ਚੰਡੀਗੜ੍ਹ, 6 ਜੂਨ : ਹਰਿਆਣਾ ਸਰਕਾਰ ਨੇ ਰਾਜ ਅਪਰਾਧ ਸ਼ਾਖਾ ਦੇ ਵਧੀਕ ਪੁਲਿਸ ਇੰਸਪੈਕਟਰ ਜਨਰਲ ਓ.ਪੀ.ਸਿੰਘ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਡਾ.ਏ.ਐਸ.ਚਾਵਲਾ ਦੀ ਛੁੱਟੀ ਸਮੇਂ ਦੌਰਾਨ ਏਡੀਜੀਪੀ, ਸੰਚਾਰ-ਸੂਚਨਾ ਤਕਨਾਲੋਜੀ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਇਸ ਤੋਂ ਇਲਾਵਾ, ਇੰਸਪੈਕਟਰ ਜਨਰਲ, ਪੁਲਿਸ ਪ੍ਰਸ਼ਾਸਨ ਸੰਜੈ ਕੁਮਾਰ ਨੂੰ ਡਾ.ਏ.ਐਸ.ਚਾਵਲਾ ਦੀ ਛੁੱਟੀ ਸਮੇਂ ਦੌਰਾਨ ਸੰਚਾਰ-ਸੂਚਨਾ ਤਕਨਾਲੋਜੀ ਦੇ ਪ੍ਰਸ਼ਾਸਨਿਕ ਪੱਧਰ ਦਾ ਕਾਰਜਭਾਰ ਵਾਧੂ ਤੌਰ 'ਤੇ ਸੌਂਪਿਆ ਹੈ।