Thursday, September 28, 2023  

ਲੇਖ

ਜਦੋਂ ਰਾਸ਼ਟਰਪਤੀ ਕਲਾਮ ਨੇ ਆਪਣੇ ਅਧਿਆਪਕਾਂ ਦੇ ਚਰਨ ਛੂਹੇ

September 12, 2023

ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਜੀ ਨੇ 18 ਜੁਲਾਈ 2002 ਨੂੰ ਭਾਰਤ ਦੇ 11ਵੇ ਰਾਸ਼ਟਰਪਤੀ ਵਜੋਂ ਕਸਮ ਚੁੱਕੀ ਸੀ,। ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਨਾਮਜ਼ਦ ਕੀਤੇ ਗਏ ਤਾਂ ਰਾਸ਼ਟਰਪਤੀ ਭਵਨ ਦੇ ਚੀਫ਼ ਸਕੱਤਰ ਮਿਸਟਰ ਨਾਇਕ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਆਪਜੀ ਦੇ ਸੋਹ ਚੁੱਕ ਸਮਾਗਮ ਦੌਰਾਨ, ਆਪਣੇ ਜਿਹੜੇ ਬਹੁਤ ਨੇੜੇ ਦੇ ਰਿਸ਼ਤੇਦਾਰ ਹਨ, ਉਨ੍ਹਾਂ ਦੀ ਲਿਸਟ ਅਤੇ ਪਤਾ ਆਦਿ ਲਿਖਕੇ ਦਿਉ ਤਾਂ ਜੋ ਉਨ੍ਹਾਂ ਨੂੰ ਸਮਾਗਮ ਸਮੇਂ ਬੁਲਾਇਆ ਜਾਵੇ। ਜਦੋਂ ਮਿਸਟਰ ਨਾਇਕ ਨੇ ਲਿਸਟ ਪੜੀ ਤਾਂ ਹੈਰਾਨ ਹੋਏ ਕਿ ਅੱਜ ਤੱਕ ਕਿਸੇ ਐਮ ਐਲ ਏ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਆਪਣੇ ਸੋਹ ਚੁੱਕ ਸਮਾਗਮ ਦੌਰਾਨ ਆਪਣੇ ਅਧਿਆਪਕਾਂ ਨੂੰ ਨਹੀਂ ਬੁਲਾਇਆ। ਪਰ ਡਾਕਟਰ ਕਲਾਮ ਸਾਹਿਬ ਨੇ ਆਪਣੇ ਦੋ ਅਧਿਆਪਕਾਂ ਦੇ ਨਾਂਮ ਸੱਭ ਤੋਂ ਉਪਰ ਲਿਖੇ ਹਨ। ਰਾਸ਼ਟਰਪਤੀ ਭਵਨ ਤੋਂ ਰਾਮੇਸ਼ਵਰਮ ਵਿਖੇ ਜਹਾਜ਼ ਦੀਆਂ ਟਿਕਟਾਂ ਭੇਜੀਆਂ ਗਈਆਂ ਅਤੇ ਸਮਾਗਮ ਤੋਂ ਦੋ ਦਿਨ ਪਹਿਲਾਂ ਕਲਾਮ ਸਾਹਿਬ ਦੇ ਅਧਿਆਪਕ ਅਤੇ ਮਾਤਾ ਪਿਤਾ ਜੀ, ਜਹਾਜ਼ ਰਾਹੀਂ ਦਿੱਲੀ ਪਹੁੰਚੇ। ਡਾਕਟਰ ਕਲਾਮ ਸਾਹਿਬ ਜੀ ਨੇ ਬਹੁਤ ਸੁੰਦਰ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਮੰਗਵਾਏ। ਮਿਸਟਰ ਨਾਇਕ ਨੇ ਕਲਾਮ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦਫ਼ਤਰ ਵਿਖੇ ਆਰਾਮ ਨਾਲ ਬੈਠਣ, ਰਾਸ਼ਟਰਪਤੀ ਭਵਨ ਦਾ ਸਟਾਫ ਉਨ੍ਹਾਂ ਨੂੰ ਸਨਮਾਨ ਸਹਿਤ ਤੁਹਾਡੇ ਦਫ਼ਤਰ ਲੈਕੇ ਆਵੇਗਾ, ਰਾਸ਼ਟਰਪਤੀ ਭਵਨ ਦੇ ਇਹ ਹੀ ਨਿਯਮ ਕਾਨੂੰਨ ਅਸੂਲ ਹਨ। ਜਦੋਂ ਕਲਾਮ ਸਾਹਿਬ ਜੀ ਨੂੰ ਪਤਾ ਲੱਗਾ ਕਿ ਜਹਾਜ਼ ਅੱਡੇ ਤੋਂ ਕਾਰ, ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੈਕੇ ਰਾਸ਼ਟਰਪਤੀ ਭਵਨ ਦੇ ਅੰਦਰ ਦਾਖ਼ਲ ਹੋ ਰਹੀ ਹੈ ਤਾਂ ਕਲਾਮ ਸਾਹਿਬ ਆਪਣੇ ਦਫਤਰ ਵਿੱਚੋਂ ਬਾਹਰ ਆਕੇ ਗੇਟ ਤੇ ਪਹੁੰਚ ਗਏ, ਸਾਰੇ ਸਟਾਫ਼ ਮੈਂਬਰ ਹੈਰਾਨ। ਮਿਸਟਰ ਨਾਇਕ ਕੁੱਝ ਕਹਿਣ ਲੱਗੇ ਤਾਂ ਕਲਾਮ ਸਾਹਿਬ ਜੀ ਨੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ।
ਸਟਾਫ਼ ਮੈਂਬਰ ਹੱਥਾਂ ਵਿੱਚ ਗੁਲਦਸਤੇ ਅਤੇ ਹਾਰ ਲੈਕੇ ਖੜੇ ਸਨ, ਜਦੋਂ ਅਧਿਆਪਕ ਕਾਰ ਵਿੱਚੋਂ ਬਾਹਰ ਨਿਕਲ ਰਹੇ ਸਨ, ਕਲਾਮ ਸਾਹਿਬ ਜੀ ਨੇ ਹਾਰ ਅਤੇ ਗੁਲਦਸਤੇ ਆਪਣੇ ਹੱਥਾਂ ਵਿੱਚ ਲਏ, ਅਤੇ ਤੇਜ਼ੀ ਨਾਲ ਆਪਣੇ ਅਧਿਆਪਕਾਂ ਵੱਲ ਚਲ ਪਏ, ਸਾਰੇ ਹੈਰਾਨ। ਕਲਾਮ ਸਾਹਿਬ ਜੀ ਨੇ ਗੁਲਦਸਤੇ ਅਧਿਆਪਕਾਂ ਦੇ ਹੱਥਾਂ ਵਿੱਚ ਦਿੱਤੇ ਅਤੇ ਹਾਰ ਉਨ੍ਹਾਂ ਦੇ ਚਰਨਾਂ ਵਿੱਚ ਰਖਕੇ ਪੈਰਾਂ ਵਿਚ ਝੁਕ ਗਏ, ਤਾਂ ਅਧਿਆਪਕਾਂ ਨੇ ਉਨ੍ਹਾਂ ਨੂੰ ਜੱਫੀ ਵਿੱਚ ਲੈ ਲਿਆ, ਕਲਾਮ ਸਾਹਿਬ ਜੀ ਦੀਆਂ ਅਤੇ ਅਧਿਆਪਕਾਂ ਦੀਆਂ ਅੱਖਾਂ ਵਿੱਚ ਖੁਸ਼ੀ ਪਿਆਰ ਸਤਿਕਾਰ ਦੇ ਅੱਥਰੂ ਸਨ। ਸੋਹ ਚੁੱਕਣ ਸਮੇਂ ਵੀ ਉਨ੍ਹਾਂ ਨੇ ਆਪਣੇ ਅਧਿਆਪਕਾਂ ਅਤੇ ਮਾਤਾ ਪਿਤਾ ਦੇ ਚਰਨ ਛੂਹੇ ਸਨ।
ਹਫ਼ਤੇ ਮਗਰੋਂ ਜਦੋਂ ਸਾਰੇ ਮਹਿਮਾਨ ਵਾਪਸ ਚਲੇ ਗਏ ਤਾਂ ਨਾਇਕ ਸਾਹਿਬ ਨੇ ਕਲਾਮ ਸਾਹਿਬ ਜੀ ਤੋਂ ਪੁੱਛਿਆ ਕਿ ਸਰ ਅੱਜ ਤੱਕ ਕਿਸੇ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਤੇ ਮੰਤਰੀਆਂ ਐਮ ਐਲ ਏ ਨੇ ਆਪਣੇ ਅਧਿਆਪਕਾਂ ਨੂੰ ਇਤਨਾ ਸਨਮਾਨ ਨਹੀਂ ਦਿੱਤਾ ਪਰ ਆਪਜੀ ਨੇ।
