Saturday, July 27, 2024  

ਹਰਿਆਣਾ

ਮੁੱਖ ਮੰਤਰੀ ਦੇ ਜਨਸੰਵਾਦ ਪ੍ਰੋਗ੍ਰਾਮ ਦਾ ਅਗਲਾ ਪੜਾਅ ਹਿਸਾਰ ਜਿਲ੍ਹਾ

September 04, 2023

ਚੰਡੀਗੜ੍ਹ, 4 ਸਤੰਬਰ :

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਜਮੀਨੀ ਪੱਧਰ 'ਤੇ ਸਰਕਾਰੀ ਯੋਜਨਾਵਾਂ ਦੇ ਲਾਗੂ ਕਰਨ ਸਬੰਧੀ ਅਤੇ ਨਾਗਰਿਕਾਂ ਦੀ ਸਮਸਿਆਵਾਂ ਕਰੀਬ ਤੋਂ ਜਾਨਣ ਤਹਿਤ ਸ਼ੁਰੂ ਕੀਤੇ ਗਏ ਜਨ ਸੰਵਾਦ ਪ੍ਰੋਗ੍ਰਾਮ ਦਾ ਪੜਾਅ ਹੁਣ ਹਿਸਾਰ ਜਿਲ੍ਹਾ ਪਹੁੰਚ ਚੁੱਕਾ ਹੈ। 6 ਤੋਂ 8 ਸਤੰਬਰ ਤਕ ਤਿੰਨ ਦਿਨ ਹਿਸਾਰ ਦੇ ਲਗਭਗ 9 ਪਿੰਡਾਂ ਵਿਚ ਮੁੱਖ ਮੰਤਰੀ ਗ੍ਰਾਮੀਣਾਂ ਨਾਲ ਸੰਵਾਦ ਕਰ ਉਨ੍ਹਾਂ ਦੀ ਸਮਸਿਆਵਾਂ ਸੁਨਣਗੇ।

6 ਸਤੰਬਰ ਨੂੰ ਮੁੱਖ ਮੰਤਰੀ ਸਵੇਰੇ ਥੁਰਾਨਾ ਪਿੰਡ ਵਿਚ ਜਨਸੰਵਾਦ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਣਗੇ। ਉਸ ਤੋਂ ਬਾਅਦ ਦੁਪਹਿਰ ਨੂੰ ਪਿੰਡ ਢਾਣਾ ਕਲਾਂ ਅਤੇ ਸ਼ਾਮ ਨੂੰ ਪਿੰਡ ਕੁਲਾਨਾ ਵਿਚ ਲੋਕਾਂ ਨਾਲ ਸੰਵਾਦ ਕਰਣਗੇ। 7 ਸਤੰਬਰ ੂਨੰ ਸਵੇਰੇ ਸਾਤਰੋਡ ਖਾਸ ਪਿੰਡ ਵਿਚ ਜਨਸੰਵਾਦ ਹੋਵੇਗਾ। ਉਸ ਦੇ ਬਾਅਦ ਦੁਪਹਿਰ ਵਿਚ ਮਿਰਜਾਪੁਰ ਪਿੰਡ ਅਤੇ ਸ਼ਾਮ ਨੂੰ ਬਹਿਬਲਪੁਰ ਪਿੰਡ ਵਿਚ ਜਨਸੰਵਾਦ ਪ੍ਰੋਗ੍ਰਾਮ ਪ੍ਰਬੰਧਿਤ ਹੋਵੇਗਾ। ਇਸੀ ਤਰ੍ਹਾ 8 ਸਤੰਬਰ ਨੂੰ ਮੁੱਖ ਮੰਤਰੀ ਗੁਰਾਨਾ ਪਿੰਡ ਤੋਂ ਜਨਸੰਵਾਦ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਣ ਅਤੇ ਉਸ ਦੇ ਬਾਅਦ ਨਾਰਨੌਂਦ ਟਾਊਨ ਅਤੇ ਊਗਾਲਨ ਪਿੰਡ ਵਿਚ ਜਨਸੰਵਾਦ ਕਰਣਗੇ।

ਜਨ ਸੰਵਾਦ ਪ੍ਰੋਗ੍ਰਾਮ ਬਣ ਰਿਹਾ ਉਮੀਂਦ ਦੀ ਕਿਰਣ

2 ਅਪ੍ਰੈਲ ਤੋਂ ਸਰਕਾਰ ਤੁਹਾਡੇ ਦਰਵਾਜੇ ਪਰਿਕਲਪਨਾ 'ਤੇ ਅਧਾਰਿਤ ਸ਼ੁਰੂ ਕੀਤੇ ਗਏ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗ੍ਰਾਮ ਗ੍ਰਾਮੀਣਾਂ ਵਿਚ ਆਸ ਦੀ ਇਕ ਕਿਰਣ ਬਣ ਰਹੇ ਹਨ। ਇੰਨ੍ਹਾਂ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਜਿੱਥੇ ਇਕ ਪਾਸੇ ਬੁਢਾਪਾ ਪੈਂਸ਼ਨ ਦੇ ਲਈ ਯੋਗ ਬਜੁਰਗਾਂ ਨੂੰ ਮੌਕੇ 'ਤੇ ਹੀ ਪੈਂਸ਼ਨ ਬਨਣ ਦਾ ਤੋਹਫਾ ਮਿਲ ਰਿਹਾ ਹੈ, ਤਾਂ ਉੱਥੇ ਦੂਜੇ ਪਾਸੇ ਜਰੂਰਤਮੰਦ ਨਾਗਰਿਕਾਂ ਦੀ ਸਮਸਿਆਵਾਂ ਦਾ ਮੌਕੇ 'ਤੇ ਹੀ ਹੱਲ ਹੋ ਰਿਹਾ ਹੈ। ਲੋਕਾਂ ਦੇ ਦਿੱਲਾਂ ਵਿਚ ਜਨ ਸੰਵਾਦ ਪ੍ਰੋਗ੍ਰਾਮਾਂ ਦੀ ਇਕ ਵਿਸ਼ੇਸ਼ ਪਹਿਚਾਣ ਬਣਦੀ ਜਾ ਰਹੀ ਹੈ, ਕਿਉਂਕਿ ਲੋਕਾਂ ਨੂੰ ਆਪਣੀ ਗੱਲ ਸਿੱਧੇ ਮੁੱਖ ਮੰਤਰੀ ਦੇ ਸਾਹਮਣੇ ਰੱਖਣ ਦਾ ਇਕ ਸੁਨਹਿਰਾ ਮੌਕਾ ਮਿਲਦਾ ਹੈ। ਜਨਸੰਵਾਦ ਪ੍ਰੋਗ੍ਰਾਮਾਂ ਦੀ ਪ੍ਰਸਿੱਦੀ ਦਾ ਅੰਦਾਜਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਪਿੰਡਾਂ ਵਿਚ ਇਹ ਸੰਵਾਦ ਪ੍ਰਬੰਧਿਤ ਹੁੰਦਾ ਹੈ, ਉਸ ਪਿੰਡ ਤੋਂ ਇਲਾਵਾ ਨਾਲ ਲਗਦੇ ਪਿੰਡ ਦੇ ਨਿਵਾਸੀ ਵੀ ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਗੱਲ ਰੱਖਣ ਪਹੁੰਚਦੇ ਹਨ।

