ਚੰਡੀਗੜ੍ਹ, 28 ਅਗਸਤ :
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਏਕਲੀਟ ਨੀਰਜ ਚੋਪੜਾ ਵੱਲੋਂ ਵਿਸ਼ਵ ਏਥਲੈਟਿਕਸ ਚੈਪੀਅਨਸ਼ਿਪ ਵਿਚ ਜੈਵਲਿਨ ਥ੍ਰੌਅ ਮੁਕਾਬਲੇ ਵਿਚ ਗੋਲਡ ਮੈਡਲ ਜਿੱਤਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੁੰ ਵਧਾਈ ਦਿੱਤੀ।
ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਚਲ ਰਹੇ ਮਾਨਸੂਨ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨੀਰਜ ਚੋਪੜਾ ਨੇ ਕੌਮਾਂਤਰੀ ਪੱਧਰ 'ਤੇ ਰਾਜ ਅਤੇ ਦੇਸ਼ ਦੋਵਾਂ ਨੂੰ ਫਿਰ ਤੋਂ ਮਾਣ ਕਰਨ ਦਾ ਸਨਹਿਰੀ ਮੌਕਾ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਨੀਰਜ ਚੋਪੜਾ ਵਿਸ਼ਵ ਏਥਲੇਟਿਕਸ ਚੈਂਪੀਨਅਸ਼ਿਪ ਵਿਚ ਗੋਲਡ ਮੈਡਲ ਹਾਲਸ ਕਰਨ ਵਾਲੇ ਭਾਰਤ ਦੇ ਪਹਿਲੇ ਏਥਲੀਟ ਬਣੇ ਹਨ। ਸ੍ਰੀ ਮਨੋਹਰ ਲਾਲ ਨੇ ਨੀਰਜ ਚੋਪੜਾ ਦੇ ਪਰਿਵਾਰ, ਕੋਚਾਂ ਅਤੇ ਸਾਰੇ ਖੇਡ ਪ੍ਰੇਮੀਆਂ ਨੂੰ ਵੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਉਮੀਦ ਜਤਾਈ ਕਿ ਨੀਰਜ ਚੋਪੜਾ ਦੇ ਲਗਾਤਾਰ ਯਤਨਾਂ ਨਾਲ ਵਿਸ਼ਵ ਮੰਚ 'ਤੇ ਹਰਿਆਣਾ ਅਤੇ ਦੇਸ਼ ਨੂੰ ਹੋਰ ਵੱਧ ਜਿੱਤ ਮਿਲੇਗੀ।
ਮੁੱਖ ਮੰਤਰੀ ਨੇ ਰਾਜ ਵਿਚ ਖੇਡਾਂ ਨੂੰ ਪ੍ਰੋਤਸਾਹਨ ਦੇਣ ਅਤੇ ਖੇਡ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਨ ਦੇ ਲਈ ਹਰਿਆਣਾ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ਨੂੰ ਦੋਹਰਾਅਿਾ ਅਤੇ ਭਰੋਸਾ ਦਿੱਤਾ ਕਿ ਰਾਜ ਖੇਡਾਂ ਨੂੰ ਪ੍ਰੋਤਸਾਹਨ ਦੇਣ ਦੇ ਆਪਣੇ ਸਤਨਾਂ ਨੂੰ ਜਾਰੀ ਰੱਖੇਗਾ, ਜਿਸ ਨਾਲ ਏਥਲੀਟਾਂ ਨੂੰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਸਫਲ ਹੋਣ ਦੇ ਲਈ ਇਕ ਮੰਚ ਯਕੀਨੀ ਹੋਵੇਗਾ।