Saturday, September 30, 2023  

ਹਰਿਆਣਾ

ਸਿਵਲ ਸੇਵਾ ਉਮੀਦਵਾਰ ਇਮਾਨਦਾਰੀ, ਸੰਵੇਦਨਸ਼ਪਲਤਾ, ਧੀਰਜ ਅਤੇ ਅੰਤੋਦੇਯ ਦੀ ਭਾਵਨਾ ਨਾਲ ਕਰਨ ਕੰਮ - ਮਨੋਹਰ ਲਾਲ

June 05, 2023

 

ਚੰਡੀਗੜ੍ਹ, 5 ਜੂਨ:

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿਵਲ ਸੇਵਾ ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਲੋਕ ਸੇਵਕਾਂ ਦਾ ਦਰਜਾ ਦਿੰਦੇ ਹੋਏ ਕਿਹਾ ਕਿ ਉਹ ਪੂਰੀ ਇਮਾਨਦਾਰੀ, ਸੰਵੇਦਨਸ਼ੀਲਤਾ, ਧੀਰਜ ਸੇਵਾਭਾਵ ਅਤੇ ਅੰਤੋਂਦੇਯ ਦੀ ਭਾਵਨਾ ਨਾਲਕੰਮ ਕਰਨ।

ਮੁੱਖ ਮੰਤਰੀ ਅੱਜ ਇੱਥੇ ਸੰਘ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਵਿਚ ਸਫਲ ਹੋਏ ਹਰਿਆਣਾ ਦੇ ਹੋਨਹਾਰ ਉਮੀਦਵਾਰਾਂ ਦੇ ਲਈ ਪ੍ਰਬੰਧਿਤ ਪ੍ਰਤਿਭਾ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਸਾਰੇ ਉਮੀਦਵਾਰਾਂ ਨੂੰ ਸਮ੍ਰਿਤੀ ਚਿੰਨ੍ਹ ਅਤੇ ਸ੍ਰੀਮਦਭਗਵਦ ਗੀਤਾ ਭੇਂਟ ਕਰ ਸਨਮਾਨਿਤ ਕੀਤਾ, ਉਨ੍ਹਾਂ ਨੇ ਪ੍ਰਤਿਭਾਵਾਨ ਨੌਜੁਆਨਾਂ ਅਤੇ ਉਨ੍ਹਾਂ ਦੇ ਮਾਂਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਚੋਣ ਕੀਤੇ ਉਮੀਦਵਾਰ ਹਰਿਆਣਾ ਉਦੈ ਤੇ ਆਤਮਨਿਰਭਰ ਭਾਰਤ ਵਿਚ ਚੰਗਾ ਯੋਗਦਾਨ ਦੇਣਗੇ। ਹੁਣ ਪੂਰਾ ਦੇਸ਼ ਹੀ ਉਨ੍ਹਾਂ ਦੇ ਲਈ ਪਰਿਵਾਰ ਹੈ। ਵਸੂਧੇਵ ਕੁਟੁੰਬਕਮ ਦੇ ਭਾਵ ਨਾਲ ਅੱਗੇ ਵੱਧਨਾ ਹੈ ਅਤੇ ਸਮਾਜ ਨੂੰ ਸੁਖੀ ਬਨਾਉਣ ਲਈ ਬਿਹਤਰ ਕੰਮ ਕਰਨਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਬੱਚੇ ਪ੍ਰਤਿਭਾਵਾਨ ਹਨ। ਇਸ ਨੂੰ ਲੈ ਕੇ ਪਿਛਲੇ 8 ਸਾਲਾਂ ਵਿਚ ਸਰਕਾਰ ਨੇ ਨਵਾਂ ਮਾਹੌਲ ਤਿਆਰ ਕੀਤਾ ਹੈ। ਅੱਜ ਉਸੀ ਦਾ ਨਤੀਜਾ ਹੈ ਕਿ ਸਾਲ 2022 ਦੀ ਸਿਵਲ ਸੇਵਾ ਪ੍ਰੀਖਿਆ ਵਿਚ ਸੂਬੇ ਦੇ 6.50 ਫੀਸਦੀ ਉਮੀਦਵਾਰਾਂ ਨੇ ਸਫਲਤਾ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਦੂਜੇ ਖੇਤਰਾਂ ਦੀ ਵੀ ਗੱਲ ਕਰਨ ਤਾਂ ਹਰਿਆਣਾ ਅਨੇਕ ਮਾਮਲਿਆਂ ਵਿਚ ਹੋਰ ਸੂਬਿਆਂ ਤੋਂ ਮੋਹਰੀ ਹੈ।ਹਰਿਆਣਾ ਦੀ ਕੁੱਲ ਆਬਾਦੀ 2 ਫੀਸਦੀ ਹੈ ਜਦੋਂ ਕਿ ਰੱਖਿਆ ਖੇਤਰ ਵਿਚ 10 ਫੀਸਦੀ, ਖੇਡਾਂ ਵਿਚ 35 ਫੀਸਦੀ ਅਤੇ ਖੇਤੀਬਾੜੀ ਵਿਚ 15 ਫੀਸਦੀ ਹਰਿਆਣਾ ਦਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਇਸ ਯੋਗਦਾਨ ਨੂੰ ਹੋਰ ਅੱਗੇ ਕਿਵੇਂ ਵਧਾਇਆ ਜਾਵੇ।

