ਨੂਰਪੁਰ ਬੇਦੀ, 8 ਜੂਨ (ਬਲਵਿੰਦਰ ਰੈਤ) : ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਮਨ ਮਾਨ ਦੇ ਸਿੰਗਲ ਟਰੈਕ ਲੁੱਕ ਅਤੇ ਓਲਡ ਮੀ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਆਪਣਾ ਨਵਾਂ ਗੀਤ ਰਿਸ਼ਤੇਦਾਰ 10 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ ਇਸ ਸਬੰਧੀ ਗੱਲਬਾਤ ਦੌਰਾਨ ਹਰਮਨ ਮਾਨ ਨੇ ਕਿਹਾ ਕਿ ਮਨੁੱਖੀ ਜਿੰਦਗੀ ਵਿੱਚ ਰਿਸ਼ਤੀਆਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇਸ ਗੀਤ ਨੂੰ ਰਿਲੀਜ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਰਿਲੀਜ਼ ਹੋ ਰਹੇ ਇਸ ਗੀਤ ਵਿੱਚ ਵੀ ਉੱਘੇ ਪੰਜਾਬੀ ਗੀਤਕਾਰ ਅਰਜਨ ਵਿਰਕ ਨੇ ਹਰ ਰਿਸ਼ਤੇ ਦੇ ਰੰਗ ਨੂੰ ਬੇਹੱਦ ਖੂਬਸੂਰਤ ਸ਼ਬਦਾਵਲੀ ਵਿੱਚ ਪਰੋਇਆ ਹੈ ਜਦ ਕਿ ਇਸ ਗੀਤ ਦਾ ਸੰਗੀਤ ਜੱਸੀ ਐਕਸ ਵਲੋਂ ਤਿਆਰ ਕੀਤਾ ਗਿਆ ਇਸ ਦੇ ਡਾਇਰੈਕਟਰ ਸੰਦੀਪ ਸ਼ਰਮਾ ਦਲਜੀਤ ਸਿੰਘ ਅਤੇ ਪ੍ਰੋਡਿਊਸਰ ਹਰਪ੍ਰੀਤ ਸਿੰਘ ਹਨ ਅਤੇ ਸਹਾਇਕ ਗਾਇਕਾ ਕਿਰਨ ਬਰਾੜ ਵੱਲੋਂ ਵੀ ਵਧੀਆ ਭੂਮਿਕਾ ਨਿਭਾਈ ਗਈ ਇਸ ਤੋਂ ਬਾਅਦ ਗਾਇਕ ਹਰਮਨ ਮਾਨ ਵੱਲੋਂ ਸਪੈਸ਼ਲ ਧੰਨਵਾਦ ਕੀਤਾ ਗਿਆ ਸ ਗੁਰਦੇਵ ਸਿੰਘ ਅਤੇ ਉਸਤਾਦ ਹਰਮਨ ਜੋਗੀ ਅਤੇ ਇਸ ਗੀਤ ਲਈ ਹੌਸਲਾ ਅਫ਼ਜ਼ਾਈ ਕਰਨ ਵਾਲੇ ਸੱਜਣਾ ਮਿੱਤਰਾਂ ਦਾ।