ਛੋਟੀ ਸਰਕਾਰਾਂ ਦੇ ਚੁਣ ਹੋਏ ਜਨਪ੍ਰਤੀਨਿਧੀਆਂ ਨੂੰ ਦਿੱਤੀ ਜਾ ਰਹੀ ਤਰਜੀਹ

ਹਰਿਆਣਾ ਵਿਚ ਪੜੀ-ਲਿਖੀ ਪੰਚਾਇਤਾਂ ਦੀ ਇਤਿਹਾਸਕ ਪਹਿਲ ਕਰ ਰਾਜਨੀਤੀ ਵਿਸ਼ੇਸ਼ਕਰ ਪੰਚਾਇਤੀ ਰਾਜ ਸੰਸਥਾਵਾਂ ਵਿਚ ਇਥ ਨਵੀਂ ਇਬਾਦਤ ਲਿਖਣ ਵਾਲੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਇਹ ਪਹਿਲ ਜਮੀਨੀ ਪੱਧਰ 'ਤੇ ਸਾਰਥਕ ਸਿੱਦ ਹੋ ਰਹੀ ਹੈ। ਜਦੋਂ ਚੁਣੇ ਹੋਏ ਸਰਪੰਚ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਆਪਣੇ ਪਿੰਡਾਂ ਦੇ ਵਿਕਾਸ ਲਈ ਮੰਗ ਕਰਦੇ ਹਨ। ਨਾਲ ਹੀ ਪੰਚਾਇਤੀ ਰਾਜ ਸੰਸਥਾਵਾਂ ਵਿਚ ਮਹਿਲਾਵਾਂ ਨੁੰ 50 ਫੀਸਦੀ ਪ੍ਰਤੀਨਿਧੀਤਵ ਦਿੱਤੇ ਜਾਣ ਦੀ ਪਹਿਲ ਵੀ ਜਮੀਨੀਪੱਧਰ 'ਤੇ ਸਕਾਰਾਤਮਕ ਨਤੀਜੇ ਲਿਆ ਰਹੇ ਹਨ। ਇਸ ਦੀ ਝਲਕ ਜਨਸੰਵਾਦ ਪ੍ਰੋਗ੍ਰਾਮਾਂ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ, ਦਜੋਂ ਮੁੱਖ ਮੰਤਰੀ ਮਹਿੰਦੇ ਹਨ ਕਿ ਪਿੰਡ ਦੀ ਗੱਲ ਮਹਿਲਾ ਸਰਪੰਚ ਖੁਦ ਕਹਿਣਗੇ ਨਾ ਕਿ ਉਨ੍ਹਾਂ ਦੇ ਪ੍ਰਤੀਨਿਧੀ। ਜਨਸੰਵਾਦ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਛੋਟੀ ਸਰਕਾਰਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਸਨਮਾਨ ਆਪਣੇ ਨਾਲ ਮੰਚ ਸਾਂਝਾ ਕਰਨ ਦਾ ਮੌਕਾ ਦਿੰਦੇ ਹਨ, ਉਨ੍ਹਾਂ ਦੇ ਇਸ ਪਿੰਡ ਤੋਂ ਮਹਿਲਾ ਸਰਪੰਚਾਂ ਦਾ ਪੂਰਾ ਭਰੋਸਾ ਵਧਿਆ ਹੈ ਅਤੇ ਉਹ ਪਿੰਡਾਂ ਦੇ ਵਿਕਾਸ ਤਹਿਤ ਅਤੇ ਵੱਧ ਉਤਸਾਹ ਨਾਲ ਕਾਰਜ ਕਰ ਰਹੀ ਹੈ।

ਵਰਨਣਯੋਗ ਹੈ ਕਿ ਜਨਸੰਵਾਦ ਪ੍ਰੋਗ੍ਰਾਮ ਵਿਚ ਖੁਦ ਮੁੱਖ ਮੰਤਰੀ ਡਿਵੀਜਨਲ ਕਮਿਸ਼ਨਰ, ਪੁਲਿਸ ਮਹਾਨਿਦੇਸ਼ਕ ਅਤੇ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਦੇ ਨਾਲ ਘੰਟਿਆਂ ਮੀਟਿੰਗ ਕਰ ਲੋਕਾਂ ਦੀ ਸਮਸਿਆਵਾਂ ਸੁਣਦੇ ਹਨ ਅਤੇ ਮੌਕੇ 'ਤੇ ਹੀ ਜਿਆਦਾਤਰ ਸਮਸਿਆਵਾਂ ਦਾ ਹੱਲ ਕਰਦੇ ਹਨ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਗੁਰੂਗ੍ਰਾਮ ਦੇ ਸਵੀਮਿੰਗ ਪੂਲ 'ਚ 5 ਸਾਲ ਦਾ ਬੱਚਾ ਡੁੱਬਿਆ, ਟਰੇਨਰ ਗ੍ਰਿਫਤਾਰ

