ਐਸ.ਡੀ.ਐਮ ਨੇ ਲੋੜਵੰਦ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਕੀਤੀ ਅਪੀਲ
ਸ੍ਰੀ ਅਨੰਦਪੁਰ ਸਾਹਿਬ, 11 ਸਤੰਬਰ (ਰਾਣਾ ਹਰੀਵਾਲ) : ਮਨਦੀਪ ਸਿੰਘ ਢਿੱਲੋ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਦਿਵਿਆਂਗ ਵਿਅਕਤੀਆਂ ਲਈ 12 ਸਤੰਬਰ ਨੂੰ ਸੰਤ ਡੁਮੇਲੀ ਵਾਲਿਆਂ ਦੇ ਗੁਰਦੁਆਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੈਸਮੈਂਟ ਕੈਂਪ ਕੈਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਲਈ ਏਡ ਐਂਪਲਾਇਸੰਸ ਟਰਾਈਸਾਇਕਲ, ਵ੍ਹੀਲ ਚੇਅਰਜ਼, ਸੀ.ਪੀ.ਚੇਅਰਜ, ਨਕਲੀ ਅੰਗ, ਕੈਲੀਪਰਜ, ਬੈਸਾਖੀਆਂ, ਕੰਨਾਂ ਦੀਆਂ ਮਸ਼ੀਨਾਂ ਆਦਿ 80 ਫ਼ੀਸਦੀ ਜਾਂ ਵੱਧ ਡਿਸਏਬਲਿਟੀ ਵਾਲਿਆਂ ਨੂੰ ਮੋਟਰਾਈਜ਼ ਟਰਾਈਸਾਇਕਲਾਂ ਲਈ ਵੀ ਅਸੈਸਮੈਂਟ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲਾਭਪਾਤਰੀ ਆਪਣੇ ਨਾਲ ਲੋੜੀਂਦੇ ਦਸਤਾਵੇਜ ਰਿਹਾਇਸ਼ ਦੇ ਪ੍ਰਮਾਣ ਵਜੋਂ ਅਧਾਰ ਕਾਰਡ ਜਾਂ ਵੋਟਰ ਕਾਰਡ ਦੀ ਕਾਪੀ, ਪਾਸਪੋਰਟ ਸਾਈਜ਼ 2 ਫੋਟੋਆਂ, ਸਰਪੰਚ/ਐਮ.ਸੀ./ਨੰਬਰਦਾਰ/ਤਹਿਸੀਲਦਾਰ/ ਬੀਡੀਪੀਓ ਜਾਂ ਕਿਸੇ ਸਮਰੱਥ ਅਧਿਕਾਰੀ ਵਲੋਂ ਤਸਦੀਕ ਆਮਦਨ ਦਾ ਸਰਟੀਫਿਕੇਟ, ਡਿਸਏਬਲਿਟੀ ਸਰਟੀਫਿਕੇਟ ਜਾਂ ਯੂਡੀਆਈਡੀ ਕਾਰਡ ਦੀ ਕਾਪੀ ਨਾਲ ਲੈ ਕੇ ਆਉਣ। ਐਸ.ਡੀ.ਐਮ ਨੇ ਲੋੜਵੰਦ ਵਿਅਕਤੀਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਉਨ੍ਹਾਂ ਨੇ ਸਮਾਜ ਸੇਵੀ ਸੰਗਠਨਾਂ ਦੇ ਆਗੂਆ, ਸ਼ਹਿਰ ਦੇ ਪਤਵੰਤੇ ਨਾਗਰਿਕਾ, ਕੋਸ਼ਲਰਾਂ, ਪੰਚਾ/ਸਰਪੰਚਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕੈਂਪ ਬਾਰੇ ਜਾਣਕਾਰੀ ਵੱਧ ਤੋ ਵੱਧ ਲੋੜਵੰਦਾ ਤੱਕ ਪਹੁੰਚਾਉਣ ਤਾਂ ਕਿ ਕੋਈ ਜਰੂਰਤਮੰਦ ਲਾਭ ਲੈਣ ਤੋਂ ਵਾਝਾ ਨਾ ਰਹੇ।