ਤਪਾ ਮੰਡੀ, 7 ਜੂਨ (ਯਾਦਵਿੰਦਰ ਸਿੰਘ ਤਪਾ) : ਸਬ-ਡਵੀਜਨਲ ਹਸਪਤਾਲ ਤਪਾ ‘ਚ ਵਧੀਆ ਸੇਵਾਵਾਂ ਦੇ ਰਹੇ ਮਾਹਰ ਡਾਕਟਰ ਅਤੇ ਵਿਧਾਇਕ ਦਾ ਸਿਟੀ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਨੇ ਦੱਸਿਆ ਕਿ ਹਸਪਤਾਲ ਤਪਾ ‘ਚ ਮਾਹਰ ਡਾਕਟਰਾਂ ਦੀ ਲੰਬੇ ਸਮੇਂ ਤੋਂ ਘਾਟ ਚੱਲਦੀ ਦੇਖਦਿਆਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਮੇਹਨਤ ਨੇ ਰੰਗ ਲਿਆਕੇ ਸਾਰੇ ਮਾਹਰ ਡਾਕਟਰ ਐਸ.ਐਮ.ਓ ਤਪਾ ਨਵਜੋਤ ਪਾਲ ਸਿੰਘ ਭੁੱਲਰ ਦੀ ਅਗਵਾਈ ‘ਚ ਵਧੀਆ ਸੇਵਾਂਵਾਂ ਦੇ ਰਹੇ ਹਨ। ਇਨ੍ਹਾਂ ਸੇਵਾਵਾਂ ਕਾਰਨ ਦੂਰ-ਦੂਰ ਤੋਂ ਮਰੀਜ ਆਕੇ ਆਪਣਾ ਸਿਰਫ 10 ਰੁਪੈ ਦੀ ਪਰਚੀ ਤੇ ਇਲਾਜ ਕਰਵਾ ਰਹੇ ਹਨ। ਇਨ੍ਹਾਂ ਸੇਵਾਵਾਂ ਨੂੰ ਦੇਖਦੇ ਹੋਏ ਸਿਟੀ ਵੈਲਫੇਅਰ ਸੁਸਾਇਟੀ ਨੇ ਮਾਹਰ ਡਾ.ਗੁਰਪ੍ਰੀਤ ਸਿੰਘ ਮਾਹਲ,ਡਾ.ਕੰਵਲਜੀਤ ਸਿੰਘ ਬਾਜਵਾ,ਡਾ.ਗੁਰਸਾਗਰਦੀਪ ਸਿੰਘ ਸਿੱਧੂ,ਡਾ.ਸੀਤਲ ਬਾਂਸਲ,ਡਾ.ਸਿਖਾ ਬਾਂਸਲ,ਡਾ.ਅਮਨਦੀਪ ਕੌਰ,ਡਾ.ਦੀਪਤੀ,ਡਾ.ਗੁਰਪ੍ਰੀਤ ਕੌਰ,ਡਾ.ਤੰਨੂ ਸਿੰਗਲਾ,ਮੈਡੀਕਲ ਅਫਸਰ ਅਮਿੱਤ ਕੁਮਾਰ, ਡਾ.ਅਮਰਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਨਵਜੋਤ ਪਾਲ ਸਿੰਘ ਭੁੱਲਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸ.ਐਮ.ਓ ਨੇ ਸਿਟੀ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਵਿਧਾਇਕ ਉਗੋਕੇ ਤੋਂ ਮੰਗ ਕੀਤੀ ਹੈ ਕਿ ਹਸਪਤਾਲ ‘ਚ ਈ.ਐਨ.ਟੀ,ਬੱਚਿਆਂ ਅਤੇ ਸਟਾਫ ਨਰਸ਼ਾਂ ਦੀ ਘਾਟ ਚੱਲਣ ਕਾਰਨ ਮੁਸ਼ਕਲ ਆ ਰਹੀ ਹੈ ਇਸ ਤੋਂ ਇਲਾਵਾ ਹਸਪਤਾਲ ਦੀ ਐੰਬੂਲੈਂਸ਼ ਖਟਾਰਾ ਹਾਲਤ ਵਿੱਚ ਖੜ੍ਹੀ ਹੈ,ਜਿਸ ‘ਤੇ ਵਿਧਾਇਕ ਉਗੋਕੇ ਨੇ ਭਰੋਸਾ ਦਿਵਾਇਆ ਕਿ ਮੰਗਾਂ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਵਾ ਦਿੱਤੀਆਂ ਜਾਣਗੀਆਂ। ਸਿਟੀ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਧਾਇਕ ਉਗੋਕੇ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆੜ੍ਹਤੀਆਂ ਐਸੋਸ਼ੀਏਸਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ,ਜਸਵਿੰਦਰ ਸਿੰਘ ਚੱਠਾ,ਰਿੰਕਾ ਮੋਬਾਇਲਾਂ ਵਾਲਾ,ਕਾਲਾ ਚੱਠਾ,ਕੁਲਵਿੰਦਰ ਚੱਠਾ,ਪੰਕਜ ਚੋਹਾਨ,ਮਦਨ ਲਾਲ ਗਰਗ,ਲੁਭਾਸ ਸਿੰਗਲਾ,ਪਵਨ ਬਤਾਰਾ,ਮਨੋਜ ਮੌਂਜੀ,ਕਾਲਾ ਬੂਟਾਂ ਵਾਲਾ,ਪ੍ਰੇਮ ਭਾਰਤੀ,ਅਸ਼ੋਕ ਕੁਮਾਰ ਮੌੜ,ਕਾਜੂ ਗਰਗ ਆਦਿ ਸਮੂਹ ਸਟਾਫ ਹਾਜਰ ਸੀ।