Tuesday, September 26, 2023  

ਖੇਤਰੀ

ਸਿਮਲੇ ਤੋਂ ਵਾਪਿਸ ਪੱਟੀ ਪੁੱਜੀ ਪਨਬੱਸ ਦੇ ਸ਼ੀਸ਼ਿਆਂ ਦੀ ਕੀਤੀ ਭੰਨ ਤੋੜ

June 08, 2023

ਪੱਟੀ, 8 ਜੂਨ (ਹਰਭਜਨ) , ਸ਼ਿਮਲੇ ਤੋਂ ਵਾਪਿਸ ਵਾਇਆ ਅੰਮ੍ਰਿਤਸਰ ਪੱਟੀ ਪਹੁੰਚੀ ਪੰਜਾਬ ਰੋਡਵੇਜ਼ ਪਨਬੱਸ ਨੰਬਰ ਪੀ ਬੀ 02-ਏ ਜੀ 9418 ਨੂੰ ਇੱਕ ਵਿਅਕਤੀ ਵੱਲੋਂ ਆਪਣੇ ਸੰਗੀਆਂ/ਸਾਥੀਆਂ ਸਮੇਤ ਬੱਸ ਨੂੰ ਘੇਰ ਕੇ ਸ਼ੀਸ਼ੇ ਤੋੜਨ ਦਾ ਸਮਾਂ ਚਾਰ ਪ੍ਰਾਪਤ ਹੋਇਆ ਹੈ।
ਬੱਸ ਡਰਾਈਵਰ ਗੁਰਜੰਟ ਸਿੰਘ ਪੀ-121ਸਪੁੱਤਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈ ਪੰਜਾਬ ਰੋਡਵੇਜ਼ ਪਨਬੱਸ ਅਧੀਨ ਡੀਪੂ ਪੱਟੀ ਵਿਖੇ ਆਪਣੀ ਡਿਊਟੀ ਕਰਦਾ ਹਾਂ ਅਤੇ ਪੱਟੀ ਤੋਂ ਸ਼ਿਮਲੇ ਰੂਟ ਉਪਰ ਮੇਰੀ ਡਿਊਟੀ ਹੈ। ਮੈਂ ਹਰ ਰੋਜ਼ ਦੀ ਤਰ੍ਹਾਂ ਸ਼ਿਮਲੇ ਤੋਂ ਵਾਪਿਸ ਪੱਟੀ ਆ ਰਿਹਾ ਸੀ ਤਾਂ ਪੱਟੀ ਦੇ ਇੱਕ ਵਿਅਕਤੀ ਨਾਲ ਟਿਕਟ ਨਾਂ ਕਟਵਾਉਣ ਤੋਂ ਤੂ ਤੂ ਮੈ ਮੈ ਹੋ ਗਈ ਤਾਂ ਵਿਆਕਤੀ ਵੱਲੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਸੀਂ ਬੱਸ ਸਟੈਂਡ ਤਰਨ ਤਾਰਨ ਵਿਖੇ ਪਹੁੰਚਦਿਆ ਬੱਸ ਪੁਲਿਸ ਚੌਕੀ ਨੂੰ ਮੋੜੀਂ ਤਾਂ ਵਿਆਕਤੀ ਬੱਸ ਵਿੱਚੋਂ ਉੱਤਰ ਕੇ ਦੌੜਨ ਵਿੱਚ ਸਫ਼ਲ ਹੋ ਗਿਆ ਅਤੇ ਸਾਡੀ ਬੱਸ ਦੇ ਪੱਟੀ ਪਹੁੰਚਣ ਤੋਂ ਪਹਿਲਾਂ ਹੀ ਉਹ ਵਿਆਕਤੀ ਕਿਸੇ ਦੂਸਰੀ ਬੱਸ ਰਾਹੀਂ ਪੱਟੀ ਪਹੁੰਚ ਗਿਆ ਜੱਦ ਅਸੀਂ ਬੱਸ ਸਟੈਂਡ ਪੱਟੀ ਵਿਖੇ ਸਵਾਰੀਆਂ ਉਤਾਰ ਕੇ ਵਾਪਿਸ ਡੀਪੂ ਵਿੱਚ ਬੱਸ ਲਗਾਉਣ ਜਾਂ ਰਹੇ ਸੀ ਤਾਂ ਕੁੱਲਾ ਚੋਂਕ ਅਤੇ ਆਈ ਟੀ ਆਈ ਦੇ ਵਿੱਚਕਾਰ ਸੌਰਵ ਨਾਂਮ ਦੇ ਵਿਆਕਤੀ ਨੇ ਆਪਣੇ 8-10 ਵਿਆਕਤੀਆ ਨਾਲ ਬੱਸ ਨੂੰ ਘੇਰ ਕੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਸੀਸੇ ਤੋੜ ਕੇ ਭੱਜ ਗਏ। ਡਰਾਇਵਰ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਦੀ ਲਿਖ਼ਤੀ ਸਕਾਇਤ ਪੁਲਿਸ ਥਾਣਾ ਸਿਟੀ ਪੱਟੀ ਦਿੱਤੀ ਅਤੇ ਮੰਗ ਕੀਤੀ ਕਿ ਸਰਕਾਰੀ ਜਾਇਦਾਦ ਦਾ ਨੁਕਸਾਨ ਕਰਨ ਅਤੇ ਡਿਉਟੀ ਵਿੱਚ ਵਿਗਣ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜੱਦ ਪੁਲਿਸ ਥਾਣਾ ਸਿਟੀ ਪੱਟੀ ਦੇ ਮੁੱਖੀ ਹਰਪ੍ਰੀਤ ਸਿੰਘ ਨਾਲ਼ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬੱਸ ਦੇ ਡਰਾਈਵਰ ਗੁਰਜੰਟ ਸਿੰਘ ਵਲੋਂ ਸਕਾਇਤ ਆਈ ਹੈ ਦੋਸ਼ੀ ਨੂੰ ਕਾਬੂ ਕਰਨ ਵਾਸਤੇ ਛਾਪਾਂ ਮਾਰੀ ਕੀਤੀ ਜਾ ਰਹੀ ਹੈ ਬਹੁਤ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