Saturday, September 30, 2023  

ਖੇਤਰੀ

ਐਨ ਐਚ ਆਈ ਵੱਲੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਮਿਲੀ ਲਗਭਗ ਦੋ ਕਰੋੜ ਰੁਪਏ ਦੀ ਰਾਸ਼ੀ,ਤਨਖਾਹ ਫਿਰ ਵੀ ਨਹੀਂ ਸਮੇਂ ਸਿਰ

September 11, 2023

ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸਫ਼ਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਤੋਂ ਡਾਢੇ ਪਰੇਸ਼ਾਨ
ਬਿਮਾਰ ਸਫਾਈ ਕਰਮਚਾਰੀ ਇਲਾਜ ਕਰਾਉਣ ਤੋਂ ਵੀ ਵਾਂਝੇ, ਆਪਣਾ ਦਰਦ ਦੱਸਦੇ ਹੋਇਆ ਲਾਇਆ ਧਰਨਾ

ਕੀਰਤਪੁਰ ਸਾਹਿਬ, 11 ਸਤੰਬਰ (ਰਾਣਾ ਹਰੀਵਾਲ) :  ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਸਫਾਈ ਕਰਮਚਾਰੀ ਸਮਾਂ ਰਹਿੰਦਿਆਂ ਤਨਖਾਹਾਂ ਨਾ ਮਿਲਣ ਕਾਰਨ ਮੌਜੂਦਾ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਹਨ ਜਿਸ ਕਾਰਨ ਉਨ੍ਹਾਂ ਨੇ ਅੱਜ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਮਾਰ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਉਨ੍ਹਾਂ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ, ਹੰਝੂਆਂ ਭਰੀਆਂ ਅੱਖਾਂ ਦੇ ਨਾਲ ਆਪਣਾ ਦੁਖੜਾ ਦੱਸਦੇ ਹੋਏ ਸਫਾਈ ਕਰਮਚਾਰੀ ਯੂਨੀਅਨ ਕੀਰਤਪੁਰ ਸਾਹਿਬ ਦੇ ਸਫਾਈ ਕਰਮੀਆਂ ਨੇ ਦੱਸਿਆ ਕਿ ਮੁੱਠੀ ਭਰ ਤਨਖ਼ਾਹ ਦੇ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਉੱਤੋਂ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰਨ ਸਰਕਾਰ ਅੱਗੇ ਮਿਨਤ ਤਰਲਾ ਕਰਨਾ ਪੈ ਰਿਹਾ ਹੈ। ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਦੱਸਿਆ ਕੇ ਲਗਾਤਾਰ ਸਫਾਈ ਕਰਮਚਾਰੀ ਆਪਣੀ ਸੇਵਾ ਨਿਭਾਉਂਦਿਆਂ ਹੋਇਆ, ਮਿਹਨਤ ਦੇ ਨਾਲ ਦਿਨ ਰਾਤ ਕਰਕੇ ਕੰਮ ਕਰ ਰਹੇ ਹਨ ਲੇਕਿਨ ਉਹਨਾਂ ਨੂੰ ਮੁੱਠੀ ਭਰ ਤਨਖ਼ਾਹ ਮਿਲਣ ਕਾਰਨ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜਿਹੜੀ ਮੁੱਠੀ ਭਰ ਤਨਖ਼ਾਹ ਮਿਲਦੀ ਹੈ ਉਹ ਵੀ ਸਮੇਂ ਸਿਰ ਨਹੀਂ ਮਿਲ ਰਹੀ ਜਿਸ ਕਰਕੇ ਸ਼ਾਹੂਕਾਰਾਂ ਅੱਗੇ ਹੱਥ ਅੱਡ ਕੇ ਵਿਆਜ ਤੇ ਪੈਸੇ ਲੈ ਕੇ ਆਪਣੇ ਪਰਿਵਾਰ ਚਲਾਉਣਾ ਪੈ ਰਿਹਾ ਹੈ ਦੱਸਿਆ ਕਿ ਸਾਡੇ ਲਗਭਗ ਅੱਧੇ ਸਫ਼ਾਈ ਸੇਵਕ ਬਰਸਾਤ ਦੇ ਦਿਨਾਂ ਦੇ ਵਿੱਚ ਗੰਦੀਆਂ ਨਾਲੀਆਂ ਗਲੀਆਂ ਦੇ ਵਿੱਚ ਕੰਮ ਕਰਨ ਨਾਲ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਅਜਿਹੇ ਵਿੱਚ ਤਨਖਾਹ ਨਾ ਮਿਲਣ ਉਨ੍ਹਾਂ ਨੂੰ ਆਪਣਾ ਇਲਾਜ ਕਰਾਉਣਾ ਵੀ ਇਸ ਵੇਲੇ ਔਖਾ ਹੋਇਆ ਪਿਆ ਹੈ ਦੂਜੇ ਪਾਸੇ ਕਈ ਅਜਿਹੇ ਪਰਿਵਾਰ ਹਨ। ਜਿਨ੍ਹਾਂ ਦਾ ਗੁਜ਼ਾਰਾ ਬਹੁਤ ਜਿਆਦਾ ਮੁਸ਼ਕਿਲ ਹੋ ਗਿਆ ਹੈ ਉਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ ਹੈ।

*ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਮਿਲੀ ਲਗਭਗ ਦੋ ਕਰੋੜ ਰੁਪਏ ਦੀ ਰਾਸ਼ੀ*
ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂੰ ਪਿਛਲੇ ਦਿਨੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਲਗਭਗ 2 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਸੀ, ਲੇਕਿਨ ਸਫਾਈ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਵੈਟ ਦੀ ਉਡੀਕ ਕੀਤੀ ਜਾ ਰਹੀ ਹੈ,ਸਫਾਈ ਕਰਮਚਾਰੀਆਂ ਨੇ ਇਹ ਮੰਗ ਕੀਤੀ ਹੈ ਕਿ ਜਦੋਂ ਤੱਕ ਵੈਟ ਦੀ ਰਾਸ਼ੀ ਨਹੀਂ ਆ ਜਾਂਦੀ ਹੈ ਉਦੋਂ ਤੱਕ ਇਸ ਰਾਸ਼ੀ ਵਿੱਚੋਂ ਜੇਕਰ ਸਰਕਾਰ ਚਾਹਵੇ ਤਾਂ ਉਹਨਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਪਲ ਸਕਦੇ ਹਨ।

ਇਸ ਸੰਬੰਧ ਵਿੱਚ ਕਾਰਜ ਸਾਧਕ ਅਧਿਕਾਰੀ ਨਗਰ ਪੰਚਾਇਤ ਕੀਰਤਪੁਰ ਸਾਹਿਬ ਹਰਬਖਸ਼ ਸਿੰਘ ਨੇ ਦੱਸਿਆ ਕਿ ਰੂਟੀਨ ਦੇ ਮੁਤਾਬਕ ਜਦੋਂ ਵੈਟ ਦੀ ਰਾਸ਼ੀ ਆਂਦੀ ਹੈ ਉਦੋਂ ਹੀ ਸਫਾਈ ਕਰਮਚਾਰੀਆਂ ਨੂੰ ਤਨਖਾਹ ਮਿਲਦੀ ਹੈ, ਜਿਹੜੀ ਰਾਸ਼ੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਮਿਲੀ ਹੈ, ਉਸ ਨੂੰ ਮਤਾ ਪਾ ਕੇ ਹੀ ਕੰਮ ਕਾਜ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੈਟਰੋਲ ਪੰਪ ਚਾਲਕਾਂ ਨੇ 1 ਅਕਤੂਬਰ ਤੋਂ ਮੁੜ ਹੜਤਾਲ 'ਤੇ ਜਾਣ ਦੀ ਦਿੱਤੀ ਚੇਤਾਵਨੀ

