Thursday, September 28, 2023  

ਰਾਜਨੀਤੀ

ਪਾਰਲੀਮੈਂਟ ਸੈਂਸਨ ਦੇ ਏਜੰਡੇ ਬਾਰੇ ਐਮ.ਪੀਜ਼ ਨੂੰ ਜਾਣਕਾਰੀ ਨਾ ਦੇਣਾ ਜ਼ਮਹੂਰੀਅਤ ਲੀਹਾਂ ਦਾ ਘਾਣ : ਟਿਵਾਣਾ

September 14, 2023

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਸਤੰਬਰ (ਰਵਿੰਦਰ ਸਿੰਘ ਢੀਂਡਸਾ) :  “ਮੌਜੂਦਾ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਕਿਸ ਤਾਨਾਸਾਹੀ ਲਹਿਜੇ ਅਤੇ ਸੋਚ ਅਨੁਸਾਰ ਅਮਲ ਕਰਦੀ ਹੈ ਅਤੇ ਇਥੋ ਦੇ ਨਿਵਾਸੀਆਂ, ਇਥੋ ਤੱਕ ਲੋਕਾਂ ਦੇ ਚੁਣੇ ਹੋਏ ਐਮ.ਪੀਜ਼ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਹੀ ਪ੍ਰੋਗਰਾਮਾਂ ਤੇ ਸਾਜਿਸਾਂ ਨੂੰ ਲਾਗੂ ਕਰਦੀ ਆ ਰਹੀ ਹੈ ਜਿਸਦੀ ਪ੍ਰਤੱਖ ਮਿਸ਼ਾਲ ਇਹ ਹੈ ਕਿ ਜੋ 18 ਸਤੰਬਰ ਤੋ ਲੈਕੇ 22 ਸਤੰਬਰ ਤੱਕ ਪਾਰਲੀਮੈਂਟ ਦਾ ਸੈਂਸਨ ਸੱਦਿਆ ਗਿਆ ਹੈ, ਉਸਦੇ ਏਜੰਡੇ ਬਾਰੇ ਮੁਲਕ ਦੇ ਨਿਵਾਸੀਆ ਨੂੰ ਤਾਂ ਮੀਡੀਏ ਤੇ ਅਖ਼ਬਾਰਾਂ ਰਾਹੀ ਹੀ ਜਾਣਕਾਰੀ ਦੇਣੀ ਸੀ । ਬਲਕਿ ਮੁਲਕ ਵਿਚ ਇਥੋ ਦੇ ਨਿਵਾਸੀਆ ਦੁਆਰਾ ਚੁਣੇ ਗਏ ਐਮ.ਪੀਜ ਨੂੰ ਵੀ ਇਸ ਬੈਠਕ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ ਜੋ ਕਿ ਹੁਕਮਰਾਨ ਪਾਰਟੀ ਵੱਲੋ ਜਮਹੂਰੀ ਤੇ ਵਿਧਾਨਿਕ ਲੀਹਾਂ ਦਾ ਘੋਰ ਉਲੰਘਣ ਕਰਦੇ ਹੋਏ ਤਾਨਾਸਾਹੀ ਅਮਲ ਕੀਤੇ ਜਾ ਰਹੇ ਹਨ ਜਿਸ ਤੋ ਸਮੁੱਚੇ ਮੁਲਕ ਨਿਵਾਸੀਆ ਨੂੰ ਆਉਣ ਵਾਲੇ ਸਮੇ ਲਈ ਸੁਚੇਤ ਵੀ ਰਹਿਣਾ ਪਵੇਗਾ ਅਤੇ 2024 ਦੀਆਂ ਆਉਣ ਵਾਲੀਆ ਪਾਰਲੀਮੈਟ ਚੋਣਾਂ ਵਿਚ ਅਜਿਹੇ ਤਾਨਾਸ਼ਾਹ ਅਤੇ ਇਥੋ ਦੇ ਨਿਵਾਸੀਆ ਨੂੰ ਗੁੰਮਰਾਹ ਕਰਨ ਵਾਲੇ ਹੁਕਮਰਾਨਾਂ ਨੂੰ ਰਾਜ ਭਾਗ ਤੋ ਚੱਲਦਾ ਕਰਨ ਲਈ ਆਪਣੀ ਇਖਲਾਕੀ ਜਿੰਮੇਵਾਰੀ ਵੀ ਨਿਭਾਉਣੀ ਪਵੇਗੀ ।” ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਮੌਜੂਦਾ ਹੁਕਮਰਾਨਾਂ ਵੱਲੋ ਆਪਣੀਆ ਸਮਾਜ, ਇਥੋ ਦੀਆਂ ਜਮਹੂਰੀ ਕਦਰਾਂ-ਕੀਮਤਾਂ ਅਤੇ ਅਮਨ ਚੈਨ ਨੂੰ ਸੱਟ ਮਾਰਨ ਵਾਲੀਆ ਕਾਰਵਾਈਆ ਅਤੇ ਅਮਲਾਂ ਨੂੰ ਤਾਨਾਸ਼ਾਹੀ ਸੋਚ ਕਰਾਰ ਦਿੰਦੇ ਹੋਏ ਅਤੇ ਜਮਹੂਰੀਅਤ ਦਾ ਗਲਾਂ ਘੁੱਟਣ ਵਾਲੀ ਕਾਰਵਾਈ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਪ੍ਰੈਲ 2022 ਤੋਂ ਹੁਣ ਤੱਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਦੁਆਰਾ 4151 ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ - ਹਰਭਜਨ ਸਿੰਘ ਈ.ਟੀ.ਓ.