ਟਾਪ 100 ਵਿਚ 19 ਉਮੀਦਵਾਰਾਂ ਦਾ ਚੋਣ ਹੋਣਾ ਹਰਿਆਣਾ ਲਈ ਮਾਣ

ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ਦੀ ਸਿਵਲ ਸੇਵਾ ਪ੍ਰੀਖਿਆ ਨਤੀਜੇ ਵਿਚ ਸੂਬੇ ਦੇ 63 ਉਮੀਦਵਾਰਾਂ ਅਤੇ ਟਾਪ 100 ਵਿਚ 19 ਉਮੀਦਵਾਰਾਂ ਦਾ ਚੋਣ ਹੋਣਾ ਹਰਿਆਣਾ ਦੇ ਲਈ ਮਾਣ ਦਾ ਵਿਸ਼ਾ ਹੈ। ਇਸ ਪ੍ਰੀਖਿਆ ਵਿਚ 32 ਮੁੰਡੇ ਤੇ 31 ਕੁੜੀਆਂ ਦਾ ਚੋਣ ਹੋਣਾ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦਾ ਵੀ ਸਾਰਥਕ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿਵਲ ਸੇਵਾ ਵਿਚ ਚੋਣ ਕੀਤੇ 7 ਅਧਿਕਾਰੀਆਂ ਨੇ ਵੀ ਯੂਪੀਏਸਸੀ ਦੀ ਪ੍ਰੀਖਿਆ ਵਿਚ ਸਫਲਤਾ ਪਾਈ ਹੈ ਅਤੇ ਇਸ ਵਿਚ ਇਕ ਹਰਿਆਣਾ ਪੁਲਿਸ ਦੇ ਸਿਖਿਆਧੀਨ ਸੱਭ ਸਬ-ਇੰਸਪੈਕਟਰ ਵੀ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਜੈਸ ਜਵਾਨ, ਜੈਯ ਕਿਸਾਨ ਦਾ ਨਾਰਾ ਸੀ ਜਿਸ ਨੂੰ ਅੱਗੇ ਵਧਾਉਂਦੇ ਹੋਏ ਜੈਯ ਵਿਗਿਆਨ, ਜੈਯ ਅਨੁਸੰਧਾਨ ਕਿਹਾ ਗਿਆ। ਇਸ ਵਿਚ ਬਾਅਦ ਵਿਚ ਜੈਯ ਪਹਿਲਵਾਨ ਜੋੜਿਆ ਗਿਆ ਅਤੇ ਅੱਜ ਇਸ ਮੌਕੇ 'ਤੇ ਨੌਜੁਆਨ ਅੱਗੇ ਵਧਾਉਂਦੇ ਹੋਏ ਜੈਯ ਇਮਤਿਹਾਨ ਦਾ ਨਾਰਾ ਸਾਕਾਰ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਿਵਲ ਸੇਵਾ ਦੀ ਸਿਖਲਾਈ ਕੇਂਦਰ ਲਬਾਸਨਾ ਸ਼ਬਦ ਹੀ ਨੌਜੁਆਨਾਂ ਲਈ ਊਰਜਾਵਾਨ ਹਨ। ਕਿਉਂਕਿ ਇਸ ਦਾ ਨਾਂਅ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸਾਸ਼ਤਰੀ ਨਾਲ ਜੁੜਿਆ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਮੀਦਵਾਰ ਸਿਖਲਾਈ ਦੌਰਾਨ ਹੀ ਉਦਾਰ ਚਰਿਤਰ ਅਪਨਾਉਣ ਅਤੇ ਅੰਤੋਂਦੇਯ ਨੂੰ ਮੁੱਖ ਟੀਚਾ ਬਣਾ ਕੇ ਪੁ+ੇ ਦੇਸ਼ ਨੂੰ ਆਪਣਾ ਪਰਿਵਾਰ ਮੰਨਦੇ ਹੋਏ ਸਮਾਜਿਕ ਸੇਵਾ ਦੀ ਭਾਵਨਾ ਨਾਲ ਬਿਨ੍ਹਾਂ ਭੇਦਭਾਵ ਦੇ ਕਾਰਜ ਕਰਨ ਤਾਂ ਜੋ ਹੋਰ ਨੌਜੁਆਨਾ ਦੇ ਲਈ ਪ੍ਰੇਰਣਾ ਸਰੋਤ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਮਨ ਲਗਾ ਕੇ ਕਾਰਜ ਕਰਨ ਅਤੇ ਕਦੀ ਵੀ ਕਿਸੇ ਦੀ ਗੱਲ ਨੂੰ ਮਨ ਨਾਲ ਨਾ ਲਗਾਉਣ। ਇਹੀ ਉਨ੍ਹਾਂ ਦੀ ਸੇਵਾ ਦੀ ਸਫਲਤਾ ਦੀ ਪਹਿਚਾਣ ਬਨਣਗੇ।

