Saturday, September 30, 2023  

ਹਰਿਆਣਾ

ਮੁਕਾਬਲਿਆਂ ਨਾਲ ਵਿਦਿਆਰਥੀਆਂ ਤੇ ਕਲਾਕਾਰਾਂ ਨੂੰ ਹੁਨਰ ਦਿਖਾਉਣ ਲਈ ਮਿਲਦਾ ਹੈ ਬਿਤਹਰ ਮੰਚ - ਮੁੱਖ ਸਕੱਤਰ

September 09, 2023

ਚੰਡੀਗੜ੍ਹ, 9 ਸਤੰਬਰ

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਚਿੱਤਰਕਲਾ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਦੇ ਪ੍ਰਬੰਧਾਂ ਨਾਲ ਕਲਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਨ ਮਿਲਣ ਦੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੇ ਹੁਨਰ ਪ੍ਰਦਰਸ਼ਿਤ ਕਰਨ ਲਈ ਬਿਹਤਰ ਮੰਚ ਮਿਲਦਾ ਹੈ। ਮੁੱਖ ਸਕੱਤਰ ਨੇ ਪੰਚਕੂਲਾ ਵਿਚ ਸਾਡੇ ਸ਼ਹਿਰ ਵਰਸ਼ਾ ਵਿਸ਼ਾ 'ਤੇ ਪ੍ਰਬੰਧਿਤ ਚਿਤਰਕਲਾ ਅਤੇ ਫੋਟੋਗ੍ਰਾਫੀ ਵਰਕਸ਼ਾਪ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਵਰਕਸ਼ਾਪ ਵਿਚ 400 ਤੋਂ ਵੱਧ ਵਿਦਿਆਰਥੀਆਂ ਤੇ ਹੋਰ ਲੋਕਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਵੀ ਸੰਦੇਸ਼ ਦਿੱਤਾ।

ਦਿਅਆਂਗ ਰਹਿਨੁਮਾ ਨੇ ਆਪਣੇ ਪੈਰ ਨਾਲ ਤਿਆਰ ਕੀਤੀ ਮਹਿਲਾ ਮਜਬੂਤੀਕਰਣ 'ਤੇ ਅਧਾਰਿਤ ਪੇਟਿੰਗ

ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਚਿਤਰਕਲਾ ਵਿਚ ਵਿਦਿਆਰਥੀਆਂ ਅਤੇ ਕਲਾਕਾਰਾਂ ਵੱਲੋਂ ਬਣਾਈ ਜਾ ਰਹੀ ਪੇਟਿੰਗ ਨੂੰ ਦੇਖਿਆ ਅਤੇ ਜਾਣਕਾਰੀ ਲਈ। ਉਨ੍ਹਾਂ ਨੇ ਦਿਵਆਂਗ ਵਿਦਿਆਰਥੀਆਂ ਰਹਿਨੁਮਾ ਵੱਲੋਂ ਤਿਆਰ ਕੀਤੀ ਜਾ ਰਹੀ ਪੇਟਿੰਗ ਵਿਚ ਖਾਸੀ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਦੇ ਹੁਨਰ ਨੂੰ ਦੇਖ ਕੇ ਬਹੁਤ ਵੱਧ ਪ੍ਰਭਾਵਿਤ ਹੋਏ। ਰਹਿਨੁਮਾ ਨੇ ਆਪਣੇ ਪੈਰ ਦਾ ਇਸਤੇਮਾਲ ਕਰਦੇ ਹੋਏ ਮਹਿਲਾ ਮਜਬੂਤੀਕਰਣ 'ਤੇ ਅਧਾਰਿਤ ਪੇਟਿੰਗ ਤਿਆਰ ਕੀਤੀ। ਮੁੱਖ ਸਕੱਤਰ ਨੇ ਰਹਿਨੁਮਾ ਦੀ ਹੌਸਲਾ ਅਫਜਾਈ ਕਰਦੇ ਹੋਏ ਉਸ ਨੂੰ ਸ਼ਾਬਾਸ਼ੀ ਦਿੱਤੀ ਅਤੇ ਗਲਬਾਤ ਕਰ ਮਨੋਬਲ ਵਧਾਇਆ।

