ਚੰਡੀਗੜ੍ਹ, 8 ਜੂਨ:
ਹਰਿਆਣਾ ਸਰਕਾਰ ਨੇ ਨੋਟੀਫਾਇਡ ਕੀਤਾ ਹੈ ਕਿ 15 ਜੂਨ ਵੀਰਵਾਰ ਨੂੰ ਗ੍ਰਾਮ ਪੰਚਾਇਤ ਸੰਭਲਖਾ, ਬਲਾਕ ਲਾਡਵਾ, ਜਿਲ੍ਹਾ ਕੁਰੂਕਸ਼ੇਤਰ ਵਿਚ ਪੰਚਾਇਤ ਚੋਣ ਹੋਣਾ ਯਕੀਨੀ ਹੋਇਆ ਹੈ। ਇਸ ਲਈ ਪਿੰਡ ਪੰਚਾਇਤ ਦੇ ਅਧਿਕਾਰ ਖੇਤਰ ਵਿਚ ਸਥਿਤ ਸਾਰੇ ਦਫਤਰਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਸਰਕਾਰੀ ਸੰਸਥਾਨਾਂ ਵਿਚ ਪਬਲਿਕ ਛੁੱਟੀ ਰਹੇਗੀ।
ਮੁੱਖ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਗ੍ਰਾਮ ਪੰਚਾਇਤ ਚੋਣ ਵਿਚ ਕਰਮਚਾਰੀਆਂ ਦੀ ਭਾਗੀਦਾਰੀ ਸਰਲ ਬਨਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ। ਗ੍ਰਾਮ ਪੰਚਾਇਤ ਖੇਤਰ ਦੇ ਰਜਿਸਟਰਡ ਵੋਟਰ ਅਤੇ ਪੰਚਾਇਤ ਦੇ ਅਧਿਕਾਰ ਖੇਤਰ ਤੋਂ ਬਾਹਰ ਕਾਰਜ ਕਰਨ ਵਾਲੇ ਕਰਮਚਾਰੀ ਵੀ ਛੁੱਟੀ ਦੇ ਯੋਗ ਹੋਣਗੇ।
ਜਾਰੀ ਨੋਟੀਫਿਕੇਸ਼ਨ ਅਨੁਸਾਰ ਲੋਕ ਪ੍ਰਤੀਨਿਧੀਤਵ ਐਕਟ, 1951 ਦੀ ਧਾਰਾ 135ਬੀ ਤੋਂ ਇਲਾਵਾ ਹਰਿਆਣਾ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 173ਏ ਅਤੇ ਨਿਗੋਸ਼ਇਏਬਲ ਇੰਸਟਰੂਮੈਂਟ ਏਕਟ 1881 ਦੀ ਧਾਰਾ 25 ਦੇ ਅਨੁਸਾਰ 15 ਜੂਨ ਵੀਰਵਾਰ ਪੇਡ ਲੀਵ ਰਹੇਗੀ। ਸਾਰੇ ਕਾਰਖਾਨਿਆਂ, ਵਪਾਰਕ ਸੰਸਥਾਨਾਂ, ਉਦਯੋਗਿਕ ਇੰਟਰਪ੍ਰਾਈਜਿਜ, ਵਪਾਰ ਦੀਆਂ ਦੁਕਾਨਾਂ ਅਤੇ ਅਧਿਕਾਰ ਖੇਤਰ ਦੇ ਅੰਦਰ ਸਥਿਤ ਬੈਂਕਾਂ 'ਤੇ ਵੀ ਇਹ ਨਿਯਮ ਲਾਗੂ ਹੋਵੇਗਾ।