ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਦਿਸ਼ਾ ਵਿਚ ਇਹ ਮਹਤੱਵਪੂਰਣ ਕਦਮ
ਸੂਰਜਮੁਖੀ ਦਾ ਐਮਐਸਪੀ 6400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ ਕੀਤਾ 6760 ਰੁਪਏ ਪ੍ਰਤੀ ਕੁਇੰਟਲ
ਮੂੰਗ ਦਾਲ ਦੇ ਐਮਐਸਪੀ ਵਿਚ ਵੀ ਹੋਇਆ ਵਰਨਣਯੋਗ ਵਾਧਾ
ਚੰਡੀਗੜ੍ਹ, 7 ਜੂਨ (ਬਿਊਰੋ) : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਨਵੀਂ ਦਿੱਲੀ ਵਿਚ ਹੋਈ ਕੇਂਦਰੀ ਕੈਬੀਨੇਟ ਦੀ ਮੀਟਿੰਗ ਵਿਚ ਮਾਰਕਟਿੰਗ ਸੀਜਨ 2023-24 ਲਈ ਖਰੀਫ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਵਿਚ ਵਾਧਾ ਕਰਨ ਦੇ ਫੈਸਲੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਹੈ। ਇਹ ਫੈਸਲਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਸਰਕਾਰ ਦੀ ਵਚਨਬੱਧਤਾ ਦੀ ਦਿਸ਼ਾ ਵਿਚ ਇਕ ਹੋਰ ਕਦਮ ਹੈ।
ਇਸ ਬਾਰੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਝੋਨਾ (ਕਾਮਨ) ਦਾ ਘੱਟੋ ਘੱਟ ਸਹਾਇਕ ਮੁੱਲ 2040 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2183 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਜਦੋਂ ਕਿ ਏ-ਗ੍ਰੇਡ ਝੋਨੇ ਦਾ ਐਮਏਸਪੀ 2060 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2203 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਮੂੰਗ ਦਾਲ ਦੇ ਮੁੱਲ ਵਿਚ ਵੀ ਵਰਨਣਯੋਗ ਵਾਧਾ ਕੀਤਾ ਗਿਆ ਹੈ। ਇਸ ਦਾ ਐਮਐਸਪੀ 7755 ਰੁਪਏ ਪ੍ਰਤੀ ਕੁਇਟਲ ਤੋਂ ਵਧਾ ਕੇ 8558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਬੁਲਾਰੇ ਨੇ ਦਸਿਆ ਕਿ ਯੋਜਨਾ ਦਾ ਐਮਐਸਪੀ 2350 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2500 ਰੁਪਏ ਪ੍ਰਤੀ ਕੁਇੰਟਲ, ਰਾਗੀ ਦਾ ਐਮਏਸਪੀ 3578 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 3846 ਰੁਪਏ ਪ੍ਰਤੀ ਕੁਇੰਟਲ , ਮੱਕੀ ਦਾ ਐਮਐਸਪੀ 1962 ਰੁਪੇ ਪ੍ਰਤੀ ਕੁਇੰਟਲ ਤੋਂ ਵਧਾ ਕੇ 2090 ਰੁਪਏ ਪ੍ਰਤੀ ਕੁਇੰਟਲ , ਅਰਹਰ ਦਾ ਐਮਐਸਪੀ 6600 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7000 ਰੁਪਏ ਪ੍ਰਤੀ ਕੁਇੰਟਲ, ਉੜਦ ਦਾ 6600 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 6950 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਇਸੀ ਤਰ੍ਹਾ, ਮੂੰਗਫਲੀ ਦਾ ਐਮਐਸਪੀ 5850 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 6377 ਰੁਪਏ ਪ੍ਰਤੀ ਕੁਇੰਟਲ, ਸੂਰਜਮੁਖੀ ਦਾ ਐਮਐਸਪੀ 6400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 6760 ਰੁਪਏ ਪ੍ਰਤੀ ਕੁਇੰਟਲ, ਸੋਇਆਬੀਨ ਦਾ ਐਮਐਸਪੀ 4300 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 4600 ਰੁਪਏ ਪ੍ਰਤੀ ਕੁਇੰਟਲ, ਕਾਟਨ (ਮੀਡੀਅਮ ਸਟੇਪਲ) ਦਾ ਐਮਐਸਪੀ 6080 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 6620 ਰੁਪਏ ਪ੍ਰਤੀ ਕੁਇੰਟਲ, ਕਾਟਨ (ਲਾਂਗ ਸਟੇਪਲ) ਦਾ ਐਮਏਸਪੀ 6380 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 7020 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਕਈ ਸਾਲਾਂ ਤੋਂ ਰਬੀ ਤੇ ਖਰੀਫ ਦੀ ਦੋਵਾਂ ਫਸਲਾਂ ਦਾ ਬਿਜਾਈ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੱਟੋ ਘੱਟ ਸਹਾਇਕ ਮੁੱਲ ਐਲਾਨ ਕਰਦਾ ਹੈ। ਸਰਕਾਰ ਦੇ ਇਸ ਕਦਮ ਤੋਂ ਕਿਸਾਨਾਂ ਦੇ ਕੋਲ ਇਹ ਵਿਕਲਪ ਹੁੰਦਾ ਹੈ ਕਿ ਉਨ੍ਹਾਂ ਨੇ ਕਿਸ ਫਸਲ ਨੂੰ ਬਿਜਾਈ ਕਰਨ ਵਿਚ ਵੱਧ ਮੁਨਾਫਾ ਹੋ ਸਕਦਾ ਹੈ।