ਕਲਾਮ ਸਾਹਿਬ ਜੀ ਨੇ ਕਿਹਾ ਕਿ ਮਾਸਟਰ ਨਾਇਕ ਇਸ ਅਬਦੁਲ ਕਲਾਮ ਨੂੰ ਰਾਸ਼ਟਰਪਤੀ ਭਵਨ ਤੱਕ ਪਹੁੰਚਾਉਣ ਵਾਲੇ ਇਹ ਹੀ ਤਾਂ ਗੁਰੂ ਫ਼ਰਿਸ਼ਤੇ ਹਨ, ਜਿਨ੍ਹਾਂ ਨੇ ਇੱਕ ਮਛਿਹਾਰੇ ਦੇ ਬੇਟੇ ਨੂੰ ਗਿਆਨ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਵਫ਼ਾਦਾਰੀਆਂ ਜ਼ੁਮੇਵਾਰੀਆਂ ਸਹਿਣਸ਼ੀਲਤਾ ਨਿਮਰਤਾ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਦੇ ਗੁਣਾਂ ਅਤੇ ਸਿਖਿਆ ਗਿਆਨ ਨਾਲ ਭਰਪੂਰ ਕੀਤਾ, ਸਵੇਰੇ 4 ਵਜੇ ਇਹ ਮੈਨੂੰ ਆਪਣੇ ਘਰ ਬੁਲਾਕੇ ਮੁਫ਼ਤ ਪੜਾਇਆ ਕਰਦੇ ਸਨ। ਮੈਂ ਹਰਰੋਜ 50 ਅਖ਼ਬਾਰ ਲੋਕਾਂ ਦੇ ਘਰਾਂ ਵਿੱਚ ਵੇਚਦਾ, ਅਤੇ ਮਹੀਨੇ ਮਗਰੋਂ ਮਿਲੇ ਪੈਸਿਆਂ ਨਾਲ ਆਪਣੀ ਫੀਸ ਅਤੇ ਕਿਤਾਬਾਂ ਕਾਪੀਆਂ ਵਰਦੀਆਂ ਲੈਂਦਾ ਸੀ। ਸ਼ਾਮ ਨੂੰ ਮੈਂ ਆਪਣੇ ਪਿਤਾ ਜੀ ਨਾਲ ਸਮੁੰਦਰ ਵਿੱਚ ਮੱਛੀਆਂ ਪਕੜਣ ਜਾਂਦਾ ਸੀ। ਮੇਰੇ ਘਰ ਲਾਇਟ ਨਹੀਂ ਸੀ ਮੈਂ ਕਦੇ ਦੀਵੇ ਦੀ ਰੋਸ਼ਨੀ ਵਿੱਚ ਜਾਂ ਰਾਤ ਨੂੰ ਰੇਲਵੇ ਸਟੇਸ਼ਨ ਤੇ ਜਾਕੇ ਪੜਿ੍ਹਆ ਲਿਖਿਆਂ ਕਰਦਾ ਸੀ।
ਉਨ੍ਹਾਂ ਦੀਆਂ ਅੱਖਾਂ ਵਿੱਚ ਹੰਜੂ ਆ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਸੰਸਕਾਰ ਮਰਿਆਦਾਵਾਂ ਫਰਜ਼ਾਂ ਅਤੇ ਵਡਿਆਂ ਦੇ ਸਤਿਕਾਰ ਦੇ ਗਿਆਨ ਦੀ ਮਹੱਤਤਾ ਮਹਿਸੂਸ ਨਹੀਂ ਕਰਵਾਈ ਜਾਵੇਗੀ, ਬੱਚੇ ਨੋਜਵਾਨ ਕੇਵਲ ਆਪਣੀਆਂ ਖੁਸ਼ੀਆਂ ਇੱਜ਼ਤ ਸਨਮਾਨ ਲਈ ਹੀ ਯਤਨਸ਼ੀਲ ਰਹਿਕੇ, ਖੁਦਗਰਜ਼ੀਆਂ ਹੰਕਾਰ ਅਤੇ ਇਛਾਵਾਂ ਦੀ ਪੂਰਤੀ ਦੇ ਚੱਕਰਾਂ ਵਿੱਚ ਫ਼ਸੇ ਰਹਿਣਗੇ।
ਮੇਰੇ ਗੁਰੂ ਅਧਿਆਪਕ ਅਕਸਰ ਕਿਹਾ ਕਰਦੇ ਹਨ ਕਿ ਪਰਮਾਤਮਾ ਇਨਸਾਨ ਨੂੰ ਜਨਮ ਦਿੰਦੇ ਪਰ ਕੁਦਰਤ ਉਸਦੀ ਪਾਲਣਾ ਕਰਨ ਲਈ ਉਸਦੇ ਹਿੱਸੇ ਦੀ ਹਰ ਚੀਜ਼ ਫਲ ਸਬਜ਼ੀਆਂ ਭੋਜ਼ਨ ਸਿੱਖਿਆ ਸਿਹਤ ਤਦੰਰੁਸਤੀ ਸਨਮਾਨ ਖੁਸ਼ਹਾਲੀ ਉਨਤੀ ਦੇਣ ਲਈ ਯਤਨਸ਼ੀਲ ਰਹਿੰਦੀ ਹੈ। ਇਸ ਲਈ ਇਨਸਾਨ ਅੰਦਰ ਪ੍ਰੇਮ ਤੇ ਸਬਰ ਸ਼ਾਂਤੀ ਦੇ ਮਹਾਨ ਗੁਣ ਬਚਪਨ ਤੋਂ ਹੀ ਪੈਦਾ ਕਰਨੇ ਚਾਹੀਦੇ ਹਨ ਤਬਾਹੀ ਬਰਬਾਦੀ ਹਿੰਸਾ ਕਿਉਂ।