ਕਲਾ ਅਭਿਵਿਅਕਤੀ ਦਾ ਮਜਬੂਤ ਸਰੋਤ, ਵਿਦਿਆਰਥੀਆਂ ਵਿਚ ਕ੍ਰਇਏਟਿਵਿਟੀ ਨੂੰ ਮਿਲਦਾ ਹੈ ਪ੍ਰੋਤਸਾਹਨ- ਸ੍ਰੀ ਪੀ ਕੇ ਦਾਸ

ਹਰਿਆਣਾ ਪਾਵਰ ਯੂਟੀਲਿਟੀਜ ਦੇ ਚੇਅਰਮੈਨ ਪੀ ਕੇ ਦਾਸ ਨੇ ਕਿਹਾ ਕਿ ਵਰਸ਼ਾ ਰੁੱਤ ਸਾਡੇ ਸਾਰਿਆਂ ਲਈ ਕਾਫੀ ਉਤਸਾਹਵਰਧਕ ਹੁੰਦੀ ਹੈ। ਵਿਦਿਆਰਥੀਆਂ ਦੇ ਇਸੀ ਉਤਸਾਹ ਨੂੰ ਕ੍ਰਇਏਟੀਵਿਟੀ ਵਿਚ ਤਬਦੀਲੀ ਕਰਣ ਦੇ ਉਦੇਸ਼ ਨਾਲ ਇਸ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾ ਦੇ ਪ੍ਰਬੰਧਾਂ ਨਾਲ ਸਮਾਜਿਕ ਭਾਈਚਾਰਾ ਦੇ ਨਾਲ-ਨਾਲ ਕਲਾ ਅਤੇ ਸਭਿਆਚਾਰਕ ਨੁੰ ਵੀ ਪ੍ਰੋਤਸਾਹਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾ ਸੰਵੇਦਨਸ਼ੀਲਤਾ ਨੂੰ ਪ੍ਰੋਤਸਾਹਨ ਦਿੰਦੀ ਹੈ ਅਤੇ ਅਭਿਵਿਅਕਤੀ ਦਾ ਇਕ ਮਜਬੂਤ ਸਰੋਤ ਹੈ। ਵਰਕਸ਼ਾਪ ਵਿਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ ਵਿਸ਼ੇਸ਼ ਮਹਿਮਾਨ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਸਾਰੇ ਵਾਰਡ ਡੇਂਗੂ ਦੇ ਮਰੀਜ਼ਾਂ ਲਈ ਖੋਲ੍ਹੇ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਗੁਰੂਗ੍ਰਾਮ ਦੇ ਘਰ ਦੇ ਬਾਹਰ ਖੜ੍ਹੀਆਂ ਤਿੰਨ SUV ਨੂੰ ਅੱਗ ਲੱਗ ਗਈ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ ਦੇ ਮੁੱਖ ਮੰਤਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਏਅਰਪੋਰਟ ਪਹੁੰਚੇ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

ਹਰਿਆਣਾ 'ਚ ਗਾਹਕਾਂ ਨੂੰ ਹੁੱਕਾ ਪਰੋਸਣ 'ਤੇ ਪਾਬੰਦੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

NCW ਨੇ ਹਰਿਆਣਾ ਵਿੱਚ ਪਰਿਵਾਰ ਦੇ ਸਾਹਮਣੇ 3 ਔਰਤਾਂ ਨਾਲ ਸਮੂਹਿਕ ਬਲਾਤਕਾਰ ਦੀ ਰਿਪੋਰਟ ਮੰਗੀ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਨੂਹ ਹਿੰਸਾ: ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਹਰਿਆਣਾ ਰਿਹਾਇਸ਼ੀ ਖੇਤਰਾਂ ਵਿੱਚ ਅਣਅਧਿਕਾਰਤ ਵਪਾਰਕ ਉਸਾਰੀ ਨਾਲ ਨਜਿੱਠਣ ਲਈ ਨੀਤੀ ਬਣਾਏਗਾ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਵਿੱਚ ਮੋਬਾਈਲ ਇੰਟਰਨੈਟ, ਐਸਐਮਐਸ ਸੇਵਾਵਾਂ ਮੁਅੱਤਲ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਨੂਹ ਹਿੰਸਾ ਮਾਮਲਾ: ਰਾਜਸਥਾਨ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ

ਸ਼ਹੀਦ ਮੇਜਰ ਦੀ ਮ੍ਰਿਤਕ ਦੇਹ ਦੁਪਹਿਰ ਬਾਅਦ ਪਾਣੀਪਤ ਪਹੁੰਚ ਜਾਵੇਗੀ