਜੀਤ ਸਿੰਘ ਡੀ ਪੀ ਈ, ਸੁਨੀਤਾ ਸ਼ਰਮਾ ਡੀ ਪੀ ਈ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।