ਸ੍ਰੀ ਮੁਕਤਸਰ ਸਾਹਿਬ/8 ਜੂਨ:
(ਦੇਸ਼ ਸੇਵਕ ਬਿਊਰੋ):
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵੱਲੋਂ ਜ਼ਿਲ੍ਹਾ ਰੋਜ਼ਗਾਰ ਬਿਊਰੋ, ਮੁਕਤਸਰ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਟੇਟ ਲੈਵਲ ‘ਮੈਗਾ ਜੌਬ ਫੇਅਰ’ ਕਰਵਾਇਆ ਗਿਆ। ਇਸ ਜੌਬ ਫੇਅਰ ਦਾ ਮੁੱਖ ਮੰਤਵ +2 ਪਾਸ ਅਤੇ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣਾ ਸੀ। ਪੂਜਾ ਕਥੂਰੀਆ, ਟੀ.ਪੀ.ਓ. ਨੇ ਸਤਵਿੰਦਰ ਸਿੰਘ, ਤਹਿਸੀਲਦਾਰ, ਮੁਕਤਸਰ ਸਾਹਿਬ ਦਾ ਮੁੱਖ ਮਹਿਮਾਨ ਵਜੋਂ ਅਤੇ ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ, ਡੀ.ਬੀ.ਯੂ ਦਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਜੀ ਆਈਆਂ ਆਖਿਆ। ਡਾ. ਸੰਦੀਪ ਸਿੰਘ ਨੇ ਅਜਿਹੇ ਵਿਸ਼ਾਲ ਸਮਾਗਮ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਾਸ ਆਊਟ ਵਵਿਦਿਆਰਥੀਆਂਦੇ ਨਾਲ-ਨਾਲ ਨੇੜਲੇ ਖੇਤਰਾਂ ਦੇ ਨੌਜਵਾਨਾਂ ਨੂੰ ਆਪਣੇ ਖੇਤਰ ਵਿੱਚ ਵਧੀਆ ਨੌਕਰੀਆਂ ਲਈ ਚੁਣੇ ਜਾਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਾਂਝਾ ਕੀਤਾ ਕਿ ਡੀ.ਬੀ.ਯੂ ਨਾ ਸਿਰਫ ਸਿੱਖਿਆ ਦੇ ਪ੍ਰਸਾਰ ਲਈ ਸਗੋਂ ਨੌਜਵਾਨਾਂ ਦੇ ਸਰਵੋਤਮ ਪਲੇਸਮੈਂਟ ਅਤੇ ਉੱਜਵਲ ਭਵਿੱਖ ਲਈ ਵੀ ਵਚਨਬੱਧ ਹੈ। ਡਾ. ਹਰਸ਼ ਸਦਾਵਰਤੀ, ਵਾਈਸ ਪ੍ਰੈਜ਼ੀਡੈਂਟ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨੌਕਰੀ ਮੇਲੇ ਵਿੱਚ 900 ਤੋਂ ਵੱਧ ਉਮੀਦਵਾਰਾਂ ਨੇ ਭਾਗ ਲਿਆ ਸੀ, ਜਿਸ ਵਿੱਚ 28 ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਜਸਟ ਡਾਇਲ, ਐਚ.ਡੀ.ਐਫ.ਸੀ ਬੈਂਕ, ਓਸ਼ਨ ਇੰਜਨੀਅਰਿੰਗ ਵਰਗੀਆਂ ਕੰਪਨੀਆਂ ਭਰਤੀ ਲਈ ਆਈਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਚਾਹਵਾਨ ਉਮੀਦਵਾਰਾਂ ਨੂੰ 6 ਲੱਖ ਰੁਪਏ ਸਾਲਾਨਾ ਤੱਕ ਦਾ ਪੈਕੇਜ ਆਫਰ ਕੀਤਾ ਗਿਆ ਹੈ। ਡਾ. ਹਰਸ਼ ਸਦਾਵਰਤੀ ਨੇ ਦੱਸਿਆ ਕਿ ਯੂਨਿਵਰਸਿਟੀ ਵੱਲੋਂ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਲਈ ਡੀ.ਬੈਸਟ ਦੇ ਤਹਿਤ, ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 100% ਤੱਕ ਸਕਾਲਰਸ਼ਿਪ ਦਿੱਤੀ ਜਾਂਦੀ ਹੈ।