ਪੈਟਰੋਲ ਪੰਪ ਚਾਲਕਾਂ ਨੇ 1 ਅਕਤੂਬਰ ਤੋਂ ਮੁੜ ਹੜਤਾਲ 'ਤੇ ਜਾਣ ਦੀ ਦਿੱਤੀ ਚੇਤਾਵਨੀ

ਯੂਪੀ ਦੇ ਮੈਨਪੁਰੀ ਵਿੱਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਤਿੰਨ ਡੁੱਬ ਗਏ

ਯੂਪੀ ਦੇ ਮੈਨਪੁਰੀ ਵਿੱਚ ਗਣੇਸ਼ ਮੂਰਤੀ ਵਿਸਰਜਨ ਦੌਰਾਨ ਤਿੰਨ ਡੁੱਬ ਗਏ

ਦਿੱਲੀ ਦੇ ਪਾਰਕ 'ਚ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ

ਦਿੱਲੀ ਦੇ ਪਾਰਕ 'ਚ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ

ਮੈਗਾ ਦਿੱਲੀ ਲੁੱਟ ਦਾ ਮਾਮਲਾ: ਛੱਤੀਸਗੜ੍ਹ 'ਚ ਤਿੰਨ ਗ੍ਰਿਫਤਾਰ

ਮੈਗਾ ਦਿੱਲੀ ਲੁੱਟ ਦਾ ਮਾਮਲਾ: ਛੱਤੀਸਗੜ੍ਹ 'ਚ ਤਿੰਨ ਗ੍ਰਿਫਤਾਰ

ਕਟਕ 'ਚ ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਅੱਗ

ਕਟਕ 'ਚ ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਅੱਗ

ਕਰਨਾਟਕ ਬੰਦ: 44 ਉਡਾਣਾਂ ਰੱਦ, ਬੈਂਗਲੁਰੂ ਹਵਾਈ ਅੱਡੇ ਦੇ ਅੰਦਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਵਾਲੇ 5 ਕਾਰਕੁੰਨ ਗ੍ਰਿਫਤਾਰ

ਕਰਨਾਟਕ ਬੰਦ: 44 ਉਡਾਣਾਂ ਰੱਦ, ਬੈਂਗਲੁਰੂ ਹਵਾਈ ਅੱਡੇ ਦੇ ਅੰਦਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨ ਵਾਲੇ 5 ਕਾਰਕੁੰਨ ਗ੍ਰਿਫਤਾਰ

ਹੈਦਰਾਬਾਦ ਵਿੱਚ ਗਣੇਸ਼ ਵਿਸਰਜਨ ਜਲੂਸ ਦੌਰਾਨ ਦੋ ਦੀ ਮੌਤ ਹੋ ਗਈ

ਹੈਦਰਾਬਾਦ ਵਿੱਚ ਗਣੇਸ਼ ਵਿਸਰਜਨ ਜਲੂਸ ਦੌਰਾਨ ਦੋ ਦੀ ਮੌਤ ਹੋ ਗਈ

ਰਾਜ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਅੱਜ ਤੋਂ ਜੈਪੁਰ ਦੇ 3 ਦਿਨਾਂ ਦੌਰੇ 'ਤੇ

ਰਾਜ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਅੱਜ ਤੋਂ ਜੈਪੁਰ ਦੇ 3 ਦਿਨਾਂ ਦੌਰੇ 'ਤੇ

ਯੂਪੀ 'ਚ ਮਕਾਨ ਢਹਿਣ ਕਾਰਨ ਵਿਅਕਤੀ ਤੇ ਨਵਜੰਮੀ ਧੀ ਦੀ ਮੌਤ, ਕਈ ਜ਼ਖ਼ਮੀ

ਯੂਪੀ 'ਚ ਮਕਾਨ ਢਹਿਣ ਕਾਰਨ ਵਿਅਕਤੀ ਤੇ ਨਵਜੰਮੀ ਧੀ ਦੀ ਮੌਤ, ਕਈ ਜ਼ਖ਼ਮੀ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਮਨਾਇਆ 116ਵਾਂ ਜਨਮ ਦਿਵਸ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਮਨਾਇਆ 116ਵਾਂ ਜਨਮ ਦਿਵਸ