ਸਿਵਲ ਸੇਵਾ ਦਾ ਮੁੱਖ ਟੀਚਾ ਧਨ ਨਹੀਂ ਸਗੋ ਸਮਾਜ ਸੇਵਾ - ਸੰਜੀਵ ਕੌਸ਼ਲ

ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਮਿਹਨਤ ਅਤੇ ਕਾਬਲਿਅਤ ਦਾ ਸਿਵਲ ਸੇਵਾ ਤੋਂ ਬਿਹਤਰ ਦੂਜਾ ਕੋਈ ਵਿਕਲਪ ਨਹੀਂ ਹੁੰਦਾ। ਪਰ ਸਿਵਲ ਸੇਵਾ ਦੀ ਡਗਰ ਬਹੁਤ ਮੁਸ਼ਕਲ ਅਤੇ ਚਨੌਤੀਪੂਰਣ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਵਲ ਸੇਵਾ ਨੂੰ ਮੁੱਖ ਟੀਚਾ ਧਨ ਨਹੀਂ ਸਗੋ ਸਮਾਜ ਸੇਵਾ ਮੰਨ ਕੇ ਕਰਨਾ ਚਾਹੀਦਾ ਹੈ। ਆਪਸ ਵਿਚ ਭਾਈਚਾਰਾ ਬਹੁਤ ਮਹਤੱਵਪੂਰਣ ਹੈ। ਸਿਖਲਾਈ ਦੌਰਾਨ ਵੀ ਸਾਨੁੰ ਮਿਲਨਾ ਜੁਲਣਾ ਹੀ ਸਿਖਾਇਆ ਜਾਂਦਾ ਹੈ, ਚਾਹੇ ਅਸੀਂ ਦੇਸ਼ ਦੇ ਕਿਸੇ ਵੀ ਸੂਬੇ ਵਿਚ ਕੰਮ ਕਰ ਰਹੇ ਹੋਣ।

ਅਨੁਸਾਸ਼ਨ ਅਤੇ ਜਿਮੇਵਾਰੀ ਦੀ ਭਾਵਨਾ ਸਿਖਾਉਂਦੀ ਹੈ ਪੁਲਿਸ ਸੇਵਾ - ਪੀ ਕੇ ਅਗਰਵਾਲ

ਪੁਲਿਸ ਮਹਾਨਿਦੇਸ਼ਕ ਪੀ ਕੇ ਅਗਰਵਾਲ ਨੇ ਕਿਹਾ ਕਿ ਹਰਿਆਣਾ ਦੇ ਚੋਣ ਕੀਤੇ ਨੌਜੁਆਨ ਪੂਰੇ ਸੂਬੇ ਵਿਚ ਬ੍ਰਾਂਡ ਅੰਬੇਸਡਰ ਵਜੋ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਸੇਵਾ ਨੂੰ ਸਵੈਛਾ ਨਾਲ ਖੁਸ਼ ਹੋ ਕੇ ਚੁਨਣ ਤਾਂ ਜੋ ਸਮਾਜ ਨੂੰ ਵੀ ਉਨ੍ਹਾਂ ਦੀ ਸੇਵਾਵਾਂ ਦਾ ਲਾਭ ਮਿਲੇ ਕਿਉਂਕਿ ਪੁਲਿਸ ਸੇਵਾ ਅਨੁਸਾਸ਼ਨ ਅਤੇ ਜਿਮੇਵਾਰੀ ਦਾ ਪਾਠ ਸਿਖਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਚ ਉਮੀਦਵਾਰਾਂ ਦਾ ਚੋਣ ਪੁਲਿਸ ਪਰਿਵਾਰਾਂ ਤੋਂ ਹੋਇਆ ਹੈ। ਇਹ ਪੁਲਿਸ ਪ੍ਰਸਾਸ਼ਨ ਲਈ ਮਾਣ ਦੀ ਗੱਲ ਹੈ।

ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਏਸ ਢੇਸੀ, ਵਧੀਕ ਮੁੱਖ ਸਕੱਤਰ ਅਰੁਣ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਅਤੇ ਡੀਆਈਜੀ ਪੰਕਜ ਨੈਨ ਸਮੇਤ ਕਹੀ ਸੀਨੀਅਰ ਅਧਿਕਾਰੀ ਮੌਜੂਦ ਰਹੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