ਮਾਮਲਾ:ਕੰਨਾਂ ਤੋ ਬੋਲੇ ਹੋਣ ਦੇ ਜਾਅਲੀ ਸਰਟੀਫਿਕੇਟਾਂ ਦੀ ਜਾਂਚ ਕਰਵਾਉਣ ਸੰਬੰਧੀ
ਫਿਰੋਜ਼ਪੁਰ, 8 ਸਤੰਬਰ (ਅਸ਼ੋਕ ਭਾਰਦਵਾਜ) : ਦੇਸ਼ ਸੇਵਕ ਅਖਬਾਰ ਜੋ ਕਿ 1995 ਤੋਂ ਹਮੇਸ਼ਾ ਹੀ ਦੱਬੇ ਕੁਚਲੇ ਲੋਕਾਂ ਤੇ ਮਜਦੂਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਪੰਜਾਬ ਸਰਕਾਰ ਦੇ ਡੈਸਕ ਤੇ ਪੇਸ਼ ਕਰਦਾ ਆ ਰਿਹਾ ਤੇ ਜਿਸ ਤੇ ਸਰਕਾਰ ਵਲੋਂ ਬੜੀ ਹੀ ਬਾਰੀਕੀ ਨਾਲ ਦੱਬੇ ਕੁਚਲੇ ਲੋਕਾਂ/ਮਜਦੂਰਾਂ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਨਹਿਰੀ ਵਿਭਾਗ ਤੋ ਸਾਹਮਣੇ ਆਇਆ ਸੀ ਜਾਣਕਾਰੀ ਮੁਤਾਬਕ ਨਹਿਰੀ ਵਿਭਾਗ ਵਿੱਚ ਕੁੱਝ ਕਰਮਚਾਰੀ ਜੋ ਕਿ ਸਰੀਰਕ ਤੌਰ ਚ ਪੂਰੀ ਤਰ੍ਹਾਂ ਫਿੱਟ ਨੇ ਤੇ ਉਹਨਾਂ ਨੇ ਸਰੀਰਕ ਤੌਰ ਤੇ ਆਪਣੇ ਆਪ ਨੂੰ ਅਪਾਹਜ ਦੱਸ ਕੇ ਅੰਗਹੀਣ ਹੋਣ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਸਾਲ 2013 ਚ ਨਹਿਰੀ ਵਿਭਾਗ ਵਿੱਚ ਬਤੋਰ ਕਲਾਸ ਫੋਰ ਵਿੱਚ ਭਰਤੀ ਹੋਏ ਸਨ। ਇਹਨਾਂ ਜਾਅਲੀਸਾਜ ਦਾ ਖੁਲਾਸਾ ਦੇਸ਼ ਸੇਵਕ ਅਖਬਾਰ ਵਿੱਚ ਕੀਤਾ ਗਿਆ ਸੀ ਜਿਸ ਦੇ ਸੰਬੰਧ ਚ ਜਲ ਸਰੋਤ ਵਿਭਾਗ ਵਲੋਂ ਇੱਕ ਦਫਤਰੀ ਹੁਕਮ ਪੱਤਰ ਨੰਬਰ 16344-374/5ਈਜੀ/2022 ਮਿਤੀ 27-12-2022 ਤੇ17482975/2023 ਦੋ ਪੱਤਰ ਜਾਰੀ ਕਰਕੇ ਅੰਗਹੀਣ ਸਰਟੀਫਿਕੇਟ ਦੀ ਜਾਂਚ ਪੀ ਜੀ ਆਈ ਚੰਡੀਗੜ੍ਹ ਤੋ ਕਰਵਾਉਣ ਸੰਬੰਧੀ ਲਿਖਿਆ ਗਿਆ ਸੀ ਪਰ ਪੀ ਜੀ ਆਈ ਚੰਡੀਗੜ੍ਹ ਨੇ ਪੱਤਰ ਨੰਬਰ P79/MR4/23/834 ਮਿਤੀ 04-04-2023 ਰਾਹੀ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਨਾ ਕਰਨ ਲਈ ਕੋਰਾ ਜਵਾਬ ਲਿਖਿਆ ਗਿਆ ਹੈ ਕਿ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਜਿਲਾ ਪੱਧਰ ਦੇ ਸਿਵਲ ਹਸਪਤਾਲ ਵਲੋਂ ਕਰਵਾਈ ਜਾਵੇ ਜਿਸਦੇ ਸੰਬੰਧੀ ਕੈਨਾਲ ਸਰਕਲ ਫਿਰੋਜ਼ਪੁਰ ਦੇ ਦਫਤਰ ਵਲੋਂ ਸਿਵਲ ਸਰਜਨ ਫਿਰੋਜ਼ਪੁਰ ਨੂੰ ਪੱਤਰ ਨੰਬਰ 1182-83/187 ਈ ਐਮ ਮਿਤੀ 03-052023 ਤੇ ਪੱਤਰ ਨੰਬਰ 2071-72 ਮਿਤੀ 18-05-2023 ਅੰਗਹੀਣ ਕਰਚਾਰੀਆਂ ਦੀ ਲਿਸਟ ਨਾਲ ਲਗਾ ਕੇ ਲਿਖਿਆ ਗਿਆ ਹੈ ਕਿ ਇਹਨਾਂ ਕਰਮਚਾਰੀਆਂ ਦੀ ਅੰਗਹੀਣਤਾ ਦੇ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾਵੇ ਪਰ ਬੜੀ ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਸਿਵਲ ਸਰਜਨ ਵਲੋ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਕਰਨ ਲਈ ਪੀ ਜੀ ਆਈ ਚੰਡੀਗੜ੍ਹ ਵਾਂਗ ਕੋਰਾ ਜਵਾਬ ਪੱਤਰ ਨੰਬਰ 551 ਮਿਤੀ 16-08-2023 ਰਾਹੀ ਲਿਖਿਆ ਗਿਆ ਹੈ ਕਿ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਲਈ ਨਹਿਰੀ ਵਿਭਾਗ ਬਾਲ ਵਿਕਾਸ ਵਿਭਾਗ ਦੁਆਰਾ ਪਰੋਫਾਰਮੇ ਸਾਹਿਤ ਚੰਡੀਗੜ੍ਹ ਪੀ ਜੀ ਆਈ ਨੂੰ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਲਈ ਲਿਖੇ ਇਥੇ ਇੱਕ ਗੱਲ ਦੀ ਬੜੀ ਹੈਰਾਨੀ ਹੈ ਕਿ ਜਿਹੜੇ ਪੀ ਜੀ ਆਈ ਚੰਡੀਗੜ੍ਹ ਨੇ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਲਈ ਕੋਰਾ ਜਵਾਬ ਦਿੱਤਾ ਸੀ ਉਹ ਹੁਣ ਕਿਸ ਆਧਾਰ ਤੇ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਕਰੇਗਾ ਦੂਸਰੀ ਇਹ ਗੱਲ ਬੜੀ ਚਿੰਤਾ ਦਾ ਵਿਸ਼ਾ ਬਣੀ ਹੈ ਕਿ ਜਿਹੜੇ ਸਿਵਲ ਸਰਜਨ ਦੇ ਹਸਪਤਾਲ ਨਾਲ ਸੰਬੰਧਤ ਇਹ ਸਰਟੀਫਿਕੇਟ ਬਣੇ ਹਨ ਉਹ ਇਸਦੀ ਦੁਬਾਰਾ ਜਾਂਚ ਤੋ ਕਿਉ ਕੋਰਾ ਜਵਾਬ ਦੇ ਰਿਹਾ ਹੈ ਤੀਸਰੀ ਗੱਲ ਇਹ ਹੈਰਾਨੀ ਜਨਕ ਹੈ ਕਿ ਬਾਲ ਵਿਕਾਸ ਵਿਭਾਗ ਦਾ ਇਹਨਾਂ ਸਰਟੀਫਿਕੇਟਾਂ ਨਾਲ ਕੋਈ ਲੈਣਾ ਦੇਣਾ ਨਹੀ ਫਿਰ ਉਸ ਵਿਭਾਗ ਨੂੰ ਕਿਉ ਇਹਨਾਂ ਸਰਟੀਫਿਕੇਟਾਂ ਲਈ ਲਿਖਿਆ ਗਿਆ ਹੈ।