ਕੁਦਰਤ ਦੇ ਪੰਜ ਤੱਤਾਂ, ਦੇਸ਼ ਸਮਾਜ ਘਰ ਪਰਿਵਾਰਾਂ ਮਾਨਵਤਾ ਸਿੱਖਿਆ ਸੰਸਥਾਵਾਂ ਅਤੇ ਦਫਤਰਾਂ, ਆਪਣੇ ਅਤੇ ਦੂਸਰਿਆਂ ਦੇ ਕੰਮਕਾਰ ਪ੍ਰਤੀ ਵਫ਼ਾਦਾਰ ਇਮਾਨਦਾਰ ਜੁਮੇਵਾਰ ਸਨਮਾਨਿਤ ਅਤੇ ਮਹਿਨਤੀ ਨਹੀਂ ਹੋਣਗੇ, ਉਹ ਆਪਣਿਆ ਅਤੇ ਦੂਸਰਿਆਂ ਦੇ ਅਹਿਸਾਨਾਂ, ਪ੍ਰੳਪਕਾਰਾਂ ਹਿੱਤ ਧੰਨਵਾਦ ਨਹੀਂ ਕਰਣਗੇ। ਅਤੇ ਧੰਨਵਾਦ ਸ਼ੁਕਰੀਆ ਸਤਿਕਾਰ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਕੇਵਲ ਨਰਮ ਦਿਲ ਨਿਮਰਤਾ ਪ੍ਰੇਮ ਹਮਦਰਦੀ ਨਾਲ ਭਰੇ ਇਨਸਾਨਾਂ ਵਲੋਂ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਬਚਪਨ ਵਿੱਚ ਮਾਪਿਆਂ ਗੁਰੂਕੁਲ ਵਿਖੇ ਚੰਗੇ ਅਧਿਆਪਕਾਂ ਅਤੇ ਬਜ਼ੁਰਗਾਂ ਵਲੋਂ ਸਮੇਂ ਸਮੇਂ ਬੱਚਿਆਂ ਨੂੰ ਆਪਣੇ ਦੋਸਤ ਬਣਾਕੇ ਚੰਗੀਆਂ ਆਦਤਾਂ ਭਾਵਨਾਵਾਂ ਵਿਚਾਰ ਇਰਾਦੇ ਮਿਲਦੇ ਹਨ। ਜਦੋਂ 27 ਜੁਲਾਈ 2015 ਨੂੰ ਡਾਕਟਰ ਅਬਦੁਲ ਕਲਾਮ ਸਾਹਿਬ ਜੀ ਸ਼ਿਲਾਂਗ ਦੇ ਆਈ ਆਈ ਐਮ ਕਾਲਜ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਹਿਮਾਨਾਂ ਨੂੰ ਸਬੋਧਨ ਕਰ ਰਹੇ ਸਨ ਕਿ ਬਲੱਡ ਪਰੈਸ਼ਰ ਸ਼ੂਗਰ ਘਟਣ ਕਾਰਨ ਬੇਹੋਸ਼ ਹੋ ਗਏ, ਪਰ ਉਨ੍ਹਾਂ ਨੂੰ ਕਿਸੇ ਨੇ ਵੀ ਫਸਟ ਏਡ ਸੀ ਪੀ ਆਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਗੱਡੀ ਵਿੱਚ ਪਾਕੇ ਹਸਪਤਾਲ ਲੈ ਗਏ ਅਤੇ ਹਸਪਤਾਲ ਦੇ ਡਾਕਟਰ 12 ਮਿੰਟਾਂ ਤੱਕ ਉਨ੍ਹਾਂ ਨੂੰ ਸੀ ਪੀ ਆਰ ਕਰਦੇ ਰਹੇ? ਅਤੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਰੋਣ ਲੱਗ ਪਏ ਕਿ ਕਾਸ਼ ਉਹ ਉਥੇ ਹੁੰਦੇ ਤਾਂ ਕਲਾਮ ਸਾਹਿਬ ਜੀ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਸੀ।
ਪ੍ਰਿੰ: ਸੰਤੋਸ਼ ਗੋਇਲ
-ਮੋਬਾ: 93177-14141

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