ਚੰਡੀਗੜ੍ਹ, 29 ਅਗਸਤ :
ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੇ ਆਖੀਰੀ ਦਿਨ ਉਸ ਸਮੇਂ ਯਾਦਗਾਰ ਬਣ ਗਿਆ ਜਦੋਂ ਸਾਲ 1966 ਵਿਚ ਹਰਿਆਣਾ ਗਠਨ ਦੇ ਬਾਅਦ ਪਹਿਲੀ ਵਾਰ ਤਿੰਨ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਵਿਚ ਸਰਗਰਮ ਭਾਗੀਦਾਰਤਾ ਤੇ ਲੋਕਹਿਤ ਦੇ ਮੁੱਦੇ ਚੁੱਕਣ ਲਈ ਉੱਤਮ ਵਿਧਾਇਕ ਵਜੋ ਪੁਰਸਕ੍ਰਿਤ ਕੀਤਾ ਗਿਆ। ਵਿਧਾਨਸਭਾ ਸੀਵਰਕ ਗਿਆਨਚੰਦ ਗੁਪਤਾ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਪਹਿਲ 'ਤੇ ਉੱਤਮ ਵਿਧਾਇਕ ਪੁਰਸਕਾਰਾਂ ਦੀ ਪਰੰਪਰਾ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਦੋ ਵਿਧਾਇਕਾਂ ਨੂੰ ਹੀ ਪੁਰਸਕ੍ਰਿਤ ਕੀਤਾ ਜਾਂਦਾ ਸੀ। ਇਸ ਸੈਸ਼ਨ ਤੋਂ ਤਿੰਨ ਵਿਧਾਇਕਾਂ ਨੂੰ ਪੁਰਸਕਾਰ ਦੇਣ ਦੀ ਇਕ ਨਵੀਂ ਰਿਵਾਇਤ ਦੀ ਸ਼ੁਰੂਆਤ ਕੀਤੀ ਹੈ। ਪੁਰਸਕਾਰ ਸਵਰੂਪ ਸ਼ਾਲ, ਸ਼ੋਭਾ ਪੱਤਰ, ਵਿਧਾਨਸਭਾ ਦਾ ਸਮ੍ਰਿਤੀ ਚਿੰਨ੍ਹ ਤੇ ਕ੍ਰਮਵਾਰ ਇਕ ਲੱਖ 1 ਹਜਾਰ ਰੁਪਏ, 71 ਹਜਾਰ ਰੁਪਏ ਅਤੇ 51 ਹਜਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ।
ਸਾਰੇ ਵਿਧਾਇਕਾਂ ਨੇ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਨੇਤਾ ਵਿਰੋਧੀ ਧਿਰ ਸ੍ਰੀ ਭੁਪੇਂਦਰ ਸਿੰਘ ਹੁਡਾ ਸਮੇਤ ਚੋਣ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਇਸ ਪੁਰਸਕਾਰ ਦੇ ਲਈ ਉਨ੍ਹਾਂ ਦੇ ਨਾਂਅ ਦਾ ਚੋਣ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਜਨਪ੍ਰਤੀਨਿਧੀ ਲਈ ਇਹ ਇਕ ਯਾਦਗਾਰ ਮੌਕਾ ਹੁੰਦਾ ਹੈ ਜਦੋਂ ਸਦਨ ਵਿਚ ਉਨ੍ਹਾਂ ਨੁੰ ਉੱਤਮ ਵਿਧਾਇਕ ਵਜੋ ਯਾਦ ਕੀਤਾ ਜਾਂਦਾ ਹੈ। ਇਸ ਨਾਲ ਹੋਰ ਮੈਂਬਰਾਂ ਦੇ ਲਈ ਵੀ ਇਕ ਪ੍ਰੇਰਣਾ ਮਿਲਦੀ ਹੈ।