ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਜੂਨ:
(ਰਵਿੰਦਰ ਸਿੰਘ ਢੀਂਡਸਾ):
ਲੋਹੇ ਦੀ ਪੌੜੀ 'ਚ ਆਏ ਕਰੰਟ ਕਾਰਨ ਪਿੰਡ ਚੋਲਟੀ ਖੇੜ੍ਹੀ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਣ ਤੇ ਉਸਦੇ ਇੱਕ ਸਾਥੀ ਦੇ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਪਿੰਡ ਚੋਲਟੀ ਖੇੜ੍ਹੀ ਦੇ ਸਰਪੰਚ ਸਿਕੰਦਰ ਸਿੰਘ ਦੇ 19 ਸਾਲਾ ਭਤੀਜੇ ਸ਼ਾਹਬਾਜ਼ ਸਿੰਘ ਵਜੋਂ ਹੋਈ ਹੈ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸ਼ਾਹਬਾਜ਼ ਸਿੰਘ ਕਰਨ ਨਾਮਕ ਨੌਜਵਾਨ ਨਾਲ ਲੋਹੇ ਦੀ ਪੌੜੀ ਚੁੱਕ ਕੇ ਗਲੀ 'ਚੋਂ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਤਾਂ ਉਕਤ ਪੌੜੀ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਈ ਤੇ ਕਰੰਟ ਲੱਗਣ ਕਾਰਨ ਸ਼ਾਹਬਾਜ਼ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਦੂਸਰਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਸਰਪੰਚ ਸਿੰਕਦਰ ਸਿੰਘ ਨੇ ਦੋਸ਼ ਲਗਾਇਆ ਕਿ ਸ਼ਿਕਾਇਤ ਕੀਤੇ ਜਾਣ ਦੇ ਬਾਵਜ਼ੂਦ ਵੀ ਬਿਜਲੀ ਵਿਭਾਗ ਵੱਲੋਂ ਢਿੱਲੀਆਂ ਤਾਰਾਂ ਨੂੰ ਕਸਿਆ ਨਹੀਂ ਗਿਆ ਜਿਸ ਕਾਰਨ ਉਨਾਂ ਦੇ ਬੱਚੇ ਦੀ ਜਾਨ ਚਲੀ ਗਈ।ਉਨਾਂ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਆਉਂਦੀ 15 ਜੂਨ ਨੂੰ ਸ਼ਾਹਬਾਜ਼ ਸਿੰਘ ਦੀ ਅਮਰੀਕਾ ਦੀ ਫਲਾਈਟ ਸੀ।