4 ਹਸਪਤਾਲਾਂ ਦੀ ਮੌਜੂਦਗੀ ਦੇ ਨਾਲ ਟ੍ਰਾਈਸਿਟੀ ’ਚ ਸਭ ਤੋਂ ਵੱਡਾ ਨੈਟਵਰਕ
ਮੋਹਾਲੀ, 7 ਜੂਨ ( ਹਰਬੰਸ ਬਾਗੜੀ ) : ਫਿਲਮੀ ਜਗਤ ਦੀ ਉਘੀ ਲੇਖਕ,ਪ੍ਰੋਡਿਊਸਰ ਅਤੇ ਕਲਾਕਾਰ ਟਿਸਕਾ ਚੋਪੜਾ ਵੱਲੲ ਮੋਹਾਲੀ ਵਿੱਚੇ ਟਰਾਈਸਿਟੀ ਦਾ ਸਭੱ ਤੋਂ ਵੱਡੇ ਟੈਟਵਰਕ ਵਾਲਾ ਮਦਰਹੁੱਡ ਹਸਪਤਾਲ, ਔਰਤਾਂ ਅਤੇ ਬੱਚਿਆਂ ਦੇ ਅਤਿਅਧੁਨਿਕ ਹਸਪਤਾਲ ਮੋਹਾਲੀ ਦਾ ਉਦਘਾਟਨ ਕੀਤਾ । ਸ੍ਰੀ ਮਤੀ ਚੋਪੜਾ ਨੇ ਅਪਣੇ ਤਜਰਬੇ ਸਾਂਝੇ ਕਰਦੇ ਹੋਏ ਸੁਮੇਚ ਡਾਕਟਰ ਜਗਤ ਅਤੇ ਨਰਸਿੰਗ ਸਟਾਫ ਨੂੰ ਮਾਨਵਤਾ ਦੀ ਸੇਵਾ ਕਰਨ ਵਾਲਾ ਦੱÇੋਸਆ। ਉਨ੍ਹਾਂ ਮਾਤਾ ਸਬੰਧੀ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿ ਮਾਂ ਹੋਣਾ ਅਪਣੇ ਆਪ ਵਿੱਚ ਵਿੱਚ ਅਨੂਭਵ ਹੈ।
ਮਦਰਹੁੱਡ ਹਸਪਤਾਲ ਦੇ ਸੀਈਓ ਵਿਜਯਰਤਨਾ ਵੇਂਕਟਰਮਨ ਨੇ ਕਿਹਾ ਕਿ ਮਦਰਹੁੱਡ ਹਸਪਤਾਲ ਨੂੰ ਭਾਰਤ ਦੇ ਸਭ ਤੋਂ ਤੇਜੀ ਨਾਲ ਵਿਕਸਿਤ ਹੋਣ ਵਾਲੇ ਸਿੰਗਲ ਸਪੈਸ਼ੀਲਿਟੀ ਹਸਪਤਾਲ ਦੇ ਰੂਪ ’ਚ ਮਾਨਤਾ ਪ੍ਰਾਪਤ ਹੈ, ਜਿਹੜਾ ਵਿਅਕਤੀਗਤ, ਰੋਗੀ-ਕੇਂਦਰਿਤ ਦੇਖਭਾਲ ਪ੍ਰਦਾਨ ਕਰਨ ਦੇ ਲਈ ਸਮਰਪਿਤ ਆਪਣੇ ਅਤਿਅਧੁਨਿਕ ਕੁਸ਼ਲ ਅਤੇ ਅਨੁਭਵੀ ਮਾਹਿਰਾਂ ਦੇ ਲਈ ਮਸ਼ਹੂਰ ਹੈ। ਹਸਪਤਾਲ ਹਰ ਉਮਰ ਵਰਗ ਦੀਆਂ ਔਰਤਾਂ, ਨਵੇਂ ਜਨਮੇ ਬੱਚਿਆਂ ਅਤੇ ਬੱਚਿਆਂ ਦੀ ਦੇਖਭਾਲ ਦੇ ਲਈ ਸੇਵਾਵਾਂ ਦੀ ਇੱਕ ਵਿਸਤਰਿਤ ਰੇਂਜ ਪ੍ਰਦਾਨ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇੱਕ ਹੀ ਛੱਤ ਦੇ ਹੇਠਾਂ ਅਸਾਨੀ ਨਾਲ ਸਾਰੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਇਸਦੇ ਇਲਾਵਾ, ਹਸਪਤਾਲ ਮਾਨਸਿਕ ਤੰਦਰੁਸਤੀ ਸਬੰਧੀ ਚਿੰਤਾਵਾਂ, ਬੱਚਿਆਂ ’ਚ ਵਿਵਹਾਰ ਸਬੰਧੀ ਮੁੱਦਿਆਂ ਅਤੇ ਔਰਤ, ਨਵੀਆਂ ਮਾਵਾਂ ਅਤੇ ਬੱਚਿਆਂ ਦੇ ਲਈ ਪੈਦਾ ਹੋਣ ਵਾਲੀਆਂ ਹੋਰ ਚੁਣੌਤੀਆਂ ਦੇ ਸਮਾਧਾਨ ਦੇ ਲਈ ਸਲਾਹ ਸੇਵਾਵਾਂ ਪ੍ਰਦਾਨ ਕਰਦਾ ਹੈ।, ‘ਇਸ ਹਸਪਤਾਲ ਦੀ ਸ਼ੁਰੂਆਤ ਟ੍ਰਾਈਸਿਟੀ ਦੇ ਵਿਭਿੰਨ ਇਲਾਕਿਆਂ ’ਚ ਅਸਾਨ, ਉੱਚ ਕੁਆਲਿਟੀ ਵਾਲੀ ਮੈਡੀਕਲ ਸੇਵਾ ਪ੍ਰਦਾਨ ਕਰਨ ਦੇ ਸਾਡੇ ਮਿਸ਼ਨ ’ਚ ਇੱਕ ਮਹੱਤਵਪੂਰਣ ਮੀਲ ਦਾ ਪੱਥਰ ਹੈ। ਰੋਗੀ-ਕੇਂਦਰਿਤ ਦੇਖਭਾਲ ਨੂੰ ਪਹਿਲ ਦਿੰਦੇ ਹੋਏ ਅਤੇ ਨਵੀਨਤਮ ਮੈਡੀਕਲ ਤਰੱਕੀ ਨੂੰ ਸ਼ਾਮਲ ਕਰਦੇ ਹੋਏ, ਸਾਡਾ ਮਕਸਦ ਔਰਤਾਂ ਅਤੇ ਬੱਚਿਆਂ ਦੀ ਤੰਦਰੁਸਤ ਸੇਵਾ ਯਾਤਰਾ ’ਚ ਇੱਕ ਸੰਸਾਰ ਪੱਧਰੀ ਭਾਗੀਦਾਰ ਦੇ ਰੂਪ ’ਚ ਸੇਵਾ ਕਰਦੇ ਹੋਏ ਖੇਤਰ ’ਚ ਨਵੇਂ ਕੀਰਤੀਮਾਨ ਸਥਾਪਿਤ ਕਰਨਾ ਹੈ।’ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵਿੱਚ ਬੱਚਿਆਂ ਅਤੇ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਦੀਆਂ ੋਸੇਵਾਵਾਂ ਉਪਲੱਭਧ ਹਨ।
ਡਾ. ਪੂਨਮ ਕੁਮਾਰ, ਸੀਨੀਅਰ ਕੰਸਲਟੈਂਟ ਆਬਸਟੇਟਿ੍ਰਕਸ ਐਂਡ ਗਾਯਨੇਕੋਲਾਜੀ, ਫੀਟਲ ਮੈਡੀਸਿਨ, ਮਦਰਹੁੱਡ ਹਾਸਪਿਟਲ, ਮੋਹਾਲੀ ਨੇ ਦੱਸਿਆ ਕਿ ‘ਸਿਜੇਰੀਅਨ ਸੈਕਸ਼ਨ ਦਰਾਂ ’ਚ ਕਾਫੀ ਵਾਧੇ ਨੂੰ ਵਿਕਸਿਤ ਜੀਵਨਸ਼ੈਲੀ ਦੇ ਰੁਝਾਨਾਂ ਅਤੇ ਪ੍ਰਸੂਤੀ ਪੀੜ ਦੇ ਪ੍ਰਚੱਲਿਤ ਡਰ ਦੇ ਲਈ ਜਿੰਮੇਦਾਰ ਠਹਿਰਾਇਆ ਜਾ ਸਕਦਾ ਹੈ। ਨਤੀਜਨ, 30-40% ਔਰਤਾਂ ਨੂੰ ਗਰਭ ਅਵਸਥਾ ਦੇ ਦੌਰਾਨ ਉੱਚ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ, ਮੁੱਖ ਰੂਪ ਨਾਲ ਜੀਵਨਸ਼ੈਲੀ ਨਾਲ ਸਬੰਧਤ ਬਦਲਾਵਾਂ ਅਤੇ ਮੋਟਾਪੇ ਦੀ ਚੁਣੌਤੀ ਇਸਦਾ ਕਾਰਨ ਹੈ। ਸਾਡਾ ਮਿਸ਼ਨ ਇਨ੍ਹਾਂ ਔਰਤਾਂ ਨੂੰ ਵਿਆਪਕ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਗਰਭ ਅਵਸਥਾ ਦੀ ਪੂਰੀ ਯਾਤਰਾ ਦੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਹੋ ਸਕੇ।’
ਫੋਟੋ ਟਿਸਕੀ ਚੋਪੜਾ : ਫਿਲਮੀ ਅਦਾਕਾਰਾਂ ਟਿਸਕੀ ਚੋਪੜਾ ਮੋਹਾਲੀ ਵਿੱਚ ਬੱਚਿਆਂ ਅਤੇ ਮਾਤਾ ਰੋਗਾਂ ਦੇ ਹਸਪਤਾਲ ‘ ਮਦਰਹੁੱਡ ਹਸਪਤਾਲ’ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਦੇ ਨਾ ਸੀਈਓ ਵਿਜਯਰਤਨਾ ਵੇਂਕਟਰਮਨ ਵੀ ਦਿਖਾਈ ਦੇ ਰਹੇ ਹਨ