29 ਅਗਸਤ (ਏਜੰਸੀ):
ਪੰਚਕੂਲਾ ਦੇ ਇੰਦਰ ਧਨੁਸ਼ ਹਾਲ ਵਿਖੇ ਸਵਰਗ ਰੰਗਮੰਡਲ ਪਰਿਆਗਰਾਜ ਵੱਲੋਂ ਸ੍ਰੀ ਅਤੁਲ ਯਦਵਸ਼ੀ ਦੀ ਡਾਇਰੈਕਸ਼ਨ ਹੇਠ ਤਿੰਨ ਰੋਜ਼ਾ ਨੌਟੰਕੀ ਫੈਸਟੀਵਲ ਐਤਵਾਰ 27 ਅਗਸਤ ਨੂੰ ਸਮਾਪਤ ਹੋ ਗਿਆ, ਮੇਲੇ ਦੇ ਆਖਰੀ ਦਿਨ
ਸਵਰਗ ਰੰਗਮੰਡਲ ਵਲੋ ਕਲਾ ਨਾਲ ਸੰਬਧਤ ਕਈ ਸਖਸ਼ੀਅਤਾਂ ਨੂੰ ਐਕਸੀਲੈਂਸ ਐਵਾਰਡ 2023 ਨਾਲ ਨਵਾਜਿਆ ਗਿਆ ਜਿਨ੍ਹਾਂ ਵਿੱਚ ਹਰਵਿੰਦਰ ਸਿੰਘ 'ਸ਼ੈਂਟੀ' (ਥੀਏਟਰ ਫਾਰ ਥੀਏਟਰ, ਚੰਡੀਗੜ੍ਹ), ਪ੍ਰੋ: ਮਹਿੰਦਰ ਕੁਮਾਰ (ਚੰਡੀਗੜ੍ਹ), ਪ੍ਰੋ. ਸਵਰਗ ਰੰਗਮੰਡਲ (ਪਟਿਆਲਾ, ਪੰਜਾਬ), ਪ੍ਰੋ: ਭੀਮ ਮਲਹੋਤਰਾ (ਚੇਅਰਮੈਨ - ਲਲਿਤ ਕਲਾ ਅਕਾਦਮੀ, ਚੰਡੀਗੜ੍ਹ), ਸ੍ਰੀਮਤੀ ਤਾਨਿਆ ਚੌਹਾਨ (ਸੱਭਿਆਚਾਰਕ ਅਧਿਕਾਰੀ, ਸੱਭਿਆਚਾਰਕ ਮਾਮਲੇ ਵਿਭਾਗ, ਹਰਿਆਣਾ), ਸ੍ਰੀ ਅਜੇ ਕੁਮਾਰ (ਐਸੋਸੀਏਟ ਪ੍ਰੋਫੈਸਰ - ਨੈਸ਼ਨਲ ਥੀਏਟਰ)(ਐਸੋਸੀਏਟ ਪ੍ਰੋਫੈਸਰ - ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ), ਡਾ. ਮਮਤਾ ਧਵਨ (ਆਰਟ ਕ੍ਰਿਟਿਕ, ਨਵੀਂ ਦਿੱਲੀ), ਨੂੰ 'ਐਕਸੀਲੈਂਸ ਐਵਾਰਡ' ਦਿੱਤੇ ਗਏ। ਉਪਰੋਕਤ ਸਾਰੇ ਸਨਮਾਨ ਪ੍ਰਣਵ ਕਿਸ਼ੋਰ ਦਾਸ (ਚੇਅਰਮੈਨ - ਹਰਿਆਣਾ ਪਾਵਰ ਯੂਟੀਲਿਟੀਜ਼) ਵੱਲੋਂ ਦਿੱਤੇ ਗਏ।
ਇਸ ਮੌਕੇ ਤੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਚੇਅਰਮੈਨ ਸ੍ਰੀ ਸੁਦੇਸ਼ ਸ਼ਰਮਾ ਵੀ ਮੋਜੂਦ ਰਹੇ, ਉਨ੍ਹਾਂ ਕਿਹਾ ਕਿ ਭਵਿਖ ਵਿਚ ਵੀ ਇਹੋ ਜਿਹੇ ਐਵਾਰਡ ਤੇ ਨਾਟਕ ਮੇਲੇ ਹੋਣ ਚਾਈਦੇ ਨੇ, ਜਿਸ ਨਾਲ ਕਲਾ ਤੇ ਕਲਾਕਾਰਾਂ ਦਾ ਵਿਕਾਸ ਹੋਵੇਗਾ, ਤੇ ਆਪਣੀ ਵਿਰਸਾ ਤੇ ਸੰਸਕ੍ਰਿਤੀ ਦੀ ਸਾਂਭ ਸੰਭਾਲ ਰਹੇਗੀ,
ਉਨ੍ਹਾਂ ਨਾਲ ਹੀ ਕਿਹਾ ਕਿ ਐਵਾਰਡ ਲੈਣ ਵਾਲਿਆ ਸਖਸ਼ੀਅਤਾਂ ਵਿੱਚੋ ਸ਼੍ਰੀ ਹਰਵਿੰਦਰ ਸਿੰਘ ਦਾ ਚੰਡੀਗੜ੍ਹ ਰੰਗਮੰਚ ਵਿਚ ਉੱਘਾ ਯੋਗਦਾਨ ਹੈ,ਉਹ ਪਿਛਲੇ 25 ਸਾਲਾਂ ਤੋਂ ਚੰਡੀਗੜ੍ਹ ਵਿੱਚ ਥੀਏਟਰ ਫਾਰ ਥੀਏਟਰ ਨਾਲ ਜੁੜੇ ਹੋਏ ਨੇ, ਨਾਟਕ ਕਰਨ ਦੇ ਨਾਲ ਨਾਲ ਹਰਵਿੰਦਰ ਸਿੰਘ ਨੂੰ ਲਿਖਣ ਦਾ ਵੀ ਸ਼ੌਕ ਹੈ, ਇਸ ਐਵਾਰਡ ਲਈ ਸੁਦੇਸ਼ ਸ਼ਰਮਾ ਨੇ ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