ਡੇਰਾਬੱਸੀ,12 ਸਤੰਬਰ
(ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ)
ਡੇਰਾਬੱਸੀ ਵਿਖੇ ਪਹਿਲੀ ਵਾਰ ਸੈਣੀ ਯੂਥ ਫੈਡਰੇਸ਼ਨ ਵੱਲੋਂ ਸੋਣੀ ਸੰਮੇਲਨ ਕਰਵਾਇਆ ਜਾ ਰਿਹਾ ਹੈ । ਜਿਸ ਸਬੰਧੀ ਸੋਣੀ ਯੂਥ ਫੈਡਰੇਸ਼ਨ ਡੇਰਾਬੱਸੀ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਲਾਲੀ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਫੈਡਰੇਸ਼ਨ ਦੇ ਮੈਂਬਰਾਂ ਨੇ ਬਰਾਦਰੀ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਇੱਕਮੁੱਠ ਕਰਨ ਲਈ ਆਪਣੇ ਆਪਣੇ ਵਿਚਾਰ ਸਾਂਝੇ 31 ਕੀਤੇ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਡੇਰਾਬੱਸੀ ਸੈਣੀ ਭਵਨ ਨੂੰ ਨਗਰ ਕੌਂਸਲ ਤੋਂ ਖਾਲੀ ਕਰਵਾਉਣ ਦਾ ਮਤਾ ਪਾਸ ਕੀਤਾ, ਜਿਥੇ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਸੈਣੀ ਭਾਈਚਾਰੇ ਦੇ ਵੱਡੇ ਵਿਰੋਧ ਦੇ ਬਾਵਜੂਦ ਨਗਰ ਕੌਂਸਲ ਦਫ਼ਤਰ ਬਣਾ ਦਿੱਤਾ ਗਿਆ ਸੀ। ਫੈਡਰੇਸ਼ਨ ਦੋ ਮੈਂਬਰਾਂ ਨੇ ਜਲਦ ਤੋਂ ਜਲਦ ਸੈਣੀ ਭਵਨ ਨੂੰ ਖ਼ਾਲੀ ਕਰਕੇ ਲੋਕਾਂ ਨੂੰ ਸਮਾਗਮਾਂ ਲਈ ਦੇਣ ਦੀ ਅਪੀਲ ਕੀਤੀ।
ਸੈਣੀ ਭਵਨ ਵਿੱਚ ਨਗਰ ਕੌਂਸਲ ਦਫ਼ਤਰ ਚ ਆ ਜਾਣ ਨਾਲ ਲੋਕਾਂ ਨੂੰ ਆਪਣੇ ਕਾਰਜਾਂ ਲਈ ਮਹਿੰਗੇ ਪੈਲਸਾਂ ਵਿਚ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਫੈਡਰੇਸ਼ਨ ਵੱਲੋਂ ਡੇਰਾਬੱਸੀ ਵਿਖੇ 10 ਦਸੰਬਰ ਨੂੰ ਇਕ ਸੂਬਾ ਪੱਧਰੀ ਸੈਣੀ ਸੰਮੇਲਨ ਅਤੇ ਸਨਮਾਨ ਸਮਾਰੋਹ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਜਿਸ ਵਿਚ ਬਰਾਦਰੀ ਨੂੰ ਆ ਰਹੀਆਂ ਸਮੱਸਿਆਵਾਂ ਲਈ ਵਿਚਾਰ ਵਟਾਂਦਰਾ ਅਤੇ ਵੱਖ ਵੱਖ ਖੇਤਰਾਂ ਵਿੱਚ 0 ਮੱਲਾਂ ਮਾਰਨ ਵਾਲੇ ਸੈਣੀ ਬਰਾਦਰੀ ਦੇ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੰਮੇਲਨ ਲਈ ਹਰਪ੍ਰੀਤ ਸਿੰਘ ਟਿੰਕੂ, ਲੱਕੀ ਸੈਣੀ, ਦਵਿੰਦਰ ਸੈਣੀ, ਸੁਨੀਲ ਸੈਣੀ ਅਤੇ ਹੁਨਿੰਦਰ ਹਨੀ ਸਮੇਤ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਸੈਣੀ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਲਾਲੀ ਨੇ ਕਿਹਾ ਕੀ ਇਸ ਤਰਾਂ ਦੇ ਸੰਮੇਲਨਾ ਨਾਲ ਜਿਥੇ ਆਪਸੀ ਸਾਂਝ ਮਜ਼ਬੂਤ ਹੋਵੇਗੀ ਉੱਥੇ ਹੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਵੀ ਹੋਣਗੇ।
ਇਸ ਮੌਕੇ ਸੈਣੀ ਯੂਥ ਫੈਡਰੇਸ਼ਨ ਦੇ ਸੂਬਾ ਚੇਅਰਮੈਨ ਇਕਬਾਲ ਸਿੰਘ ਸੈਣੀ, ਜ਼ਿਲਾ ਮੋਹਾਲੀ ਦੇ ਪ੍ਰਧਾਨ ਰਣਬੀਰ ਸਿੰਘ, ਹਲਕਾ ਡੇਰਾਬੱਸੀ ਦੇ 31 ਚੇਅਰਮੈਨ ਸੁਖਵਿੰਦਰ ਸੈਣੀ, ਪ੍ਰਧਾਨ ਸਤੀਸ਼ ਸੈਣੀ, ਦਵਿੰਦਰ ਸੈਣੀ, ਗੁਰਜੀਤ ਭਾਂਖਰਪੁਰ, ਸੁਨੀਲ ਸੈਣੀ, ਰਾਜੇਸ਼ ਸੈਣੀ ਤੋਂ ਇਲਾਵਾ ਸੀਨੀਅਰ ਮੈਂਬਰ ਡਾਇਰੈਕਟਰ ਇੱਕਬਾਲ ਸਿੰਘ, ਸੀਨੀਅਰ ਕਾਂਗਰਸੀ ਆਗੂ ਅਮਿਤ ਬਾਵਾ, ਸਾਬਕਾ ਕੌਂਸਲ ਪ੍ਰਧਾਨ ਭੁਪਿੰਦਰ ਸੈਣੀ ਹਾਜ਼ਰ ਹਨ।