ਮੁੱਲਾਂਪੁਰ ਦਾਖਾ, 8 ਜੂਨ (ਸਤਿਨਾਮ ਬੜੈਚ) : ਥਾਣਾ ਦਾਖਾ ਦੀ ਪੁਲਿਸ ਨੇ ਘਰੋਂ ਮੱਥਾ ਟੇਕਣ ਆਈਆਂ ਤਿੰਨ ਨਾਬਾਲਿਗ ਲੜਕੀਆਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ. ਪਰਮਜੀਤ ਸਿੰਘ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾ ਵਿੱਚ ਸਚਿਨ ਕੁਮਾਰ ਪੁੱਤਰ ਸੁਖਵੀਰ ਸਿੰਘ ਵਾਸੀ ਹੇਮ ਰਾਜ ਦਾ ਭੱਠਾ ਪਿੰਡ ਗਹੌਰ ਨੇ ਦੱਸਿਆ ਕਿ ਉਹ ਪਿੰਡ ਗਹੌਰ ਵਿਖੇ ਹੇਮ ਰਾਜ ਭੱਠੇ ’ਤੇ ਨੌਕਰੀ ਕਰਦਾ ਹੈ। ਉਸਨੇ ਦੱਸਿਆ ਕਿ ਉਸਦੀ ਲੜਕੀ ਜਾਨਵੀ 8 ਸਾਲ ਗੁਆਂਢੀ ਪ੍ਰਵੀਨ ਦੀਆਂ ਲੜਕੀਆਂ ਅੰਜਲੀ 12 ਸਾਲ ਅਤੇ ਆਰੂਸੀ 6 ਸਾਲ ਨਾਲ ਰੋਜਾਨਾ ਘਰੋਂ ਬਾਬਾ ਜਾਹਰ ਬਲੀ ਮੱਥਾ ਟੇਕਣ ਲਈ ਜਾਂਦੀ ਸੀ ਅਤੇ 6 ਜੂਨ ਨੂੰ ਵੀ ਦੁਪਹਿਰੇ 1 ਵਜੇ ਦੇ ਕਰੀਬ ਇਹ ਤਿੰਨੇ ਲੜਕੀਆਂ ਉੱਕਤ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਗਈਆਂ ਸਨ ਪਰ ਵਾਪਸ ਘਰ ਨਹੀਂ ਪਰਤੀਆਂ । ਜਿਨ੍ਹਾ ਦੀ ਆਪਣੇ ਤੌਰ ’ਤੇ ਕਾਫੀ ਭਾਲ ਕੀਤੀ ਪਰ ਕਿੱਧਰੇ ਨਹੀਂ ਮਿਲੀਆਂ। ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ।