2 ਦਹਿਸ਼ਤਗਰਦ ਵੀ ਮਾਰੇ ਗਏ
ਅਨੰਤਨਾਗ,13 ਸਤੰਬਰ (ਏਜੰਸੀ) : ਜੰਮੂ-ਕਸ਼ਮੀਰ ਦੇ ਅਨੰਤਨਾਗ ’ਚ ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਹਮਲਾ ਕਰ ਦਿੱਤਾ। ਇਸ ਮੁਕਾਬਲੇ ਵਿੱਚ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਂਚਕ ਅਤੇ ਡੀਐਸਪੀ ਹਮਾਯੂੰ ਸ਼ਹੀਦ ਹੋ ਗਏ ਹਨ । ਫੌਜ ਨੇ ਇਹ ਪੁਸ਼ਟੀ ਕੀਤੀ ਹੈ । ਕੋਕੇਰਨਾਗ ਇਲਾਕੇ ਦੇ ਸੰਘਣੇ ਜੰਗਲਾਂ ’ਚ ਸ਼ਹੀਦ ਡੀਐਸਪੀ ਦੀ ਲਾਸ਼ ਬਰਮਦ ਕਰ ਲਈ ਗਈ ਹੈ। ਸੈਨਾ ਦੇ 15 ਕੋਰ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ, ਜੰਮੂ-ਕਸ਼ਮੀਰ ਪੁਲਿਸ ਦੇ ਮਹਾਨਿਦੇਸ਼ਕ ਦਿਲਬਾਗ ਸਿੰਘ ਕਈ ਅਫਸਰਾਂ ਦੀ ਨਿਗਰਾਨੀ ਅਤੇ ਸ਼ਹੀਦਾਂ ਦੀਆਂ ਮ੍ਰਿਤਕਾਂ ਦੇਹਾਂ ਨੂੰ ਲਿਆਉਣ ਲਈ ਅਤੇ ਜ਼ਖ਼ਮੀ ਜਵਾਨਾਂ ਲਈ ਬਚਾਅ ਕਾਰਜਾਂ ਲਈ ਮੁਕਾਬਲੇ ਵੀ ਥਾਂ ਪਹੁੰਚ ਗਏ ਹਨ । ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ 3-4 ਦਹਿਸ਼ਤਗਰਦਾਂ ਦੀ ਜਾਣਕਾਰੀ ਮਿਲੀ ਸੀ । ਇਸ ਤੋਂ ਬਾਅਦ ਤੇਜ਼ੀ ਨਾਲ ਕਾਰਵਾਈ ਕੀਤੀ ਗਈ । ਛਾਪੇਮਾਰੀ ਦੇ ਸਮੇਂ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਅੱਤਵਾਦੀਆਂ ਦੀ ਮੌਜੂਦਗੀ ਦੇ ਬਾਰੇ ਵਿਸ਼ੇਸ਼ ਸੂਚਨਾਵਾਂ ਮਿਲਣ ਤੋਂ ਬਾਅਦ ਸੈਨਾ ਅਤੇ ਪੁਲਿਸ ਨੇ ਮੰਗਲਵਾਰ ਨੂੰ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਸੀ । ਕਮਾਂਡਿੰਗ ਅਫਸਰ ਅਤੇ ਜੰਮੂ-ਕਸ਼ਮੀਰ ਪੁਲਿਸ ਡੀਐਸਪੀ ਦੀ ਅਗਵਾਈ ਵਿੱਚ ਸੈਨਿਕਾਂ ’ਤੇ ਗੋਲੀ ਸ਼ੁਰੂ ਹੋਈ। ਸੂਤਰਾਂ ਮੁਤਾਬਕ ਇਲਾਕੇ ਵਿੱਚ ਤੁਰੰਤ ਸੁਰੱਖਿਆ ਬਲ ਭੇਜਿਆ ਗਿਆ, ਪਰ ਅੱਤਵਾਦੀਆਂ ਦੀ ਭਾਰੀ ਗੋਲੀਬਾਰੀ ਕਾਰਨ ਜ਼ਖ਼ਮੀਆਂ ਨੂੰ ਤੁਰੰਤ ਨਹੀਂ ਕੱਢਿਆ ਜਾ ਸਕਿਆ।
ਇਸ ਮੁਹਿੰਮ ਵਿੱਚ ਸੈਨਾ ਦੀ ਇੱਕ ਕੁੱਤਾ ਵੀ ਮਾਰਿਆ ਗਿਆ । ਫੌਜ ਦੇ ਇੱਕ ਅਧਿਕਾਰੀ ਨੇ ਕਿ ਮੁਕਾਬਲੇ ਵਿੱਚ ਸ਼ਹੀਦ ਹੋਣ ਵਾਲਾ ਫੌਜੀ ਕੁੱਤਾ ਕੈਂਟ ਵੀ ਸ਼ਾਮਲ ਸੀ । ਉਸ ਨੇ ਮੁਕਾਬਲੇ ਸਮੇਂ ਆਪਣੇ ਹੈਂਡਲਰ ਨੂੰ ਬਚਾਇਆ ਅਤੇ ਖੁਦ ਸ਼ਹੀਦ ਹੋ ਗਿਆ । ਇਹ ਕੁੱਤਾ ਦਹਿਸ਼ਤਗਰਦਾਂ ਦੀ ਭਾਲ ਲਈ ਆਪਣੀ ਯੂਨੀਟ ਦੀ ਅਗਵਾਈ ਕਰ ਰਿਹਾ ਸੀ ।
ਪਿਛਲੇ 24 ਘੰਟਿਆਂ ’ਚ ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦਾਂ ਨਾਲ ਸੁਰੱਖਿਆ ਬਲਾਂ ਦੀ ਇਹ ਦੂਜੀ ਮੁਠਭੇੜ ਹੈ । ਪਹਿਲਾਂ ਰਾਜੌਰੀ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਦੇ ਨਾਲ ਮੁਠਭੇੜ ’ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ । ਜਦਕਿ 3 ਜਵਾਨ ਜ਼ਖ਼ਮੀ ਹੋ ਗਏ ਸਨ। ਇਸ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ 2 ਦਹਿਸ਼ਤਗਰਦਾਂ ਨੂੰ ਵੀ ਮਾਰ ਮੁਕਾਇਆ। ਉਨ੍ਹਾਂ ਕਿਹਾ ਕਿ ਰਾਜੌਰੀ ਵਿੱਚ ਹਾਲੇ ਅਪਰੇਸ਼ਨ ਚੱਲ ਰਿਹਾ ਹੈ।
ਉਧਰ ਏਡੀਜੀ ਮੁਕੇਸ਼ ਸਿੰਘ ਨੇ ਕਿਹਾ ਕਿ ਖਰਾਬ ਮੌਸਮ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਰਾਜੌਰੀ ਸ਼ਹਿਰ ਤੋਂ 75 ਕਿਲੋਮੀਟਰ ਦੇ ਇਲਾਕੇ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਅਤੇ ਨੇੜਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਵਧਾ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ । ਇਸ ਸਾਲ ਹੁਣ ਤੱਕ ਰਾਜੌਰੀ-ਪੂੰਛ ਜ਼ਿਲ੍ਹੇ ਵਿਚ ਸੁਰਖਿਆ ਬਲਾਂ ਨੇ 26 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ । ਇਸ ਦੌਰਾਨ 10 ਸੁਰੱਖਿਆ ਕਰਮਚਾਰੀ ਵੀ ਸ਼ਹੀਦ ਹੋਏ ਹਨ ।