ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਜੂਨ:
(ਰਵਿੰਦਰ ਸਿੰਘ ਢੀਂਡਸਾ):
ਸਰਹਿੰਦ ਵਿਖੇ ਆਪਣੇ ਫਲੈਗਸ਼ਿੱਪ ਸਥਾਨ 'ਤੇ 50 ਤੋਂ ਵੱਧ ਬੂਟੇ ਲਗਾਉਂਦਿਆਂ ਰਾਣਾ ਹੈਰੀਟੇਜ ਅਤੇ ਰਿਆਸਤ-ਏ-ਰਾਣਾ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਰਿਆਸਤ-ਏ-ਰਾਣਾ ਅਤੇ ਰਾਣਾ ਹੈਰੀਟੇਜ ਦੇ ਮੈਨੇਜਿੰਗ ਡਾਇਰੈਕਟਰ ਡਾ. ਦੀਪਿਕਾ ਸੂਰੀ ਨੇ ਕਿਹਾ ਕਿ ਧਰਤੀ 'ਤੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਹਰ ਵਿਅਕਤੀ ਦੀ ਭੂਮਿਕਾ ਅਹਿਮ ਹੈ ਤੇ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਵਾਤਾਵਰਨ ਦਿਵਸ ਮੌਕੇ ਰਿਆਸਤ-ਏ-ਰਾਣਾ ਅਤੇ ਰਾਣਾ ਹੈਰੀਟੇਜ ਗਰੁੱਪ ਦੇ ਸਟਾਫ ਤੋਂ ਇਲਾਵਾ ਇੱਥੇ ਆਉਣ ਵਾਲੇ ਮਹਿਮਾਨਾਂ ਨੂੰ ਵੀ ਡਾ. ਦੀਪਿਕਾ ਸੂਰੀ ਨੇ ਤੋਹਫੇ ਵਜੋਂ ਬੂਟੇ ਦਿੰਦਿਆਂ ਇਨਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਆ।ਉਨਾਂ ਕਿਹਾ ਕਿ ਇਸ ਮੁੰਹਿਮ ਨੂੰ ਕਾਮਯਾਬ ਬਣਾਉਣ ਲਈ ਸਭਨਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਤੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਉਨਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।