ਇਸ ਪਹਿਲਕਦਮੀ ਨਾਲ, ਡੀ.ਬੀ.ਯੂ ਸਿੱਖਿਆ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਰਾਹ ਪੱਧਰਾ ਕਰ ਰਹੀ ਹੈ।ਡਾ. ਸਦਾਵਰਤੀ ਨੇ ਦੱਸਿਆ ਕਿ ਯੂਨਿਵਰਸਿਟੀ ਉਚ ਵਿੱਦਿਆ,ਰਿਸਰਚ,ਖੇਡਾਂ,ਪਲੇਸਮੈਂਟ, ਇਨੋਵੇਸ਼ਨ ਅਤੇ ਅੰਤਰਪ੍ਰਨਿਉਰਸ਼ਿਪ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ।ਦੇਸ਼ ਭਗਤ ਯੂਨਿਵਰਸਿਟੀ ਲੋਕਾਂ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸਕਾਲਰਸ਼ਿਪ ਪ੍ਰਦਾਨ ਕਰ ਰਹੀ ਹੈ। 'ਬੇਟੀ ਪੜ੍ਹਾਓ ਬੇਟੀ ਬਚਾਓ' ਪਹਿਲਕਦਮੀ ਤਹਿਤ ਵਿਦਿਆਰਥਣਾਂ ਨੂੰ ਸ਼ਕਤੀ ਵਜ਼ੀਫ਼ਾ ਪ੍ਰਦਾਨ ਕੀਤਾ ਜਾ ਰਿਹਾ ਹੈ। ਯੂਨਿਵਰਸਿਟੀ ਖੇਡਾਂ ਵਿੱਚ ਵੀ ਉਭਰਦੇ ਖਿਡਾਰੀਆਂ ਦੇ ਲਾਭ ਅਤੇ ਹੱਲਾਸ਼ੇਰੀ ਲਈ ਖੇਡ ਸਕਾਲਰਸ਼ਿਪ ਵੀ ਪ੍ਰਦਾਨ ਕਰ ਰਹੀ ਹੈ।ਡਾ. ਸ਼ਦਾਵਰਤੀ ਨੇ ਦੱਸਿਆ ਕਿ ਯੂਨਿਵਰਸਿਟੀ ਵੱਲੋਂ ਵੱਖ-ਵੱਖ ਸ਼੍ਰੇਣੀਆਂ ਵਿੱਚ 23 ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਨਵੇਂ ਸੈਸ਼ਨ 2023-24 ਦੌਰਾਨ ਮੁਹੱਈਆ ਕਰਵਾਈ ਜਾਵੇਗੀ। ਸਮੇਂ ਦੀ ਲੋੜ ਅਤੇ ਰੁਝਾਨ ਦੇ ਅਨੁਸਾਰ, ਜਿਸ ਵਿੱਚ ਨੌਜਵਾਨ ਉੱਚ ਸਿੱਖਿਆ ਅਤੇ ਵਸੇਬੇ ਲਈ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ, ਯੂਨਿਵਰਸਿਟੀ ਵੱਲੋਂ ਆਈਲਟਸ ਅਤੇ ਆਈਲਟਸ ਪਲੱਸ ਪ੍ਰੋਗਰਾਮ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਯੂਨਿਵਰਸਿਟੀ ਉਭਰਦੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਚਨਬੱਧ ਹੈ। ਇਸ ਮੰਤਵ ਲਈ ਡੀ.ਬੀ.ਯੂ ਵਲੋਂ ਨਵੇਂ ਸਟਾਰਟਅੱਪਸ ਲਈ 3 ਲੱਖ ਫੰਡ ਮੁਹੱਈਆ ਕਰਵਾ ਰਹੀ ਹੈ।ਯੂਨਿਵਰਸਿਟੀ ਦੇ ਪਲੇਸਮੈਂਟ ਸੈੱਲ ਵਲੋਂ ਸਮੇਂ ਸਮੇਂ ਤੇ ਰੈਗੂਲਰ ਪਲੇਸਮੈਂਟ ਡਰਾਈਵ ਦਾ ਆਂਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਨਾਮੀ ਕੰਪਨਿਆਂ ਜਿਵੇਂ ਕਿ – ਹੋਲਾ ਇੰਡਿਆ, ਸਪੇਨ, ਵਿਪਰੋ, ਬਾਈਜੂਜ਼, ਰੈਡੀਸਨ, ਐਚ.ਡੀ.ਐਫ.ਸੀ. ਬੈਂਕ, ਟੈਕ ਮਹਿੰਦਰਾ ਵਲੋਂ ਵਿਦਿਆਰਥੀਆਂ ਨੂੰ ਕੰਪਨੀਆਂ ਦੇ ਇੰਟਰਵਿਊ ਦਾ ਸਾਹਮਣਾ ਕਰਨ ਦਾ ਕੀਮਤੀ ਅਨੁਭਵ ਵੀ ਪ੍ਰਦਾਨ ਕੀਤਾ ਜਾਂਦਾ ਹੈ।