ਅਪ੍ਰੈਲ 2022 ਤੋਂ ਹੁਣ ਤੱਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਦੁਆਰਾ 4151 ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ - ਹਰਭਜਨ ਸਿੰਘ ਈ.ਟੀ.ਓ.

ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ 'ਤੇ ਨਾ ਹੋਣ 'ਤੇ ਸਵਾਲ ਚੁੱਕੇ

ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਦੇ ਮਨੀਪੁਰ ਦੌਰੇ 'ਤੇ ਨਾ ਹੋਣ 'ਤੇ ਸਵਾਲ ਚੁੱਕੇ

ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾ (ਭਾਜਪਾ) ਨੂੰ ਕਰਾਰਾ ਜਵਾਬ; ਦਿਨੇ ਸੁਪਨੇ ਲੈਣੇ ਛੱਡੋ

ਮੁੱਖ ਮੰਤਰੀ ਦਾ ਪ੍ਰਤਾਪ ਸਿੰਘ ਬਾਜਵਾ (ਭਾਜਪਾ) ਨੂੰ ਕਰਾਰਾ ਜਵਾਬ; ਦਿਨੇ ਸੁਪਨੇ ਲੈਣੇ ਛੱਡੋ

ਲੋਕ ਸਭਾ ਚੋਣਾਂ 2024 ਚ ਭਾਜਪਾ ਬਹੁਮਤ ਨਾਲ ਬਣਾਵੇਗੀ ਸਰਕਾਰ: ਸੰਜੀਵ ਖੰਨਾ

ਲੋਕ ਸਭਾ ਚੋਣਾਂ 2024 ਚ ਭਾਜਪਾ ਬਹੁਮਤ ਨਾਲ ਬਣਾਵੇਗੀ ਸਰਕਾਰ: ਸੰਜੀਵ ਖੰਨਾ

ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ

ਪੰਜਾਬ ਸਰਕਾਰ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗੀ: ਡਾ. ਬਲਬੀਰ ਸਿੰਘ

ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਰਜ਼ੇ ਸਬੰਧੀ ਕੀਤਾ ਜਾ ਰਿਹਾ ਕੂੜ ਪ੍ਰਚਾਰ : ਵਿੱਤ ਮੰਤਰੀ

ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਰਜ਼ੇ ਸਬੰਧੀ ਕੀਤਾ ਜਾ ਰਿਹਾ ਕੂੜ ਪ੍ਰਚਾਰ : ਵਿੱਤ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਵਾਹਗਾ ਬਾਰਡਰ, ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ

ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਵਾਹਗਾ ਬਾਰਡਰ, ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ

ਹਲਕੇ ਦੇ ਚਹੁੰਮੁੱਖੀ ਵਿਕਾਸ ਕਾਰਜ ਨੂੰ ਦੇਵਾਗੇ ਪਹਿਲ:ਵਿਧਾਇਕ ਗੁਰਲਾਲ ਘਨੌਰ

ਹਲਕੇ ਦੇ ਚਹੁੰਮੁੱਖੀ ਵਿਕਾਸ ਕਾਰਜ ਨੂੰ ਦੇਵਾਗੇ ਪਹਿਲ:ਵਿਧਾਇਕ ਗੁਰਲਾਲ ਘਨੌਰ

ਬਰਨਾਲਾ ਵਾਸੀਆਂ ਨੂੰ ਦਹਾਕਿਆਂ ਪਿੱਛੋਂ ਚੱਲਦੀਆਂ ਦਿਖਣਗੀਆਂ ਦੋ ਰੇਲ ਗੱਡੀਆਂ

ਬਰਨਾਲਾ ਵਾਸੀਆਂ ਨੂੰ ਦਹਾਕਿਆਂ ਪਿੱਛੋਂ ਚੱਲਦੀਆਂ ਦਿਖਣਗੀਆਂ ਦੋ ਰੇਲ ਗੱਡੀਆਂ

ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ

ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਸਿੰਘ ਜੌੜਾਮਾਜਰਾ