ਚੰਡੀਗੜ੍ਹ, 28 ਅਗਸਤ (ਏਜੰਸੀ) :
ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਅੱਜ ਸਦਨ ਵਿਚ ਹਰਿਆਣਾ ਵਿਧਾਨਸਭਾ ਦੇ ਸਾਬਕਾ ਮੈਂਬਰ ਚੌਧਰੀ ਰਣ ਸਿੰਘ ਬੇਨੀਵਾਲ ਦੇ ਨਿਧਨ 'ਤੇ ਸੋਗ ਵਿਅਕਤ ਕਰ ਸੋਗ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟਾਈ ਗਈ।
ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਦੌਰਾਨਸ੍ਰੀ ਮਨੋਹਰ ਲਾਲ ਨੇ ਸੋਗ ਪ੍ਰਸਤਾਵ ਪੜਿਆ। ਇੰਨ੍ਹਾਂ ਤੋਂ ਇਲਾਵਾ, ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਵਿਰੋਧੀ ਧਿਰ ਵੱਲੋਂ ਵਿਧਾਇਕ ਆਫਤਾਬ ਅਹਿਮਦ ਨੇ ਵੀ ਸੋਗ ਪ੍ਰਸਤਾਵ ਪੜ ਕੇ ਆਪਣੇ ਵੱਲੋਂ ਸ਼ਰਧਾਂਜਲੀ ਦਿੱਤੀ।
ਵਿਧਾਨਸਭਾ ਸਪੀਕਰ ਨੇ ਸੋਗ ਪਰਿਵਾਰ ਨੂੰ ਸਦਨ ਦੀ ਭਾਵਨਾ ਨਾਲ ਜਾਣੂੰ ਕਰਨ ਦਾ ਭਰੋਸਾ ਦਿੱਤਾ। ਸਦਨ ਦੇ ਸਾਰੇ ਮੈਂਬਰਾਂ ਨੇ ਖੜੇ ਹੋ ਕੇ ਦੋ ਮਿੰਟ ਦਾ ਮੌਨ ਰੱਖਿਆ ਅਤੇ ਮਰਹੂਮ ਰੂਹ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਹਰਿਆਣਾ ਵਿਧਾਨਸਭਾ ਦੇ ਸਾਬਕਾ ਮੈਂਬਰ ਚੌਧਰੀ ਰਣ ਸਿੰਘ ਬੇਨੀਵਾਲ ਦਾ ਨਿਧਨ 26 ਅਗਸਤ, 2023 ਨੂੰ ਹੋਇਆ। ਉਨ੍ਹਾਂ ਦਾ ਜਨਮ 1 ਜਨਵਰੀ, 1935 ਨੁੰ ਹੋਇਆ। ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਸਰਪੰਚ ਵਜੋ ਸ਼ੁਰੂ ਕੀਤਾ ਸੀ। ਊਹ ਸਾਲ 1980 ਵਿਚ ਹਰਿਆਣਾ ਵਿਧਾਨਸਭਾ ਦੇ ਮੈਂਬਰ ਚੁਣੇ ਗਏ। ਉਹ ਇਕ ਜਿਮੇਵਾਰ ਸਮਾਜਿਕ ਕਾਰਜਕਰਤਾ ਸਨ। ਉਨ੍ਹਾਂ ਦੇ ਨਿਧਨ ਨਾਲ ਰਾਜ ਇਕ ਯੋਗ ਵਿਧਾਇਕ ਦੀ ਸੇਵਾਵਾਂ ਤੋਂ ਵਾਂਝਾ ਹੋ ਗਿਆ ਹੈ।