ਗੁਰੂਗ੍ਰਾਮ ਦੇ ਸਵੀਮਿੰਗ ਪੂਲ 'ਚ 5 ਸਾਲ ਦਾ ਬੱਚਾ ਡੁੱਬਿਆ, ਟਰੇਨਰ ਗ੍ਰਿਫਤਾਰ

ਗੁਰੂਗ੍ਰਾਮ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 50 ਸਾਲਾ ਵਿਅਕਤੀ ਗ੍ਰਿਫਤਾਰ

ਗੁਰੂਗ੍ਰਾਮ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ 'ਚ 50 ਸਾਲਾ ਵਿਅਕਤੀ ਗ੍ਰਿਫਤਾਰ

ਹਰਿਆਣਾ 'ਚ ਸੇਵਾਮੁਕਤ ਸਿਪਾਹੀ ਨੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ

ਹਰਿਆਣਾ 'ਚ ਸੇਵਾਮੁਕਤ ਸਿਪਾਹੀ ਨੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰ ਦਿੱਤੀ

ED ਨੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਪੰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ

ED ਨੇ ਹਰਿਆਣਾ ਦੇ ਕਾਂਗਰਸੀ ਵਿਧਾਇਕ ਪੰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ

ਹਰਿਆਣਾ 'ਚ ਮੌਨਸੂਨ ਮੁੜ ਸਰਗਰਮ, ਅੱਜ ਤੋਂ ਭਾਰੀ ਮੀਂਹ ਦੀ ਸੰਭਾਵਨਾ

ਹਰਿਆਣਾ 'ਚ ਮੌਨਸੂਨ ਮੁੜ ਸਰਗਰਮ, ਅੱਜ ਤੋਂ ਭਾਰੀ ਮੀਂਹ ਦੀ ਸੰਭਾਵਨਾ

ਗੁਰੂਗ੍ਰਾਮ 'ਚ ਪ੍ਰਾਪਰਟੀ ਡੀਲਰ ਨੂੰ ਗੋਲੀ, ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ

ਗੁਰੂਗ੍ਰਾਮ 'ਚ ਪ੍ਰਾਪਰਟੀ ਡੀਲਰ ਨੂੰ ਗੋਲੀ, ਦੋਸਤ ਦੀ ਬੁਰੀ ਤਰ੍ਹਾਂ ਕੁੱਟਮਾਰ

ਬਦਨਾਮ ਗੈਂਗਸਟਰ ਕਾਲਾ ਖੈਰਮਪੁਰੀਆ ਗ੍ਰਿਫਤਾਰ

ਬਦਨਾਮ ਗੈਂਗਸਟਰ ਕਾਲਾ ਖੈਰਮਪੁਰੀਆ ਗ੍ਰਿਫਤਾਰ

ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ

ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ

ਬਸਪਾ ਤੇ ਇਨੈਲੋ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

ਬਸਪਾ ਤੇ ਇਨੈਲੋ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

ਵੈਟ ਘੁਟਾਲੇ ਮਾਮਲੇ 'ਚ ED ਦੀ ਵੱਡੀ ਕਾਰਵਾਈ, ਹਰਿਆਣਾ 'ਚ 14 ਥਾਵਾਂ 'ਤੇ ਛਾਪੇਮਾਰੀ

ਵੈਟ ਘੁਟਾਲੇ ਮਾਮਲੇ 'ਚ ED ਦੀ ਵੱਡੀ ਕਾਰਵਾਈ, ਹਰਿਆਣਾ 'ਚ 14 ਥਾਵਾਂ 'ਤੇ ਛਾਪੇਮਾਰੀ