ਕਾਠਗੜ੍ਹ, 8 ਜੂਨ (ਸੁਖਦੇਵ ਸਿੰਘ ਪਨੇਸਰ) : ਪਿਛਲੇ ਕੁਛ ਸਮੇਂ ਤੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਕਾਠਗੜ੍ਹ ਪੱਬਾਂ ਭਾਰ ਹੋਈ ਹੈ।ਇਸੇ ਸਿਲਸਿਲੇ ਅਧੀਨ ਬੀਤੇ ਦਿਨ ਥਾਣਾ ਕਾਠਗੜ੍ਹ ਦੀ ਪੁਲਿਸ ਪਾਰਟੀ ਨੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਦੀ ਅਗਵਾਈ ਹੇਠ ਹਾਇਟੈਕ ਨਾਕਾ ਆਸਰੋਂ ਤੇ ਭੈੜੇ ਪੁਰਸ਼ਾਂ ਦੀ ਚੈਕਿੰਗ ਲਈ ਨਾਕਾ ਲਾਇਆ ਹੋਇਆ ਸੀ। ਸ਼ਾਮ ਵੇਲੇ ਸਮਾਂ ਕਰੀਬ 8 ਵਜੇ ਇਕ ਬੱਸ ਜੋ ਰੋਪੜ ਵਲੋਂ ਆਈ ਰਹੀ ਸੀ। ਉਸ ਨੂੰ ਚੈਕਿੰਗ ਲਈ ਰੋਕਿਆ। ਚੈਕਿੰਗ ਦੌਰਾਨ ਦੋ ਮੋਨੇ ਨੌਜਵਾਨ ਪੁਲਿਸ ਪਾਸੋਂ ਅੱਖ ਬਚਾ ਕੇ ਭੱਜਣ ਲੱਗੇ ਤਾਂ ਮੌਕੇ ਤੇ ਹਾਜਰ ਸਬ,ਇੰਸਪੈਕਟਰ ਪੂਰਨ ਸਿੰਘ ਨੇ ਮੁਸਤੈਦੀ ਨਾਲ ਦੋਨਾਂ ਨੂੰ ਕਾਬੂ ਕਰ ਲਿਆ। ਉਹਨਾਂ ਨੇ ਆਪਣੇ ਹੱਥਾਂ ਵਿਚੋਂ ਪਲਾਸਟਿਕ ਦੇ ਲਿਫਾਫੇ ਨਹਿਰ ਵਾਲੇ ਪਾਸੇ ਸੁੱਟ ਦਿੱਤੇ।ਜਦੋਂ ਪਹਿਲੇ ਨੌਜਵਾਨ ਦੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ।ਜਿਸ ਦਾ ਇਲੈਕਟ੍ਰਾਨਿਕ ਕੰਡੇ ਤੇ ਵਜ਼ਨ 15 ਗ੍ਰਾਮ ਹੋਇਆ। ਦੂਜੇ ਵਿਅਕਤੀ ਦੇ ਲਿਫਾਫੇ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।ਪਹਿਲੇ ਨੌਜਵਾਨ ਨੇ ਆਪਣਾ ਪਤਾ ਨਾਮ ਸੁਮਿਤ ਕੁਮਾਰ ਲਾਡੀ ਪੁਤਰ ਮਾਨ ਸਿੰਘ, ਪਿੰਡ ਕੰਡਾਲਾ ਥਾਣਾ ਸੋਹਾਣਾ ਜ਼ਿਲ੍ਹਾ ਮੋਹਾਲੀ ਦੱਸਿਆ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਸੁਖਵੀਰ ਸਿੰਘ ਪੁਤਰ ਸੁਖਵਿੰਦਰ ਸਿੰਘ ਪਿੰਡ ਸੌਂਡਾ ਥਾਣਾ ਸਰਹੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੱਸਿਆ। ਇਹਨਾਂ ਦੋਨਾਂ ਦੇ ਖਿਲਾਫ ਥਾਣਾ ਕਾਠਗੜ੍ਹ ਵਿਚ ਐਫ਼, ਆਈ, ਆਰ,ਨੰਬਰ 0044 ਜੁਰਮ ਐਨ, ਡੀ, ਪੀ, ਐਸ,21-61 ਐਕਟ 1985 ਅਧੀਨ ਦਰਜ ਕਰਕੇ ਮਾਨਯੋਗ ਅਦਾਲਤ ਬਲਾਚੌਰ ਵਿਚ ਪੇਸ਼ ਕੀਤੇ ਗਏ।ਮਾਨਯੋਗ ਅਦਾਲਤ ਨੇ ਦੋਨਾਂ ਦੋਸ਼ੀਆਂ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਸ੍ਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਇਹਨਾਂ ਪਾਸੋਂ ਅਹਿਮ ਖੁਲਾਸੇ ਹੋ ਸਕਦੇ ਹਨ।