ਸ੍ਰੀ ਫ਼ਤਹਿਗੜ੍ਹ ਸਾਹਿਬ/ 8 ਜੂਨ:
(ਰਵਿੰਦਰ ਸਿੰਘ ਢੀਂਡਸਾ):
ਬੀਤੇ ਦਿਨ ਨਹਿਰੂ ਯੁਵਾ ਕੇਂਦਰ, ਫਤਿਹਗੜ੍ਹ ਸਾਹਿਬ ਅਤੇ ਸਮੂਹ ਮੈਂਬਰ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਵਲੋਂ ਪੁਰਾਤਨ ਪੰਜਾਬ ਵਿੱਚ ਵਰਤੇ ਜਾਂਦੇ ਪੌਸ਼ਟਿਕ ਅਨਾਜ ਜਿਵੇਂ ਕਿ ਕੋਧਰਾ, ਰਾਗੀ, ਬਾਜਰਾ,ਜਵਾਰ, ਕੰਗਨੀ, ਹਰੀ ਕੰਗਨੀ,ਸਵਾਂਕ, ਜੌਂ ਵਗੈਰਾ ਦੀ ਪੰਜਾਬ ਵਿਚ ਅਨਾਜ ਦੇ ਰੂਪ ਵਿੱਚ ਮੁੜ ਵਰਤੋਂ ਲਈ ਵਿਸ਼ੇਸ਼ ਯਤਨ ਕਰਦੇ ਹੋਏ ਖੇਤੀ-ਬਾੜੀ ਵਿਭਾਗ ਪੰਜਾਬ ਸਰਕਾਰ ਨਾਲ ਮਿਲ ਕੇ ਇਕ ਵਿਸ਼ੇਸ਼ ਸੈਮੀਨਾਰ ਸਕਿੱਲ ਡਿਵੈਲਪਮੈਂਟ ਸੈਂਟਰ, ਹੰਸਾਲੀ ਵਿਖੇ ਕਰਵਾਇਆ ਗਿਆ ਜਿਸ ਵਿਚ ਪਿੰਡ ਖੇੜਾ ਅਤੇ ਹੰਸਾਲੀ ਵਾਸੀਆਂ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਵਿਚ ਜਿਲਾ ਖੇਤੀ-ਬਾੜੀ ਅਫਸਰ ਜਸਵਿੰਦਰ ਸਿੰਘ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਪ੍ਰਧਾਨ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ), ਐਡਵੋਕੇਟ ਵੈਦ ਗੁਲਸ਼ਨ ਅਰੋੜਾ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ ਫਤਿਹਗੜ੍ਹ ਸਾਹਿਬ ਦੇ ਮਨਪ੍ਰੀਤ ਸਿੰਘ, ਦਲਜੀਤ ਸਿੰਘ ਅਤੇ ਹੋਰਨਾਂ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ ਦੇ ਮੈਂਬਰੇਂ ਵਲੋਂ ਪੁਰਾਤਨ ਪੰਜਾਬ ਵਿੱਚ ਵਰਤੇ ਜੇਂਦੇ ਅਨਾਜ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੌਰਾਨ ਐਡਵੋਕੇਟ ਵੈਦ ਗੁਲਸ਼ਨ ਅਰੋੜਾ ਵਲੋਂ ਵਿਸ਼ੇਸ਼ ਤੌਰ ਤੇ ਪੁਰਾਤਨ ਪੰਜਾਬ ਦੇ ਅਨਾਜ ਦੀਆਂ ਵੱਖ-ਵੱਖ ਕਿਸਮਾਂ ਦੇ ਅਨਾਜ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਤਨ ਪੰਜਾਬ ਵਿੱਚ ਅਨਾਜ ਵੱਜੋਂ ਮੁੱਖ ਰੂਪ ਵਿੱਚ ਕੋਧਰਾ, ਰਾਗੀ, ਕੰਗਨੀ,ਹਰੀ ਕੰਗਨੀ,ਬਾਜਰਾ, ਜਵਾਰ ਵਗੈਰਾ ਨੂੰ ਹੀ ਪ੍ਰਮੁੱਖਤਾ ਨਾਲ ਖੁਰਾਕ ਵੱਜੋਂ ਵਰਤਿਆ ਜਾਂਦਾ ਸੀ ਅਤੇ ਇਹ ਆਧੁਨਿਕ ਅਨਾਜ ਦੇ ਨਾਲੋਂ ਕਈ ਗੁਣਾ ਵੱਧ ਪੌਸ਼ਟਿਕ ਅਤੇ ਗੁਣਕਾਰੀ ਹੈ। ਇਸ ਅਨਾਜ ਦੀ ਵਰਤੋਂ ਨਾਲ ਜਿੱਥੇ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ,ਉੱਥੇ ਪੁਰਾਤਨ ਅਨਾਜ ਦੀ ਵਰਤੋਂ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਵਿਚ ਵੀ ਸਹਾਈ ਹੁੰਦੀ ਹੈ। ਮੁੱਖ ਜਿਲਾ ਖੇਤੀ-ਬਾੜੀ ਅਫਸਰ ਜਸਵਿੰਦਰ ਸਿੰਘ ਵੱਲੋ ਵੀ ਖੇਤੀ-ਬਾੜੀ ਵਿਭਾਗ ਵਲੋਂ ਉਕਤ ਅਨਾਜ ਦੇ ਬੀਜਾਂ ਦੀ ਉਪਲੱਬਧਤਾ ਅਤੇ ਜਾਣਕਾਰੀ ਦਿੰਦੇ ਹੋਏ ਇਹਨਾਂ ਦੀ ਬਿਜਾਈ ਅਤੇ ਸਾਂਭ-ਸੰਭਾਲ ਲਈ ਵਿਸ਼ੇਸ਼ ਟ੍ਰੇਨਿੰਗ ਕੈੰਪ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਵਲੋਂ ਸੰਬੋਧਨ ਦੌਰਾਨ ਦੱਸਿਆ ਗਿਆ ਕਿ ਯੂਨਾਈਟਿਡ ਨੇਸ਼ਨ ਵੱਲੋ ਵੀ ਸਾਲ 2023 ਨੂੰ ਉਪਰੋਕਤ ਪੁਰਾਤਨ ਅਨਾਜ ਦੇ ਉਤਪਾਦਨ ਅਤੇ ਵਰਤੋਂ ਵਿੱਚ ਲਿਆਉਣ ਲਈ ਵਿਸ਼ੇਸ਼ ਯੋਜਨਾਬੱਧ ਢੰਗ ਨਾਲ ਇਨਾਂ ਦੀ ਵਰਤੋਂ ਅਮਲ ਵਿੱਚ ਲਿਆਉਣ ਦੇ ਯਤਨ ਕੀਤਾ ਜਾ ਰਹੇ ਹਨ। ਸਮਾਗਮ ਉਪਰੰਤ ਮਨਦੀਪ ਸਿੰਘ ਸਰਪੰਚ ਖੇੜਾ ਵਲੋਂ ਸਾਰੇ ਮਹਿਮਾਨ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।